"ਮੇਰੇ ਘਰ ਉਹ ਹੀ ਲੀਡਰ ਵੋਟ ਮੰਗਣ ਆਵੇ ਜੋ ਪੁਰਾਣੀ ਪੈਨਸ਼ਨ ਬਹਾਲ ਕਰ ਸਕਦਾ"..

 "ਮੇਰੇ ਘਰ ਉਹ ਹੀ ਲੀਡਰ ਵੋਟ ਮੰਗਣ ਆਵੇ ਜੋ ਪੁਰਾਣੀ ਪੈਨਸ਼ਨ ਬਹਾਲ ਕਰ ਸਕਦਾ"...

ਗੁਰਦਿਆਲ ਮਾਨ ਨੇ ਪੁਰਾਣੀ ਪੈਨਸ਼ਨ ਪ੍ਰਾਪਤੀ ਲਈ NPS ਵੋਟਰ ਜਾਗਰੂਕਤਾ ਅਭਿਆਨ ਦੀ ਕੀਤੀ ਸ਼ੁਰੂਆਤ...

ਸ਼੍ਰੀ ਅਨੰਦਪੁਰ ਸਾਹਿਬ,17 ਜਨਵਰੀ(ਬਲਵਿੰਦਰ):ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਸਮੂਹ ਐੱਨਪੀਐੱਸ ਮੁਲਾਜ਼ਮ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਅਤੇ ਹੁਣ ਚੋਣ ਜ਼ਾਬਤਾ ਲੱਗਣ ਦੇ ਕਾਰਨ 

ਜ਼ਿਲ੍ਹਾ ਨਵਾਂਸ਼ਹਿਰ ਦੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਗੁਰਦਿਆਲ ਸਿੰਘ ਮਾਨ ਨੇ ਆਪਣੇ ਐਨ ਪੀ ਐਸ ਸਾਥੀਆਂ ਦੇ ਸਹਿਯੋਗ ਨਾਲ ਪੁਰਾਣੀ ਪੈਨਸ਼ਨ ਪ੍ਰਾਪਤੀ ਦੇ ਸੰਘਰਸ਼ ਨੂੰ ਅੱਗੇ ਤੋਰਦੇ ਹੋਏ ਐਨਪੀਐਸ ਵੋਟਰ ਜਾਗਰੂਕਤਾ ਪੋਸਟਰ ਅਭਿਆਨ ਦੀ ਸੁਰੂਆਤ ਕੀਤੀ ।

ਇਸ ਅਭਿਆਨ ਦੇ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸੂਬਾ ਕਨਵੀਨਰ ਜਸਵੀਰ ਤਲਵਾੜਾ ਅਤੇ ਗੁਰਦਿਆਲ ਮਾਨ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਦੀ ਮੰਗ ਬਾਰੇ ਕਾਂਗਰਸ ਸਰਕਾਰ ਨੇ ਪੰਜ ਸਾਲ ਲਾਰਿਆ ਵਿੱਚ ਹੀ ਰੋਲ ਦਿੱਤਾ ਅਤੇ ਦੂਸਰੇ ਪਾਸੇ ਵੱਖ ਵੱਖ ਰਾਜਨੀਤਿਕ ਪ‍ਾਰਟੀਆਂ ਦੇ ਲੀਡਰ ਪੈਨਸ਼ਨ ਦੇਣ ਦੇ ਵਾਅਦੇ ਤਾ ਕਰ ਰਹੇ ਪਰ ਹਾਲੇ ਤੱਕ ਕਿਸੇ ਵੀ ਪਾਰਟੀ ਨੇ ਅਪਣੇ ਚੋਣ ਮੈਨੀਫੈਸਟੋ ਵਿੱਚ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਸ਼ਾਮਲ ਨਹੀਂ ਕੀਤਾ । ਇਸ ਲਈ ਅਸੀਂ ਇਹ ਪੋਸਟਰ ਜਾਗਰੂਕਤਾ ਅਭਿਆਨ ਦੀ ਸ਼ੁਰੁਆਤ ਕਰ ਰਹੇ ਹਾਂ ਜਿਸ ਵਿੱਚ ਲਿਖਿਆ ਹੋਇਆ ਹੈ ਕਿ ਮੈਂ ਸਾਲ 2004 ਤੋਂ ਬਾਅਦ ਭਰਤੀ ਨਵੀਂ ਪੈਨਸ਼ਨ ਸਕੀਮ ਲਾਲ ਪੀਡ਼ਿਤ ਸਰਕਾਰੀ ਮੁਲਾਜ਼ਮ ਹਾਂ । ਮੇਰੇ ਤੋਂ ਪੁਰਾਣੀ ਪੈਨਸ਼ਨ ਲਈ ਹੈ ਅਤੇ ਹੁਣ ਮੇਰੇ ਘਰ ਉਹ ਹੀ ਰਾਜਨੀਤਿਕ ਲੀਡਰ ਵੋਟ ਮੰਗਣ ਆਵੇ ਜੋ ਮੇਰੀ ਪੁਰਾਣੀ ਪੈਨਸ਼ਨ ਬਹਾਲ ਕਰਵਾ ਸਕਦਾ ਹੈ ।ਉਨ੍ਹਾਂ ਨੇ ਦੱਸਿਆ ਕਿ ਇਸ ਅਭਿਆਨ ਦੇ ਅਧੀਨ ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਸਮੂਹ ਐੱਨਪੀਐੱਸ ਮੁਲਾਜ਼ਮ ਆਪਣੇ ਘਰਾਂ ਦੇ ਬਾਹਰ ਇਹ ਪੋਸਟਰ ਲਾਉਣਗੇ । ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਨਿਊ ਪੈਨਸ਼ਨ ਸਕੀਮ ਤੋਂ ਪੀੜ੍ਹਤ ਮੁਲਾਜਮ ਪੰਜਾਬ ਅੰਦਰ ਸਭ ਤੋਂ ਮੋਹਰੀ ਬਣਕੇ ਇਸ ਮੁਹਿੰਮ ਨੂੰ ਸ਼ੁਰੂ ਕਰ ਚੁੱਕੇ ਹਨ,ਇਨ੍ਹਾਂ ਤੋਂ ਪ੍ਰਭਾਵਿਤ ਹੋਕੇ ਪੂਰੇ ਪੰਜਾਬ ਅੰਦਰ ਜਲਦੀ ਹੀ ਇਹ ਲਹਿਰ ਬਨਣ ਜਾ ਰਹੀ ਹੈ।

ਐਨ ਪੀ ਐਸ ਤੋਂ ਪੀੜ੍ਹਤ ਮੁਲਾਜਮ ਆਪਣੇ ਘਰਾਂ ਦੇ ਬਾਹਰ ਪੁਰਾਣੀ ਪੈਨਸ਼ਨ ਦੀ ਮੰਗ ਸੰਬੰਧੀ ਪੋਸਟਰ ਲਗਾਉਂਦੇ ਹੋਏ।


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends