ਪੰਜਾਬ ਸਰਕਾਰ ਵਲੋ 15 ਜਨਵਰੀ ਨੂੰ ਕਰੋਨਾ ਪਾਬੰਦੀਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
LATEST NEWS ABOUT PUNJAB SCHOOL
ਪੰਜਾਬ ਸਰਕਾਰ ਵਲੋਂ ਜਾਰੀ ਨਵੇ ਹੁਕਮਾਂ ਵਿਚ ਕਿਹਾ ਗਿਆ ਹੈ ਸਮੂਹ ਵਿਦਿਅਕ ਅਦਾਰੇ ਪਹਿਲਾਂ 15 ਜਨਵਰੀ ਤੱਕ ਬੰਦ ਸਨ ਅਤੇ ਹੁਣ ਵਿਦਿਅਕ ਅਦਾਰੇ 25 ਜਨਵਰੀ ਤੱਕ ਬੰਦ ਰਹਿਣਗੇ।
Read more:
BOARD EXAM OFFLINE / RESULT MAY BE DECLARED ON FIRST TERM BASIS
CORONA CASES IN PUNJAB : SEE DISTT WISE CASES
ਪੰਜਾਬ ਸਰਕਾਰ ਵੱਲੋਂ ਪਹਿਲਾਂ ਜਾਰੀ ਹਦਾਇਤਾਂ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਹਾਜਰ ਹੋਣ ਦੇ ਆਦੇਸ ਦਿੱਤੇ ਗਏ ਸਨ, ਅਤੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਉਣ ਲਈ ਕਿਹਾ ਗਿਆ ਸੀ। ਇਹਨਾਂ ਹੁਕਮਾਂ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਹੈ। ਅਧਿਆਪਕ ਆਮ ਦਿਨਾਂ ਵਾਂਗ ਸਕੂਲ ਆਉਣਗੇ। ਅੱਜ ਯਾਨੀ 17 ਜਨਵਰੀ ਨੂੰ ਸਕੂਲ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ ।
25 ਜਨਵਰੀ ਨੂੰ ਵਿਦਿਆਰਥੀਆਂ ਲਈ ਸਕੂਲਾਂ ਨੂੰ ਮੁੜ ਖੋਲਣ ਦਾ ਫੈਸਲਾ ਕੀਤਾ ਜਾਵੇਗਾ। ਪ੍ਰੰਤੂ ਜਿਸ ਹਿਸਾਬ ਨਾਲ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਸਕੂਲਾਂ ਨੂੰ ਮੁੜ ਖੋਲ੍ਹਣ ਲਈ ਸਰਕਾਰ ਜੋਖ਼ਮ ਨਹੀਂ ਲੈ ਸਕਦੀ।