ਚੰਡੀਗੜ੍ਹ 1 ਜਨਵਰੀ; ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਕੋਰੋਨਾ ਦਾ ਖ਼ਤਰਾ ਵਧ ਗਿਆ ਹੈ। ਸੂਬੇ 'ਚ ਦੂਜਾ ਓਮੀਕਰੋਨ ਮਰੀਜ਼ ਮਿਲਿਆ ਹੈ, ਜੋ ਕਿ ਇਕ ਔਰਤ ਹੈ ਅਤੇ ਉਹ ਜਲੰਧਰ ਦੇ ਨਕੋਦਰ ਦੀ ਰਹਿਣ ਵਾਲੀ ਹੈ। ਇਹ 42 ਸਾਲਾ ਔਰਤ 22 ਦਸੰਬਰ ਨੂੰ ਤਨਜ਼ਾਨੀਆ ਤੋਂ ਦਿੱਲੀ ਆਈ ਸੀ ਅਤੇ ਏਅਰਪੋਰਟ 'ਤੇ ਜਾਂਚ 'ਚ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ।
ਦੂਜੇ ਪਾਸੇ ਸ਼ੁੱਕਰਵਾਰ ਨੂੰ ਸੂਬੇ 'ਚ ਕੋਰੋਨਾ ਦੇ 221 ਨਵੇਂ ਮਾਮਲੇ ਸਾਹਮਣੇ ਆਏ ਹਨ। ਪਟਿਆਲਾ ਵਿੱਚ ਵੀ ਇੱਕ ਮਰੀਜ਼ ਦੀ ਮੌਤ ਹੋ ਗਈ। ਸ਼ੁੱਕਰਵਾਰ ਨੂੰ ਹੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਾਂਤੀ ਮਾਰਚ ਕੱਢਿਆ। ਪੰਜਾਬ ਵਿੱਚ 39 ਮਰੀਜ਼ ਆਕਸੀਜਨ, ਆਈਸੀਯੂ ਅਤੇ ਵੈਂਟੀਲੇਟਰ ਸਪੋਰਟ 'ਤੇ ਹਨ। ਹੁਣ ਤੱਕ ਸਰਕਾਰ ਨੇ ਟੈਸਟ 40 ਹਜ਼ਾਰ ਦੀ ਬਜਾਏ ਸਿਰਫ਼ 15 ਹਜ਼ਾਰ ਦੇ ਕਰੀਬ ਹੀ ਕੀਤੇ ਹਨ।