ਸਰਕਾਰ ਪੇਂਡੂ ਭੱਤਾ ਕੱਟਣ ਵਾਲਾ ਪੱਤਰ ਤੁਰੰਤ ਵਾਪਿਸ ਲਵੇ-ਮਾਨ
ਨਵਾਂ ਸ਼ਹਿਰ,15 ਦਸੰਬਰ(ਮਾਨ):ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਵਾ ਵਿਖੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਉੱਤੇ ਪੰਜਾਬ ਸਰਕਾਰ ਵਲੋਂ ਪੇਂਡੂ ਏਰੀਆ ਭੱਤਾ ਕੱਟਣ, ਬਾਰਡਰ ਏਰੀਆ ਭੱਤਾ ਖ਼ਤਮ ਕਰਨ,ਪੁਰਾਣੀ ਪੈਨਸ਼ਨ ਦੀ ਬਹਾਲੀ ਨਾ ਕਰਨਾ ਅਤੇ ਪ੍ਰੋਬੇਸ਼ਨ ਪੀਰੀਅਡ ਦਾ ਲਾਭ ਨਾ ਦੇਣ ਦੇ ਪੱਤਰਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ ।
ਇਸ ਮੌਕੇ ਗੁਰਦਿਆਲ ਮਾਨ ਜਿਲ੍ਹਾ ਕੰਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਅਤੇ ਸਾਂਝੇ ਅਧਿਆਪਕ ਮੋਰਚੇ ਦੇ ਆਗੂ ਬਲਕਾਰ ਚੰਦ ਸੈਂਟਰ ਹੈੱਡ ਟੀਚਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਲੰਗੜਾ ਪੇ ਕਮਿਸਨ ਦਿੱਤਾ ਸੀ,ਉਨ੍ਹਾਂ ਨਿਗੂਣੇ ਦਿੱਤੇ ਗਏ ਭੱਤਿਆ ਅਤੇ ਲਾਭਾਂ ਤੇ ਵੀ ਕੈਂਚੀ ਫੇਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੌਣੇ ਪੰਜ ਸਾਲ ਮਹਿੰਗਈ ਭੱਤਿਆ ਦੀਆਂ ਕਿਸ਼ਤਾਂ ਅਤੇ ਬਕਾਏ ਜਾਮ ਕਰ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ।ਇਸ ਦੇ ਨਾਲ ਹੀ ਮੁਲਾਜਮਾ ਤੇ ਡਿਵੈਲਪਮੈਂਟ ਟੈਕਸ ਦੇ ਨਾਂ ਹੇਠ 2400 ਰੁਪਏ ਸਲਾਨਾ ਜ਼ਜ਼ੀਆ ਵਸੂਲ ਕੇ ਲੁੱਟ ਕੀਤੀ ਹੈ। ਆਪਣੇ ਚੋਣ ਵਾਅਦਿਆਂ ਦੇ ਵਿਰੁੱਧ ਜਾਂਦਿਆਂ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਅਤੇ ਇੱਕ ਲੱਖ ਬੇਰੁਜਗਾਰਾਂ ਨੂੰ ਨੌਕਰੀਆਂ ਦੇਣ ਦੀ ਥਾਂ ਡਾਂਗਾਂ-ਸੋਟਿਆਂ ਨਾਲ ਨਿਵਾਜਿਆ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਸਰਕਾਰ ਦੇ ਜਬਰ ਦਾ ਜਵਾਬ ਦੇਣ ਲਈ 19 ਦਸੰਬਰ ਨੂੰ ਖਰੜ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਅਧਿਆਪਕਾਂ ਵਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ । ਆਗੂਆਂ ਨੇ ਕਿਹਾ ਕਿ ਇਹ ਰੈਲੀ ਪੰਜਾਬ ਦੀ ਮੌਜੂਦਾ ਸਰਕਾਰ ਕੱਫਣ ਵਿੱਚ ਕਿੱਲ ਸਾਬਤ ਹੋਵੇਗੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਮੁਲਾਜਮ ਵਿਰੋਧੀ ਪੱਤਰ ਨੂੰ ਤੁਰੰਤ ਵਾਪਿਸ ਲਿਆ ਜਾਵੇ।
ਕੈਪਸ਼ਨ: ਪੇਂਡੂ ਭੱਤਾ ਕੱਟਣ ਵਾਲੇ ਪੱਤਰ ਦੀਆਂ ਮੁਲਾਜਮ ਆਗੂ ਕਾਪੀਆਂ ਸਾੜਦੇ ਹੋਏ।