ਦਸਵੀਂ ਪੱਧਰ ਦੀ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲੈਣ ਸਬੰਧੀ ਸ਼ਡਿਊਲ ਜਾਰੀ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2021-22 ਦੀ ਚੌਥੀ ਤਿਮਾਹੀ ਦੀ ਪ੍ਰੀਖਿਆ ਲੈਣ
ਲਈ ਮਿਤੀ 27/01/2022 ਅਤੇ 28/01/2022 ਨਿਸ਼ਚਿਤ ਕੀਤੀ ਗਈ ਹੈ।
ਪੰਜਾਬੀ-ਏ ਦੀ
ਪ੍ਰੀਖਿਆ ਮਿਤੀ 27/01/2022 ਅਤੇ ਪੰਜਾਬੀ-ਬੀ ਦੀ ਪ੍ਰੀਖਿਆ ਮਿਤੀ 28/01/2022 ਨੂੰ ਹੋਵੇਗੀ।
ਪ੍ਰੀਖਿਆ ਫਾਰਮ ਬੋਰਡ ਦੀ ਵੈਬ ਸਾਈਟ ਤੇ ਮਿਤੀ 01/01/2022 ਤੋਂ ਉਪਲੱਬਧ ਹੋਣਗੇ। ਆਨ ਲਾਈਨ
ਪ੍ਰੀਖਿਆ ਫਾਰਮ ਹਰ ਪੱਖੋਂ ਮੁਕੰਮਲ ਕਰਨ ਉਪਰੰਤ ਮਿਤੀ 17/01/2022 ਤੱਕ ਬੋਰਡ ਦੀ ਸਿੰਗਲ ਵਿੰਡੋਂ
ਮੁੱਖ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪ੍ਰਾਪਤ ਕੀਤੇ
ਜਾਣਗੇ। ਰੋਲ ਨੰਬਰ ਬੋਰਡ ਦੀ ਵੈਬ ਸਾਈਟ ਤੇ ਮਿਤੀ 21/01/2022 ਤੋਂ ਉਪਲੱਬਧ ਹੋਣਗੇ।
,ਪ੍ਰੀਖਿਆ
ਫਾਰਮ ਜਮਾਂ ਕਰਵਾਉਣ ਸਮੇਂ ਪ੍ਰੀਖਿਆਰਥੀ ਆਪਣੇ ਮੈਟ੍ਰਿਕ ਪਾਸ ਦੇ ਅਸਲ ਸਰਟੀਫਿਕੇਟ, ਫੋਟੋ ਪਹਿਚਾਣ
ਪੱਤਰ ਅਤੇ ਉਹਨਾਂ ਦੀਆਂ ਤਸਦੀਕ ਸ਼ੁਦਾ ਫੋਟੋ ਕਾਪੀਆਂ ਨਾਲ ਲੈ ਕੇ ਆਉਣ। ਪ੍ਰੀਖਿਆ ਫਾਰਮ ਅਤੇ
ਹੋਰ ਜਾਣਕਾਰੀ ਲਈ ਬੋਰਡ ਦੀ ਵੈਬ ਸਾਈਟ WWW.pseb.ac.in ਵੇਖੀ ਜਾਵੇ।