ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਖਿਲਾਫ਼ ਫਾਜਿ਼ਲਕਾ ਮੁਲਾਜ਼ਮ ਜਥੇਬੰਦੀਆਂ ਦਾ ਸੜਕਾਂ 'ਤੇ ਆਇਆ ਹੜ੍ਹ
ਅਜ ਸਮੂਹ ਮੁਲਾਜ਼ਮ ਜਥੇਬੰਦੀਆਂ ਦਾ ਸਮੁੱਚਾ ਕੇਡਰ ਸਵਾਮੀ ਵਿਵੇਕਾਨੰਦ ਪਾਰਕ ਵਿਖੇ ਇਕੱਠਾ ਹੋਈਆਂ। ਜਿਸ ਇਕੱਠ ਦੀ ਅਗਵਾਈ ਪੰਜਾਬ ਰਾਜ ਅਧਿਆਪਕ ਗੱਠਜੋੜ ਜਿ਼ਲ੍ਹਾ ਫਾਜਿ਼ਲਕਾ ਨੇ ਕੀਤੀ ਅਤੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਦੁਆਰਾ ਕੀਤੀ ਜਾ ਰਹੀ ਮੁਲਾਜ਼ਮਾਂ ਦੀ ਲੁੱਟ ਤੇ ਆਪਣੇ ਵਿਚਾਰ ਦਿੱਤੇ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਦਿੱਤੇ ਪੇ ਕਮਿਸ਼ਨ 'ਚ ਖੱਟੀ ਫੋਕੀ ਵਾਹ ਵਾਹ ਦੀ ਅਜ ਲੋਕਾਂ ਦੇ ਸਾਹਮਣੇ ਰੋਸ ਮਾਰਚ ਕਰ ਕੇ ਪੋਲ ਖੋਲ੍ਹ ਦਿੱਤੀ ਤੇ ਪੇ ਕਮਿਸ਼ਨ ਦੇ ਨਾਮ ਤੇ ਸਰਕਾਰ ਨੇ ਵੱਖ ਵੱਖ ਤਰ੍ਹਾਂ ਦੇ ਭੱਤਿਆ ਰੂਰਲ ਏਰੀਆ ਬਾਰਡਰ ਏਰੀਆ .ਏ ਸੀ ਪੀ ਤੇ ਕੱਟ ਲਗਾ ਕੇ ਮੁਲਾਜ਼ਮਾਂ ਦੇ ਹੱਕਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦੀ ਗਵਾਹੀ ਉਨ੍ਹਾਂ ਦੀਆਂ ਆਈਆਂ ਚਿੱਠੀਆਂ ਭਰਦੀਆਂ ਹਨ। ਆਗੂਆਂ ਨੇ ਦੱਸਿਆ ਕਿ ਪੰਜਾਬ 'ਚ ਮੁੱਖ ਮੰਤਰੀ ਦੀ ਕੋਈ ਅਹਿਮੀਅਤ ਨਹੀਂ ਉਸ ਦੇ ਕੀਤੇ ਫੈਸਲਿਆਂ ਨੂੰ ਉਸ ਦਾ ਵਿੱਤ ਮੰਤਰੀ ਵੀ ਲਾਗੂ ਨਹੀਂ ਕਰਦਾ। ਅਜ ਦੇ ਇੱਕਠ 'ਚ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਧਰਮਿੰਦਰ ਗੁਪਤਾ ,ਕੁਲਦੀਪ ਸਿੰਘ ਸੱਭਰਵਾਲ ਨੇ ਸਰਕਾਰ ਦੀ ਚੋਰ ਮੋਰੀ ਕਾਰਗੁਜ਼ਾਰੀ ਤੇ ਪ੍ਰਸ਼ਨਚਿਂਨ ਲਾਏ ਅਤੇ ਭੱਤੇ ਤੁਰੰਤ ਬਹਾਲ ਕਰਨ ਲਈ ਕਿਹਾ। ਇਸ ਮੌਕੇ ਬੋਲਦਿਆਂ ਦਪਿੰਦਰ ਢਿੱਲੋਂ, ਮਾਸਟਰ ਕੇਡਰ ਯੂਨੀਅਨ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ, ਵਾਈਸ ਪ੍ਰਧਾਨ ਮੋਹਨ ਲਾਲ, ਰਾਹੁਲ, ਤਹਿਸੀਲ ਪ੍ਰਧਾਨ ਦਲਜੀਤ ਸਿੰਘ ਸਭਰਵਾਲ, ਕੁਲਦੀਪ ਗਰੋਵਰ, ਇਨਕਲਾਬ ਗਿੱਲ, ਸਿਮਲਜੀਤ ਸਿੰਘ, ਵਿਕਾਸ ਡਾਗਾਂ, ਵਿਨੋਦ ਕੁਮਾਰ, ਮੁਕੇਸ਼ ਅੰਗੀ, ਸਾਹਿਬ ਰਾਜਾ, ਪਰਮਿੰਦਰ ਸਿੰਘ, ਅਸ਼ਵਨੀ ਖੁੰਗਰ, ਰਜਿੰਦਰ ਵਰਮਾ, ਭਾਰਤ ਭੂਸ਼ਣ, ਮੈਡਮ ਅਮਰਦੀਪ ਕੌਰ, ਮੈਡਮ ਮਧੂ, ਜਗਜੀਤ ਸਿੰਘ, ਸੁਖਦੇਵ ਚੰਦ ਕੰਬੋਜ, ਅਮਰਜੀਤ ਸਿੰਘ ਚਾਵਲਾ, ਮੈਡਮ ਜਯੋਤੀ ਨਾਰੰਗ, ਨਵਨੀਤ ਕੌਰ, ਸੁਖਵਿੰਦਰ ਸਿੰਘ, ਸਾਥੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪ੍ਰਿੰਸੀਪਲ ਹੈਡਮਾਸਟਰ ਅਧਿਆਪਕ ਵਰਗ ਤੇ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਸਾਥੀਆਂ ਨੇ ਹਾਜਰੀ ਭਰੀ।