ਪ੍ਰੈਸ ਨੋਟ
*ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਲੰਧਰ ਆਮਦ ਤੇ ਰੋਸ਼ ਪ੍ਰਗਟ ਕਰਨ ਪਹੁੰਚੇ*
*ਪ੍ਰਸ਼ਾਸਨ ਵਲੋਂ ਮੁਲਾਜ਼ਮਾਂ ਦਾ ਰੋਹ ਦੇਖਦੇ ਹੋਏ ਸਿੱਖਿਆ ਮੰਤਰੀ ਨਾਲ ਮਿਲਾਈਆ*
*ਸਿੱਖਿਆ ਮੰਤਰੀ ਵਲੋਂ ਅਗਾਮੀ ਕੈਬਿਨੇਟ ਵਿੱਚ ਏਜੇਂਡਾ ਪਾਸ ਕਰਾਉਣ ਦਾ ਦਿੱਤਾ ਭਰੋਸਾ*
ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਲੈ ਕੇ ਸਰਵ ਸਿੱਖਿਆ ਅਭਿਆਨ /ਮਿਡ ਡੇ ਮੀਲ ਦਫਤਰੀ ਕਰਮਚਾਰੀਆਂ ਵਲੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਲੰਧਰ ਆਮਦ ਤੇ ਰੋਸ਼ ਪ੍ਰਗਟ ਕਰਨ ਪਹੁੰਚੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਯੂਨੀਅਨ ਦੇ ਆਗੂ ਸ਼ੋਭਿਤ ਭਗਤ, ਆਸ਼ੀਸ਼ ਜੁਲਾਹਾ,ਮੋਹਿਤ ਸ਼ਰਮਾ, ਵਿਸ਼ਾਲ ਮਹਾਜਨ,ਗਗਨ ਸਿਆਲ,ਰਾਜੀਵ ਸ਼ਰਮਾ ਨੇ ਦੱਸਆਿ ਕਿ *ਆਦਮਪੁਰ ਆਮਦ ਵੇਲੇ ਮੁੱਖ ਮੰਤਰੀ ਵਲੋਂ ਰੈਗੂਲਰ ਕਰਨ ਦਾ ਭਰੋਸਾ ਦਿੱਤਾ* ਗਿਆ ਸੀ ਪਰ ਇਨਾਂ ਸਮਾਂ ਤੇ ਕੈਬਿਨਟ ਮੀਟਿੰਗਾਂ ਬੀਤਣ ਉਪਰਾਂਤ ਵੀ ਸਰਵ ਸਰਵ ਸਿੱਖਿਆ ਅਭਿਆਨ /ਮਿਡ ਡੇ ਮੀਲ *ਦਫਤਰੀ ਕਰਮਚਾਰੀਆਂ ਦਾ ਏਜੰਡਾ ਕੈਬਿਨਟ* ਵਿੱਚ ਪਾਸ ਨਹੀ ਕੀਤਾ ਗਿਆ ।
ਇਸ ਤੇ ਯੂਨੀਅਨ ਆਗੂਆਂ ਵਲੋਂ ਕਿਹਾ ਗਿਆ ਕਿ ਅੱਜ ਮੁੱਖਮੰਤਰੀ ਦੀ ਜਲੰਧਰ ਆਮਦ ਤੇ ਮੁਲਾਜ਼ਮਾਂ ਵਲੋਂ ਰੋਸ਼ ਦਰਜ ਕਰਵਾਇਆਂ ਗਿਆ ! ਮੁਲਾਜ਼ਮਾਂ ਦਾ ਰੋਸ਼ ਤੇ ਇਕੱਤਰਤਾ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਸਵੇਰ ਤੋ ਹੀ ਯੂਨੀਅਨ ਦੇ ਨੁਮਾਇੰਦਿਆਂ ਦੀ ਮੀਟਿੰਗ ਮੁੱਖਮੰਤਰੀ ਨਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਮਾਂ ਘੱਟ ਹੋਣ ਕਰਕੇ ਮੁੱਖਮੰਤਰੀ ਨਾਲ ਮੁਲਾਕਾਤ ਨਹੀਂ ਹੋ ਸਕੀ !
