ਇਸਤਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਲੋਕਲ ਪੱਧਰ ਤੇ ਲਾਉਣ ਦੀ ਮੰਗ: ਅਮਨਦੀਪ ਸ਼ਰਮਾ
ਚੋਣ ਕਮਿਸਨ ਪੰਜਾਬ ਤੋਂ ਕੀਤੀ ਮੰਗ:ਰਾਕੇਸ ਕੁਮਾਰ ਬਰੇਟਾ।
ਅੰਗਹੀਣ ਅਤੇ ਕ੍ਰੋਨਿਕਡਿਸੀਜ਼ ਵਾਲੇ ਮੁਲਾਜ਼ਮਾਂ ਦੀਆਂ ਡਿਊਟੀਆਂ ਤੁਰੰਤ ਕੱਟੀਆਂ ਜਾਣ :ਬਲਵਿੰਦਰ ਸਿੰਘ ਹਾਕਮਵਾਲਾ।
ਵਿਧਾਨ ਸਭਾ ਚੋਣਾਂ ਵਿਚ ਇਸਤਰੀ ਮੁਲਾਜ਼ਮਾਂ ਦੀਆਂ ਚੋਣ ਡਿਊਟੀਆ ਨੂੰ ਕੋਰੋਨਾ ਦੇ ਸਮੇਂ ਲੋਕਲ ਪੱਧਰ ਤੇ ਲਾਉਣ ਦੀ ਮੰਗ ਕਰਦਿਆਂ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਪਰਿਵਾਰ ਦੇ ਦੋਵੇਂ ਜੀਆਂ ਦੀਆਂ ਡਿਊਟੀਆਂ ਚੋਣਾਂ ਵਿੱਚ ਲੱਗੀਆਂ ਹਨ ਤਾਂ ਉਨ੍ਹਾਂ ਮੰਗ ਕੀਤੀ ਹੈ ਕਿ ਇਸਤਰੀ ਅਧਿਆਪਕਾਂ ਦੀਆਂ ਡਿਊਟੀਆਂ ਲੋਕਲ ਪੱਧਰ ਤੇ ਲਾਏ ਜਾਣ। ਜਥੇਬੰਦੀ ਪੰਜਾਬ ਦੇ ਜੁਆਇੰਟ ਸਕੱਤਰ ਰਕੇਸ਼ ਕੁਮਾਰ ਬਰੇਟਾ ਨੇ ਕਿਹਾ ਕਿ ਓਮੀਕਰੋਮ ਦੇ ਚਲਦਿਆਂ ਜਿੱਥੇ ਆਮ ਬੱਸਾਂ ਅਤੇ ਭੀੜਾ ਤੋੋਂ ਦੂਰੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ ਉੱਥੇ ਉਨ੍ਹਾਂ ਮੰਗ ਕੀਤੀ ਕਿ ਇਸਤਰੀ ਮੁਲਾਜ਼ਮਾਂ ਨੂੰ ਲੋਕਲ ਉਨ੍ਹਾਂ ਦੀ ਰਿਹਾਇਸ਼ ਦੇ ਕੋਲ ਡਿਊਟੀਆਂ ਲਗਾਉਣ ਦੀ ਮੰਗ ਕੀਤੀ ਤਾਂ ਜੋ ਉਹ ਆਪਣੀ ਡਿਊਟੀ ਨੂੰ ਵਧੀਆ ਢੰਗ ਨਾਲ ਕਰ ਸਕਣ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਹਾਕਮਵਾਲਾ ਨੇ ਕਿਹਾ ਕਿ ਅੰਗਹੀਣ ਅਤੇ ਕ੍ਰੋਨਿਕਡਿਸੀਜ਼ ਵਾਲੇ ਮੁਲਾਜ਼ਮਾਂ ਦੀਆਂ ਡਿਊਟੀਆਂ ਵੀ ਚੋਣਾਂ ਵਿੱਚੋਂ ਕੱਟੀਆਂ ਜਾਣ।ਜਥੇਬੰਦੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੋਆਬੀਆ ਨੇ ਕਿਹਾ ਕਿ ਚੋਣਾਂ ਦੇ ਸਮੇਂ ਸਮੁੱਚੇ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।