ਬੇਰੁਜ਼ਗਾਰਾਂ ਨੇ ਸੁਵਖਤੇ ਘੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ

 ਬੇਰੁਜ਼ਗਾਰਾਂ ਨੇ ਸੁਵਖਤੇ ਘੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ


ਜਾਬਰ ਡੀਐੱਸਪੀ ਦੀ ਮੁਅੱਤਲੀ ਲਈ ਅਰਥੀ ਫੂਕੀ; ਦਿੱਤਾ ਮੰਗ ਪੱਤਰ


ਦਲਜੀਤ ਕੌਰ ਭਵਾਨੀਗੜ੍ਹ



ਜਲੰਧਰ, 11 ਦਸੰਬਰ, 2021: ਪੰਜਾਬ ਅੰਦਰ ਕਾਂਗਰਸ ਸਰਕਾਰ ਦੇ ਘਰ ਘਰ ਰੁਜ਼ਗਾਰ ਵਾਲੇ ਚੋਣ ਵਾਅਦੇ ਨੂੰ ਲੈਕੇ ਰੁਜ਼ਗਾਰ ਮੰਗ ਰਹੇ ਬੇਰੁਜ਼ਗਾਰ ਅਧਿਆਪਕਾਂ ਦਾ ਸੰਘਰਸ਼ ਦਿਨ-ਬ-ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ। ਬੀਤੇ 10 ਦਿਸੰਬਰ ਨੂੰ ਮਾਨਸਾ ਵਿਖੇ ਬੇਰੁਜ਼ਗਾਰ ਬੀ ਐੱਡ ਅਤੇ ਈਟੀਟੀ ਟੈੱਟ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਦੀ ਆਮਦ ਮੌਕੇ ਕੀਤੇ ਰੋਸ ਪ੍ਰਦਰਸ਼ਨ ਤੋਂ ਖਫ਼਼ਾ ਇੱਕ ਉੱਚ ਪੁਲਿਸ ਅਧਿਕਾਰੀ ਵੱਲੋ ਗੈਰ ਮਨੁੱਖੀ ਜ਼ਬਰ ਕੀਤਾ ਗਿਆ ਸੀ। ਇਸਦੇ ਰੋਸ ਵਿੱਚ ਅਤੇ ਸਿੱਖਿਆ ਮੰਤਰੀ ਸ੍ਰ. ਪ੍ਰਗਟ ਸਿੰਘ ਵੱਲੋ 4 ਦਿਸੰਬਰ ਨੂੰ ਬੇਰੁਜ਼ਗਾਰਾਂ ਨੂੰ 10 ਦਿਸੰਬਰ ਤੱਕ ਇਸ਼ਤਿਹਾਰ ਜਾਰੀ ਕਰਨ ਦੇ ਦਿੱਤੇ ਭਰੋਸੇ ਦੇ ਲਾਰਾ ਬਣਨ ਤੋਂ ਅੱਕੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਨੇ ਅੱਜ ਸੁਵਖਤੇ ਹੀ ਮੁੜ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ।



ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ 4 ਦਿਸੰਬਰ ਨੂੰ ਸਿੱਖਿਆ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ 10 ਦਿਸੰਬਰ ਤੱਕ ਭਰਤੀ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਵੇਗਾ। ਜਿਸ ਵਿਚ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਦੀ ਵੱਡੀ ਗਿਣਤੀ ਦਿੱਤੀ ਜਾਵੇਗੀ, ਪ੍ਰੰਤੂ ਸਮਾ ਬੀਤਣ ਤੱਕ ਵੀ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ ਅਤੇ ਨਾ ਹੀ ਡੇਢ ਮਹੀਨੇ ਤੋਂ ਸਥਾਨਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਉੱਤੇ ਬੈਠੇ ਬੇਰੁਜ਼ਗਾਰ ਮੁਨੀਸ਼ ਕੁਮਾਰ ਅਤੇ ਜਸਵੰਤ ਘੁਬਾਇਆ ਦੀ ਸਾਰ ਲਈ ਗਈ ਹੈ।



ਸ਼੍ਰੀ ਢਿੱਲਵਾਂ ਨੇ ਦੱਸਿਆ ਕਿ ਇਸ ਦੇ ਰੋਸ ਵਜੋਂ ਅਚਾਨਕ ਸਵੇਰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ, ਸੁਸਤ ਬੈਠੇ ਪੁਲਿਸ ਪ੍ਰਸ਼ਾਸ਼ਨ ਨੂੰ ਬੇਰੁਜ਼ਗਾਰਾਂ ਦੇ ਅਚਾਨਕ ਹਮਲੇ ਨਾਲ ਭਾਜੜਾਂ ਪੈ ਗਈਆਂ। ਜਿੱਥੇ ਬਿਲਕੁਲ ਗੇਟ ਉੱਤੇ ਬੈਠ ਕੇ ਬੇਰੁਜ਼ਗਾਰਾਂ ਨੇ ਆਵਾਜਾਈ ਬੰਦ ਕਰ ਦਿੱਤੀ। ਇਸਤੋਂ ਦੁਖੀ ਸਿੱਖਿਆ ਮੰਤਰੀ ਨੇ ਮੁੜ ਭਰੋਸਾ ਦਿੱਤਾ ਕਿ 14 ਦਿਸੰਬਰ ਤੱਕ ਅਸਾਮੀਆਂ ਦੀ ਗਿਣਤੀ ਅਤੇ ਵਿਸ਼ਾਵਾਰ ਵੇਰਵਾ ਪ੍ਰਦਾਨ ਕਰ ਦਿੱਤਾ ਜਾਵੇਗਾ। ਇਸ ਉਪਰੰਤ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ।