ਇਸ ਨੂੰ ਦੇਖਦੇ ਹੋਇਆਂ ਮੁਲਾਜ਼ਮਾਂ ਵਿੱਚ ਰੋਸ਼ ਹੋਰ ਵੱਧ ਗਿਆ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਯੂਨੀਅਨ ਦੀ *ਮੁਲਾਕਾਤ ਸਿੱਖਿਆ ਮੰਤਰੀ ਪ੍ਰਗਟ ਸਿੰਘ* ਨਾਲ ਕਰਵਾਈ ਗਈ !ਸਿੱਖਿਆ ਮੰਤਰੀ ਵਲੋਂ *ਅਗਾਮੀ ਕੈਬਿਨੇਟ ਵਿੱਚ ਏਜੇਂਡਾ ਪੇਸ਼ ਕਰਨ ਦਾ ਭਰੋਸਾ ਦਿੱਤਾ* !
ਜਿਸ ਤੇ ਆਗੂ ਆਸ਼ੀਸ਼ ਜੁਲਾਹਾ ਨੇ ਸਿੱਖਿਆ ਮੰਤਰੀ ਨੂੰ ਕਿਹਾ
ਸਰਕਾਰ ਨੇ ਪਹਿਲਾ ਹੀ ਸਾਡੇ ਨਾਲ ਵਿਤਕਰਾ ਕੀਤਾ ਹੈ ਸਾਡੇ ਨਾਲ ਹੀ ਕੰਮ ਕਰਦੇ *8886 ਅਧਆਿਪਕਾ ਨੂੰ ਤੇ ਰੈਗੂਲਰ ਕਰ ਦਿੱਤਾ ਗਿਆ* ਪਰ *ਦਫਤਰੀ ਕਰਮਚਾਰੀਆ* ਨੂੰ ਹਾਲੇ ਤੱਕ ਰੈਗੂਲਰ ਨਹੀਂ ਕੀਤਾ ਗਿਆ।ਸਰਵ ਸਿੱਖਿਆ ਅਭਿਆਨ /ਮਿਡ ਡੇ ਮੀਲ ਦਫਤਰੀ ਕਰਮਚਾਰੀਆਂ ਨੂੰ *ਰੈਗੂਲਰ ਕਰਨ ਦੀ ਪ੍ਰਵਾਨਗੀ 2019 ਵਿੱਚ ਵਿੱਤ ਵਿਭਾਗ* ਵਲੋਂ ਦੇ ਦਿੱਤੀ ਗਈ ਸੀ *ਇਥੋਂ ਤੱਕ ਕਿ ਮੁੱਖਮੰਤਰੀ ਵਲੋਂ ਵੀ ਇਸ ਦੀ ਪ੍ਰਵਾਨਗੀ ਦੇ ਦਿੱਤੀ ਹੈ* ਪਰ ਹਾਲੇ ਤੱਕ ਵੀ ਉਸਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ ।
ਸਿੱਖਿਆ ਮੰਤਰੀ ਤੋਹ ਬਾਅਦ ਯੂਨੀਅਨ ਵਲੋਂ *ਤਕਨੀਕੀ ਸਿੱਖਿਆ ਬੋਰਡ ਪੰਜਾਬ ਦੇ ਚੇਅਰਮੈਨ ਸ਼੍ਰੀ ਮੋਹਿੰਦਰ ਸਿੰਘ ਕੇ. ਪੀ ਨੂੰ* ਵੀ ਮਿਲਿਆ ਗਿਆ ਤੇ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀਆਂ ਦਾ ਏਜੇਂਡਾ ਅਗਾਮੀ ਕੈਬਿਨੇਟ ਵਿੱਚ ਪਾਸ ਕਰਵਾਉਣ ਲਈ ਕਿਹਾ ਗਿਆ !ਜਿਸ ਤੇ ਚੇਅਰਮੈਨ ਜੀ ਵਲੋਂ ਵੀ ਪੂਰਨ ਭਰੋਸਾ ਦਿੱਤਾ ਗਿਆ !