Monday, 27 December 2021

28 ਅਤੇ 29 ਦਸੰਬਰ ਨੂੰ ਪੈੱਨ ਡਾਊਨ / ਟੂਲ ਡਾਊਨ ਹੜਤਾਲ ਕੀਤੀ ਜਾਵੇਗੀ

 *28 ਅਤੇ 29 ਦਸੰਬਰ ਨੂੰ ਪੈੱਨ ਡਾਊਨ / ਟੂਲ ਡਾਊਨ ਹੜਤਾਲ ਕੀਤੀ ਜਾਵੇਗੀ*


*ਹੜਤਾਲ ਕਰਕੇ ਤਹਿਸੀਲ ਪੱਧਰੀ ਰੋਸ ਰੈਲੀਆਂ / ਰੋਸ ਮਾਰਚ ਕੀਤੇ ਜਾਣਗੇ*  


*8 ਜਨਵਰੀ ਨੂੰ ਲੁਧਿਆਣਾ ਜਲੰਧਰ ਹਾਈਵੇਅ ਜਾਮ ਕੀਤਾ ਜਾਵੇਗਾ-ਦੌਡ਼ਕਾ*  

     ਨਵਾਂਸ਼ਹਿਰ 27 ਦਸੰਬਰ ( ) ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਚੱਲ ਰਹੇ ਸੰਘਰਸ਼ ਨੂੰ ਹੋਰ ਭਖਾਉਣ ਲਈ 28 ਅਤੇ 29 ਦਸੰਬਰ ਨੂੰ ਦੋ ਦਿਨਾ ਪੈੱਨ ਡਾਊਨ /ਟੂਲ ਡਾਊਨ ਹੜਤਾਲ ਕਰਕੇ ਤਹਿਸੀਲ ਪੱਧਰੀ ਪ੍ਰਦਰਸ਼ਨ ਕੀਤੇ ਜਾਣਗੇ। ਇਸ ਦੀ ਜਾਣਕਾਰੀ ਸਾਂਝੇ ਫਰੰਟ ਦੇ ਜ਼ਿਲ੍ਹਾ ਕਨਵੀਨਰਾਂ ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਬਹਾਦਰ ਸਿੰਘ, ਅਜੇ ਕੁਮਾਰ, ਅਜੀਤ ਸਿੰਘ ਬਰਨਾਲਾ, ਰਾਮ ਲੁਭਾਇਆ, ਮੁਲਖ ਰਾਜ ਸ਼ਰਮਾ, ਗੁਲਸ਼ਨ ਕੁਮਾਰ, ਮੁਕੰਦ ਲਾਲ ਅਤੇ ਨਰਿੰਦਰ ਕੁਮਾਰ ਮਹਿਤਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਪੈੱਨ ਡਾਊਨ / ਟੂਲ ਡਾਊਨ ਹੜਤਾਲ ਕਰਕੇ ਗਿਆਰਾਂ ਵਜੇ ਬੱਸ ਸਟੈਂਡ ਨਵਾਂਸ਼ਹਿਰ ਵਿਖੇ ਰੋਸ ਰੈਲੀ ਕਰਨਗੇ। ਰੋਸ ਰੈਲੀ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਜਾਵੇਗਾ।

        ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਪਹਿਲੋਂ ਹੀ ਹੜਤਾਲ ਤੇ ਹਨ। ਪੰਜਾਬ ਸਰਕਾਰ ਨਾਲ ਵੱਖ ਵੱਖ ਪੱਧਰਾਂ ਤੇ ਹੋਈਆਂ ਮੀਟਿੰਗਾਂ ਵਿੱਚ ਜਿਨ੍ਹਾਂ ਮੰਗਾਂ ਤੇ ਸਹਿਮਤੀ ਵੀ ਬਣੀ ਸੀ ਉਨ੍ਹਾਂ ਮੰਗਾਂ ਨੂੰ ਸਰਕਾਰ ਲਾਗੂ ਕਰਨ ਤੋਂ ਆਨਾਕਾਨੀ ਕਰ ਰਹੀ ਹੈ ਜਿਸ ਕਾਰਨ ਪੰਜਾਬ ਦੇ ਸਮੁੱਚੇ ਮੁਲਾਜ਼ਮ ਹੜਤਾਲ ਹੜਤਾਲ ਤੇ ਜਾ ਰਹੇ ਹਨ। ਜੇਕਰ ਇਸ ਤੋਂ ਬਾਅਦ ਵੀ ਸਰਕਾਰ ਦੀ ਜਾਗ ਨਾ ਖੁੱਲ੍ਹੀ ਤਾਂ 8 ਜਨਵਰੀ ਨੂੰ ਲੁਧਿਆਣਾ ਜਲੰਧਰ ਹਾਈਵੇਅ ਜਾਮ ਕੀਤਾ ਜਾਵੇਗਾ।

ਨਗਰ ਕੌਂਸਲ/ਪੰਚਾਇਤ ਭਰਤੀ: ਸਫ਼ਾਈ ਸੇਵਕਾਂ, ਅਤੇ ਹੋਰ ਅਸਾਮੀਆਂ ਦੀ ਭਰਤੀ ਦੇ ਫਾਈਨਲ ਨਤੀਜੇ ਦੇਖੋ ਇਥੇ

ਨਗਰ ਪੰਚਾਇਤ ਭੂਲਥ ਵੱਲੋਂ ਠੇਕਾ ਅਧਾਰਤ ਭਰਤੀ ਲਈ ਅਰਜ਼ੀਆਂ ਮੰਗੀਆਂ 

ਨਗਰ ਕੌਂਸਲ  ਆਦਮਪੁਰ ਵੱਲੋਂ ਠੇਕਾ ਅਧਾਰਤ ਭਰਤੀ ਲਈ ਅਰਜ਼ੀਆਂ ਮੰਗੀਆਂ  Interview Result - Advertisement of Sujanpur ( ਸੁਜਾਨਪੁਰ ਭਰਤੀ ਦਾ ਨਤੀਜਾ ਦੇਖੋ ਇਥੇ)


ਧਾਰੀਵਾਲ : ਸਫ਼ਾਈ ਸੇਵਕ ਭਰਤੀ ਨਤੀਜਾ ਦੇਖਣ ਲਈ ਇਥੇ ਕਲਿੱਕ ਕਰੋ RECENT UPDATES

Holiday

HOLIDAY ALERT : 20 ਅਗਸਤ ਨੂੰ ਇਹਨਾਂ ਜ਼ਿਲਿਆਂ ਵਿੱਚ ਛੁੱਟੀ ਦਾ ਐਲਾਨ

 HOLIDAY ANNOUNCED ON 20TH AUGUST 2022 ਸੰਗਰੂਰ 18 ਅਗਸਤ  ਮਿਤੀ 20-08-2022 ਨੂੰ ਸ਼ਹੀਦ ਸੰਤ ਸ਼੍ਰੀ ਹਰਚੰਦ ਸਿੰਘ ਲੋਂਗੋਵਾਲ   ਦੀ ਬਰਸੀ ਮੌਕੇ ਸ਼ਰਧਾਂਜਲੀ ਭੇਂ...

Today's Highlight