ਚੰਡੀਗੜ੍ਹ 1, ਜਨਵਰੀ
ਪੰਜਾਬ ਵਿੱਚ ਸਰਕਾਰ ਅਤੇ ਗਵਰਨਰ ਦਰਮਿਆਨ ਟਕਰਾਅ ਹੁੰਦਾ ਨਜ਼ਰ ਆ ਰਿਹਾ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸ਼ਨੀਵਾਰ ਨੂੰ ਚੰਡੀਗੜ੍ਹ 'ਚ ਕਿਹਾ ਕਿ ਰਾਜਪਾਲ ਨੇ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਫਾਈਲ ਰੋਕ ਦਿੱਤੀ ਹੈ। ਦੋ ਵਾਰ ਉਨ੍ਹਾਂ ਦੇ ਮੁੱਖ ਸਕੱਤਰ ਅਤੇ ਇਕ ਵਾਰ ਉਹ ਕੈਬਨਿਟ ਦੇ ਨਾਲ ਜਾ ਕੇ ਇਸ ਨੂੰ ਕਲੀਅਰ ਕਰਨ ਲਈ ਕਹਿ ਚੁੱਕੇ ਹਨ। ਇਸ ਦੇ ਬਾਵਜੂਦ ਭਾਜਪਾ ਦੇ ਦਬਾਅ ਹੇਠ ਫਾਈਲ ਰੁਕਵਾਈ ਗਈ ਹੈ।
ਸੀਐਮ ਚੰਨੀ ਨੇ ਕਿਹਾ ਕਿ ਹੁਣ ਸੋਮਵਾਰ ਨੂੰ ਪੂਰਾ ਕੈਬਿਨੇਟ ਦੁਬਾਰਾ ਰਾਜਪਾਲ ਨੂੰ ਮਿਲਣ ਜਾਵੇਗਾ। ਜੇਕਰ ਫਿਰ ਵੀ ਫਾਈਲ ਕਲੀਅਰ ਨਾ ਹੋਈ ਤਾਂ ਉਹ ਕੈਬਨਿਟ ਅੱਗੇ ਧਰਨਾ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਮੈਨੂੰ ਲੱਗਦਾ ਸੀ ਕਿ ਰਾਜਪਾਲ ਰੁੱਝੇ ਹੋਏ ਹਨ। ਹਾਲਾਂਕਿ ਹੁਣ ਲੱਗਦਾ ਹੈ ਕਿ ਸਿਆਸੀ ਕਾਰਨਾਂ ਕਰਕੇ ਫਾਈਲ ਰੁਕ ਗਈ ਹੈ। ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਜੇਕਰ ਸਰਕਾਰ ਨੇ ਕੋਈ ਕਾਨੂੰਨ ਬਣਾਇਆ ਹੈ ਤਾਂ ਉਸ ਨੂੰ ਸਮੇਂ ਸਿਰ ਕਲੀਅਰ ਕਰਨ।