ਵਿਧਾਨ ਸਭਾ ਚੋਣਾਂ-2022
ਨਾਜਾਇਜ਼ ਸ਼ਰਾਬ ਵੰਡਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ-ਜ਼ਿਲ੍ਹਾ ਚੋਣ ਅਫਸਰ ਗੁਰਦਾਪੁਰ
ਧਾਰੀਵਾਲ ਦੇ ਰੈਸਟੋਰੈਂਟ ਸਟਾਰ ਇਨ ਬਾਰ ਵਿਚ ਬਿਨਾਂ ਲਾਇਸੰਸ/ਪਰਮਿਟ ਦੇ ਸ਼ਰੇਆਮ ਸ਼ਰਾਬ ਪਿਆਉਣ ’ਤੇ ਮਾਲਕ ਵਿਰੁੱਧ ਐਫ.ਆਈ.ਆਰ ਦਰਜ
ਗੁਰਦਾਸਪੁਰ, 23 ਜਨਵਰੀ ( ਗਗਨਦੀਪ ਸਿੰਘ ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲੇ ਅੰਦਰ ਨਾਜਾਇਜ਼ ਸ਼ਰਾਬ ਵੰਡਣ ਤੇ ਤਸਕਰੀ ਵਿਰੁੱਧ ਸਖ਼ਤ ਅਭਿਆਨ ਵਿੱਢਿਆ ਗਿਆ ਹੈ ਤੇ ਫਲਾਇੰਗ ਸਕੈਅਡ ਟੀਮਾਂ ਵਲੋਂ ਅਜਿਹੇ ਅਨਸਰਾਂ ਵਿਰੁੱਧ ਨਕੇਲ ਕੱਸੀ ਜਾ ਰਹੀ ਹੈ।
ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਅੱਗੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਸਮਾਜ ਵਿਰੋਧੀ ਅਨਸਰਾਂ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵਿਧਾਨ ਸਭਾ ਚੋਣਾਂ ਨਸ਼ਾ ਤੇ ਲਾਲਚ ਮੁਕਤ ਕਰਵਾਉਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਗੁਰਦਾਸਪੁਰ ਸਰਹੱਦੀ ਜ਼ਿਲਾ ਹੋਣ ਕਰਕੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਵਲੋਂ ਸਖ਼ਤ ਕਦਮ ਚੁੱਕੇ ਗਏ ਹਨ ਅਤੇ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਜ਼ਿਲੇ ਅੰਦਰ ਇੰਨਬਿਨ ਲਾਗੂ ਕੀਤਾ ਗਿਆ ਹੈ ਤੇ ਆਦਰਸ਼ ਚੋਣ ਜ਼ਾਬਤੇ ਦੀ ਸਖਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ, ਤਾਂ ਜੋ ਵੋਟਰ ਬਿਨਾਂ ਕਿਸੇ ਡਰ ਜਾਂ ਭੈਅ ਦੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸਕਣ।
ਉਨਾਂ ਅੱਗੇ ਦੱਸਿਆ ਕਿ ਫਲਾਇੰਗ ਸਕੈਅਡ ਟੀਮ ਵਲੋਂ ਧਾਰੀਵਾਲ ਦੇ ਰੈਸਟੋਰੈਂਟ ਸਟਾਰ ਇੰਨ ਬਾਰ ਅੰਦਰ ਨਾਜਇਜ਼ ਸ਼ਰੇਆਮ ਸ਼ਰਾਬ ਪਿਆਉਣ ਤਹਿਤ ਚੈਕਿੰਗ ਕੀਤੀ ਗਈ ਤੇ ਪਾਇਆ ਗਿਆ ਬਿਨਾਂ ਲਾਇਸੰਸ ਜਾਂ ਪਰਮਿਟ ਦੇ ਸ਼ਰੇਆਮ ਸ਼ਰਾਬ ਪਿਆਈ ਜਾ ਰਹੀ ਹੈ। ਜਿਸ ਤਹਿਤ ਰੈਸਟੋਰੈਂਟ ਦੇ ਮਾਲਕ ਵਿਰੁੱਧ ਪੁਲਿਸ ਥਾਣਾ ਧਾਰੀਵਾਲ ਵਲੋਂ ਐਫ.ਆਈ.ਦਰਜ ਕੀਤੀ ਗਈ ਹੈ।
ਪੁਲਿਸ ਸਟੇਸ਼ਨ ਧਾਰੀਵਲ ਵਿਖੇ ਕੀਤੀ ਗਈ ਐਫ.ਆਈ.ਆਰ ਅਨੁਸਾਰ ਮੁੱਖ ਅਫਸਰ ਥਾਣਾ ਧਾਰੀਵਾਲ, ਮਨ ਸਾਬਕਾ ਇੰਸਪੈਕਟਰ, ਅਜੈ ਕੁਮਾਰ ਸਰਕਲ ਧਾਰੀਵਾਲ ਦਫਤਰ ਹਾਜ਼ਰ ਸੀ ਕਿ ਫਲਾਇੰਗ ਸਕੈਅਡ ਟੀਮ ਨੰਬਰ 02 ਅਨਿਲ ਕੁਮਾਰ ਸਰਕਾਰੀ ਹਾਈ ਸਕੂਲ ਤੁਗਲਵਾਲ ਚੋਣ ਡਿਊਟੀ ਦੇ ਸਬੰਧ ਵਿਚ ਚੈਕਿੰਗ ਕਰਦੇ ਹੋਏ ਟੀ ਪੁਆਇੰਟ ਲੇਹਲ ਨਜ਼ਦੀਕ ਮੋਜੂਦ ਸੀ । ਅਨਿਲ ਕੁਮਾਰ ਦਾ ਫੋਨ ਮਸੂਲ ਹੋਇਆ ਕਿ ਸਟਾਰ ਇਨ ਬਾਰ ਰੈਸਟੋਰੇਂਟ ਧਾਰੀਵਾਲ ਅੰਦਰ ਸ਼ਰਾਬੀ ਹਾਲਤ ਵਿਚ ਕੁਝ ਵਿਅਕਤੀ ਰੈਸਟੋਰੈਂਟ ਤੋਂ ਬਾਹਰ ਨਿਕਲ ਰਹੇ ਸਨ ਤੇ ਰੈਸਟੋਰੈਂਟ ਵਿਚ ਸ਼ਰਾਬ ਪਿਆ ਰਹੇ ਹਨ, ਜਿਸ ਤੇ ਮਨ ਇੰਸਪੈਕਟਰ ਮੌਕੇ ਪਰ ਸਟਾਰ ਇਨ ਬਾਰ ਰੈਸਟੋਰੇਂਟ ਪੁੱਜਾ। ਜਿਥੇ ਰੈਸਟੋਂਰੇਂਟ ਦੀ ਚੈਕਿੰਗ ਕਰਨ ’ਤੇ ਜਿਥੇ ਇਕ ਟੇਬਲ ਵਿਚ ਕੁਝ ਆਦਮੀ ਬੈਠ ਕੇ ਸਰਾਬ ਪੀ ਰਹੇ ਸੀ, ਜੋ ਟੀਮ ਦੀ ਆਮਦ ਦੇਖ ਕੇ ਮੌਕੇ ਤੋਂ ਖਿਸਕ ਗਏ। ਰੈਸਟੋਰੈਂਟ ਅੰਦਰ ਵਿਅਕਤੀ ਨੂੰ ਕਾਬੂ ਕਰਕੇ ਨਾਮ ਪੁਛਿਆ ਤੇ ਜਿਸ ਨੇ ਆਪਣੇ ਆਪ ਨੂੰ ਰੈਸਟੋਰੈਂਟ ਦਾ ਮਾਲਕ ਦੱਸਦੇ ਹੋਏ ਆਪਣ ਨਾਮ ਦੱਸਿਆ। ਜਿਸ ਨੂੰ ਸ਼ਰੇਆਮ ਸ਼ਰਾਬ ਪਿਆਉਣ ਬਾਰੇ ਕੋਈ ਲਾਇਸੰਸ/ਪਰਮਿਟ ਪੇਸ਼ ਕਰਨ ਲਈ ਕਿਹਾ ਜੋ ਕਿ ਮੌਕੇ ’ਤੇ ਕੋਈ ਵੀ ਲਾਇਸੰਸ ਜਾਂ ਪਰਮਿਟ ਪੇਸ਼ ਨਹੀਂ ਕਰ ਸਕਿਆ। ਟੇਬਲ ਤੇ ਚਾਰ ਗਲਾਸ ਵਿਚ ਸ਼ਰਾਬ ਦੇ ਗਲਾਸ ਖਾਲੀ ਸਨ। ਮਾਲਕ ਨੂੰ ਪੁੱਛਣ ਤੇ ਦੱਸਿਆ ਕਿ ਐਂਟੀਕੁਇਟੀ ਬਲੂ ਸ਼ਰਾਬ ਪੀ ਰਹੇ ਸਨ। ਕਿਉਂਕਿ ਸੁਖਜਿੰਦਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਸੋਹਲ, ਹੋਟਸਲਮਾਲਕ ਸਟਾਰ ਇੰਨ ਬਾਰ ਰੈਸਟੋਂਰੈਂਟ ਦਾਣਾ ਮੰਡੀ , ਆਪਣੇ ਹੋਟਲ ਵਿਚ ਸ਼ਰੇਆਮ ਸ਼ਰਾਬ ਪਿਲਾ ਕੇ ਜੁਰਮ 68-1-14 ਐਕਸ਼ਾਈਜ ਐਕਟ ਦਾ ਕੀਤਾ ਹੈ। ਮਨ ਏ.ਐਸ.ਆਈ ਥਾਣਾ ਹਾਜਰ ਸੀ ਕਿ ਸਾਬਕਾ ਇੰਸਪੈਕਟਰ ਅਜੈ ਕੁਮਾਰ ਸਰਕਲ ਇੰਚਾਰਜ ਧਾਰੀਵਾਲ ਨੇ ਥਾਣੇ ਆ ਕੇ ਉਕਤ ਲਿਖਤ ਬਿਆਨ ਬਰਖਿਲਾਫ ਸੁਖਜਿੰਦਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਸੋਹਲ ਪੇਸ਼ ਕੀਤਾ ਹੈ। ਜਿਸ ਤੇ ਨੰਬਰ 11 ਮਿਤੀ 22-1-2022 ਜੁਰਮ 68-1-14 ਐਸਾਈਜ ਐਕਟ ਪੁਲਿਸ ਸਟੇਸ਼ਨ ਧਾਰੀਵਾਲ ਵਿਖੇ ਆਫ.ਆਈ.ਆਰ ਦਰਜ ਰਜਿਸਟਰਡ ਕੀਤੀ ਗਈ ਹੈ।