ਚੰਨੀ ਸਰਕਾਰ ਵਲੋਂ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਨਾਲ ਯੋਗ ਲੋਕਾਂ ਨੂੰ ਮੌਕਾ ‌ਮਿਲੇਗਾ -ਪ੍ਰੋ.‌ਦਿਹਾਣਾ

 ਚੰਨੀ ਸਰਕਾਰ ਵਲੋਂ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਨਾਲ ਯੋਗ ਲੋਕਾਂ ਨੂੰ ਮੌਕਾ ‌ਮਿਲੇਗਾ -ਪ੍ਰੋ.‌ਦਿਹਾਣਾ

#ਨਵੀਂ ਭਰਤੀ ਲਈ ਪਰਗਟ ਸਿੰਘ ਅਤੇ ਕ੍ਰਿਸਨ ਕੁਮਾਰ ਤੇ ਯਤਨਾ ਨਾਲ ਹੋਈ ਆਰੰੰਭ



ਨਵਾਂਸਹਿਰ 5 ਨਵੰਬਰ() ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਲੋਂ ਥੋੜ੍ਹੈ ਜਿਹੇ ਸਮੇਂ ਵਿੱਚ ਉਹ ਕੰਮ ਕਰ ਵਿਖਾਏ ਹਨ ਜੋ ਅੱਜ ਤੱਕ ਕੋਈ ਵੀ ਸਰਕਾਰ ਦਹਾਕਿਆ ਤੋਂ ਬਾੳਦ ਵੀ ਪੂਰਾ ਨਹੀਂ ਕਰ ਸਕੀ।ਇਸ ਨਾਲ ਚੰਨੀ ਦਾ ਲੋਕਾਂ ਦਾ ਮਨਾਂ ਵਿੱਚ ਬਹੁਤ ਸਤਿਕਾਰ ਵਧਿਆ ਹੈ ਤੇ ਲੋਕਾਂ ਵਿੱਚ ਚੰਨੀ ਦੀ ਲੋਕਪ੍ਰਿਅਤਾ ਵਧੀ ਹੈ। ਇਹਨਾਂ ਸਬਦਾਂ ਦਾ ਪ੍ਰਗਾਟਾਵਾ ਸੇਵਾ ਮੁਕਤ ਪ੍ਰੋ. ਅਮਰਜੀਤ ਸਿੰਘ ਦਿਹਾਣਾ ਸਾਬਕਾ ਪ੍ਰਧਾਨ ਸਡਿਊਲਡ ਕਾਸਟ ।ਪ੍ਰੋਫੈਸਰ ਐਸੋਸੀਏਟ ਪੰਜਾਬ ਨੇ ਅੱਜ ਇੱਥੇ ਅਜੀਤ ਨਾਲ ਵਿਸ਼ੇਸ ਗੱਲਬਾਤ ਦੌਰਾਨ ਕਹੇ।ਉਹਨਾਂ ਅੱਗੇ ਕਿਹਾ ਚੰਨੀ ਅਸਲ ਵਿੱਚ ਆਮ ਲੋਕਾਂ ਦੇ ਮੁੱਖ ਮੰਤਰੀ ਹਨ ਜਿਹਨਾਂ ਨੂੰ ਆਮ ਲੋਕਾਂ ਦੀ ਨਬਜ ਦੀ ਚੰਗੀ ਤਰਾਂ ਪਛਾਣ ਹੈ।ਉਹਨਾਂ ਹਾਲ ਵੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਵਲੋਂ ਸਰਕਾਰੀ ਕਾਲਜਾਂ ਵਿੱਚ ਪ੍ਰੋਫੈਸਰਾਂ ਦੀ ਪੱਕੀ ਭਰਤੀ ਸਬੰਧੀ ਦਿੱਤੇ ਇਸਤਿਹਾਰ ਦੀ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਨੈੱਟ ਕਲੀਅਰ ਨੌਜਵਾਨਾਂ ਵਿੱਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ।ਉਹਨਾਂ ਕਿਹਾ ਕਿ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਖਾਲੀ ਅਸਾਮੀਆ ਭਰਨ ਲਈ ਕੁਝ ਨਹੀਂ ਕੀਤਾ ਜਦਕਿ ਚਰਨਜੀਤ ਸਿੰਗ ਚੰਨੀ ਦੀ ਸਰਕਾਰ ਨੇ ਕੁਝ ਹੀ ਦਿਨਾਂ ਵਿੱਚ 1150 ਪੱਕੇ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਦਾ ਇਸਤਿਹਾਰ ਦੇ ਕੇ ਉਹ ਕਰ ਵਿਖਾਇਆ ਹੈ ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।ਪ੍ਰੋ. ੀਦਹਾਣਾ ਨੇ ਕਿਹਾ ਕਿ ਇਸ ਭਰਤੀ ਨਾਲ ਇੱਕ ਵਾਰ ਫਿਰ ਸਰਕਾਰੀ ਕਾਲਜਾਂ ਵਿੱਚ ਪੜਾਈ ਦਾ ਨਿਖਾਰ ਆਵੇਗਾ ਅਤੇ ਕਾਲਜਾਂ ਵਿੱਚ ਦਾਖਲਾ ਵਧੇਗਾ ਤੇ ਸਰਕਾਰੀ ਕਲਾਜ ਮੁੜ ਪਹਿਲੀਆ ਲੀਹਾਂ ਤੇ ਚੱਲਣਗੇ।ਇਸ ਲਈ ਉਹਨਾਂ ਉਚੇਰੀ ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਦਾ ਵੀ ਧਨਵਾਦ ਕੀਤਾ ਜਿਹਨਾਂ ਦੇ ਯਤਨਾ ਸਦਕਾ ਸਕਰਾਰ ਇਹ ਕਰ ਪਾਈ ਹੈ।

Featured post

PSEB 8th Result 2024: 8 ਵੀਂ ਜਮਾਤ ਦਾ ਨਤੀਜਾ ਇਸ ਦਿਨ ਇਥੇ ਕਰੋ ਡਾਊਨਲੋਡ

PSEB 8th Result 2024 : DIRECT LINK Punjab Board Class 8th result 2024  :   ਆਨਲਾਈਨ ਵੈਬਸਾਈਟਾਂ ਨਿਊਜ਼ ਚੈਨਲਾਂ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ  27 ਅਪ੍...

RECENT UPDATES

Trends