ਉਂਝ ਬੇਰੁਜ਼ਗਾਰਾਂ ਨੇ ਦਿਨ ਵੇਲੇ ਘਿਰਾਓ ਦਾ ਐਲਾਨ ਕੀਤਾ ਹੋਇਆ ਸੀ। ਦਿਨ ਵੇਲੇ ਸਥਾਨਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਕੋਲ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਮਾਨਸਾ ਵਿਖੇ ਬੇਰੁਜ਼ਗਾਰ ਅਧਿਆਪਕਾਂ ਉੱਤੇ ਜ਼ਬਰ ਕਰਨ ਵਾਲੇ ਉੱਚ ਪੁਲਿਸ ਅਧਿਕਾਰੀ ਦੀ ਮੁਅੱਤਲੀ ਲਈ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਬੇਰੁਜ਼ਗਾਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪਹੁੰਚ ਕੇ ਅਰਥੀ ਫੂਕੀ ਅਤੇ ਐੱਸਡੀਐੱਮ ਹਰਪ੍ਰੀਤ ਸਿੰਘ ਰਾਹੀਂ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ।



ਬੇਰੁਜ਼ਗਾਰਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਮਾਨਸਾ ਵਿਖੇ ਵਾਪਰੇ ਕਾਂਡ ਬਦਲੇ ਜਨਤਕ ਮੁਆਫ਼ੀ ਮੰਗ ਕੇ ਦੋਸ਼ੀ ਪੁਲਿਸ ਅਧਿਕਾਰੀ ਨੂੰ ਦਫਾ ਕਰੇ।




ਇਸ ਮੌਕੇ ਅਮਨ ਸੇਖਾ, ਗਗਨ ਦੀਪ ਕੌਰ, ਸੰਦੀਪ ਗਿੱਲ, ਰਸ਼ਪਾਲ ਸਿੰਘ ਜਲਾਲਾਬਾਦ, ਗੁਰਪਰੀਤ ਸਿੰਘ ਬਠਿੰਡਾ, ਕੁਲਵੰਤ ਲੋਂਗੋਵਾਲ, ਬਲਰਾਜ ਫਰੀਦਕੋਟ, ਕੁਲਵੰਤ ਜਟਾਨਾ, ਰਸਨ ਦੀਪ ਸਿੰਘ ਝਾੜੋਂ, ਮਨਦੀਪ ਸਿੰਘ ,ਅਵਤਾਰ ਸਿੰਘ ਭੁੱਲਰ ਹੇੜੀ, ਗੁਰਵੀਰ ਮੰਗਵਾਲ, ਹਰਪ੍ਰੀਤ ਸਿੰਘ ਫਿਰੋਜ਼ਪੁਰ, ਜਸਵੰਤ ਘੁਬਾਇਆ, ਦਵਿੰਦਰ ਖਮਾਣੋਂ, ਗੁਰਸ਼ਰਨ ਕੌਰ, ਕਿਰਨ ਈਸੜਾ, ਪ੍ਰਿਤਪਾਲ ਕੌਰ, ਮਨਪ੍ਰੀਤ ਕੌਰ ,ਅਮਨ, ਰਾਜਕਿਰਨ, ਨਰਪਿੰਦਰ ਅਤੇ ਬੱਬਲ ਜੀਤ ਸਾਰੇ ਬਠਿੰਡਾ, ਗੁਰਮੇਲ ਸਿੰਘ ਬਰਗਾੜੀ, ਹਰਜਿੰਦਰ ਕੌਰ ਗੋਲੀ, ਅਲਕਾ ਰਾਣੀ, ਰਾਜਵੀਰ ਕੌਰ ਅਤੇ ਸਤਪਾਲ ਕੌਰ ਬੱਲਰਾਂ, ਸੰਦੀਪ ਕੌਰ, ਜਸਵਿੰਦਰ ਕੌਰ, ਗੁਰਮੀਤ ਕੌਰ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ ਸਾਰੇ ਸ਼ੇਰਪੁਰ, ਰਣਜੀਤ ਕੌਰ, ਕੁਲਵਿੰਦਰ ਕੌਰ, ਨੀਸੂ, ਆਸਾ, ਅਨੀਤਾ, ਸਿਮਰਨ, ਰੇਖਾ ਆਦਿ ਸਾਰੇ ਫ਼ਾਜ਼ਿਲਕਾ ਹਾਜ਼ਰ ਸਨ।

Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends