ਅਕਾਲੀ ਦਲ ਦੀ ਸਰਕਾਰ ਬਣਨ 'ਤੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਹੋਵੇਗੀ ਅਤੇ ਕੱਟੇ ਗਏ 37 ਕਿਸਮ ਦੇ ਭੱਤੇ ਹੋਣਗੇ ਮੁੜ ਲਾਗੂ-ਸੁਖਬੀਰ ਬਾਦਲ
ਵੱਖ ਵੱਖ ਅਧਿਆਪਕ ਜਥੇਬੰਦੀਆਂ ਦੀ ਹਾਜ਼ਰੀ ਚ ਸੁਖਬੀਰ ਬਾਦਲ ਨੇ ਦਿੱਤਾ ਪੱਕਾ ਭਰੋਸਾ
ਬਠਿੰਡਾ 4 ਜਨਵਰੀ (ਪੱਤਰ ਪ੍ਰੇਰਕ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਬਣਨ 'ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ ਅਤੇ ਮੁਲਾਜ਼ਮਾਂ ਦੇ 37 ਕਿਸਮ ਦੇ ਕੱਟੇ ਅਹਿਮ ਭੱਤਿਆਂ ਨੂੰ ਮੁੜ ਲਾਗੂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਨੂੰ ਬਕਾਇਦਾ ਰੂਪ ਵਿੱਚ ਅਕਾਲੀ ਦਲ ਦੇ ਮੈਨੀਫੈਸਟੋ ਵਿੱਚ ਸ਼ਾਮਲ ਕੀਤਾ ਜਾਵੇਗਾ। ਸ੍ਰੀ ਬਾਦਲ ਨੇ ਇਹ ਭਰੋਸਾ ਅੱਜ ਆਪਣੇ ਘਰ ਬਾਦਲ ਵਿਖੇ ਮਜ੍ਹਬੀ ਸਿੱਖ ਵਾਲਮੀਕਿ ਭਲਾਈ ਫਰੰਟ ਪੰਜਾਬ ਦੀ ਪ੍ਰਧਾਨ ਅਤੇ ਅਧਿਆਪਕ ਆਗੂ ਮੈਡਮ ਹਰਪਾਲ ਕੌਰ ਦੀ ਅਗਵਾਈ ਚ ਵੱਖ ਵੱਖ ਅਧਿਆਪਕ ਜਥੇਬੰਦੀਆਂ ਦੀ ਅਗਵਾਈ ਚ ਹੋਏ ਵੱਡੇ ਇਕੱਠ ਦੌਰਾਨ ਕੀਤਾ।
ਸਕੂਲ ਬੰਦ, ਅਧਿਆਪਕ ਆਉਣਗੇ ਸਕੂਲ, ਡੀਪੀਆਈ
PSTET OFFICIAL ANSWER KEY OUT DOWNLOAD HERE
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 53000 ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਾਲ ਹੀ ਵਿਚ ਮੁਲਾਜ਼ਮ ਵਰਗ ਦੇ ਅਹਿਮ ਕਿਸਮ ਦੇ 37 ਭੱਤੇ ਕੱਟਣ 'ਤੇ ਕਾਂਗਰਸ ਸਰਕਾਰ ਉਪਰ ਵਰ੍ਹਦਿਆਂ ਕਿਹਾ ਜਿਹੜੀ ਹਕੂਮਤ ਚੋਣਾਂ ਦੇ ਐਨ ਮੌਕੇ ਮੁਲਾਜ਼ਮਾਂ ਨੂੰ ਅਜਿਹੇ ਵੱਡੇ ਝਟਕੇ ਦੇ ਰਹੀ ਹੈ,ਬਾਅਦ ਚ ਉਸ ਸਰਕਾਰ ਬਣਨ 'ਤੇ ਕੀ ਹਾਲ ਹੋਵੇਗਾ। ਉਨ੍ਹਾਂ ਮੁਲਾਜ਼ਮ ਵਰਗ ਨੂੰ ਕਾਂਗਰਸ ਸਰਕਾਰ ਨੂੰ ਸਬਕ ਸਿਖਾਉਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ,ਮੁਲਾਜ਼ਮਾਂ ਦੇ ਪੇ ਸਕੇਲਾਂ ਨੂੰ ਦਰੁਸਤ ਕਰਨ ਅਤੇ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਨੂੰ ਪੂਰਾ ਕਰਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਹਮੇਸ਼ਾਂ ਹੀ ਮੁਲਾਜ਼ਮ ਹਿੱਤਾਂ ਲਈ ਅਹਿਮ ਫੈਸਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁੜ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਮੁਲਾਜ਼ਮਾਂ ਦੇ ਰਹਿੰਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁਲਾਜ਼ਮ ਵਰਗ ਦੇ ਬੁਢਾਪੇ ਦਾ ਸਭ ਤੋਂ ਵੱਡਾ ਸਹਾਰਾ ਪੈਨਸ਼ਨ ਦਾ ਹੁੰਦਾ ਹੈ,ਜਿਸ ਲਈ ਅਕਾਲੀ ਦਲ ਇਸ ਅਹਿਮ ਮਗ ਨੂੰ ਵੀ ਆਪਣੇ ਮੈਨੀਫੈਸਟੋ ਵਿਚ ਪ੍ਰਮੁੱਖਤਾ ਨਾਲ ਦਰਜ ਕਰੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਅਹਿਮ ਮੰਗ ਸਮੇਤ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਗੰਭੀਰ ਹੈ ਅਤੇ ਸਰਕਾਰ ਬਣਨ 'ਤੇ ਸਭ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਵੱਖ ਵੱਖ ਅਧਿਆਪਕ ਜਥੇਬੰਦੀਆਂ ਦੇ ਸੀਨੀਅਰ ਆਗੂਆਂ ਰਣਜੀਤ ਸਿੰਘ ਭਲਾਈਆਣਾ, ਹਰਦੀਪ ਸਿੰਘ ਸਿੱਧੂ, ਖੁਸ਼ਵਿੰਦਰ ਸਿੰਘ ਬਰਾੜ,ਇੰਦਰਜੀਤ ਸਿੰਘ ਧਾਲੀਵਾਲ, ਲਖਵੀਰ ਸਿੰਘ ਬੋਹਾ, ਅਕਬਰ ਸਿੰਘ ਬੱਪੀਆਣਾ,ਰਾਜਿੰਦਰ ਸਿੰਘ, ਸਮਰਜੀਤ ਸਿੰਘ ਅਕਲੀਆਂ,ਗੁਰਦੀਪ ਸਿੰਘ ਅੱਕਾਂਵਾਲੀ ਨੇ ਸਾਬਕਾ ਮੁੱਖ ਮੰਤਰੀ ਦੇ ਧਿਆਨ ਚ ਲਿਆਂਦਾ ਕਿ 2004 ਤੋ ਬਾਅਦ ਵੱਖ ਵੱਖ ਵਿਭਾਗਾਂ ਚ ਕੰਮ ਕਰਦੇ ਮੁਲਾਜ਼ਮਾਂ ਦੀ ਪੈਨਸ਼ਨ ਨੂੰ ਬੰਦ ਕਰ ਦਿੱਤਾ ਹੈ ਅਤੇ ਹੁਣ ਚੰਨੀ ਸਰਕਾਰ ਨੇ ਮੁਲਾਜ਼ਮਾਂ ਦੇ ਅਹਿਮ 37 ਭੱਤੇ ਵੀ ਕੱਟ ਦਿੱਤੇ, ਜਿੰਨਾਂ ਚ ਪੇਂਡੂ ਭੱਤਾ ਵੀ ਸ਼ਾਮਲ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਹਰਦੀਪ ਸਿੰਘ ਡਿੰਪੀ ਢਿਲੋਂ,ਡਾ ਤਰੁਨ,ਭੁਪਿੰਦਰਜੀਤ ਸਿੰਘ,ਦਿਨੇਸ਼ ਰਿਸ਼ੀ,ਭੂਸ਼ਣ ਕੁਮਾਰ, ਮਾਨਤ,ਕਰਨਪਾਲ ਸਿੰਘ,ਹਰਪ੍ਰੀਤ ਹੈਰੀ,ਚਰਨਜੀਤ ਲੋਹਾਰਾ,ਦੇਵਿੰਦਰ ਲੰਬੀ, ਗੁਰਦੇਵ ਕਾਊਣੀ,ਗੁਰਪ੍ਰੀਤ ਲੰਬੀ, ਲਖਵਿੰਦਰ ਭਲਾਈਆਣਾ, ਵਰਦਨ ਡਬਵਾਲੀ,ਹਰਦੇਵ ਸਿੰਘ ਜੋਗਾ ਹਾਜ਼ਰ ਸਨ।