Thursday, 18 November 2021

ਸਥਾਨਕ ਸਰਕਾਰਾਂ ਵਿਭਾਗ ਦੀਆਂ 5 ਨਵੀਆਂ ਸੇਵਾਵਾਂ ਸੇਵਾ ਕੇਂਦਰਾਂ ਵਿਖੇ ਮਿਲਣੀਆਂ ਸ਼ੁਰੂ: ਸਹਾਇਕ ਕਮਿਸ਼ਨਰ

 ਸਥਾਨਕ ਸਰਕਾਰਾਂ ਵਿਭਾਗ ਦੀਆਂ 5 ਨਵੀਆਂ ਸੇਵਾਵਾਂ ਸੇਵਾ ਕੇਂਦਰਾਂ ਵਿਖੇ ਮਿਲਣੀਆਂ ਸ਼ੁਰੂ: ਸਹਾਇਕ ਕਮਿਸ਼ਨਰ


ਮਲੇਰਕੋਟਲਾ 18 ਨਵੰਬਰ :                  ਸਹਾਇਕ ਕਮਿਸ਼ਨਰ (ਯੂ.ਟੀ) ਸ੍ਰੀ ਗੁਰਮੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਤ 05 ਨਵੀਆਂ ਸੇਵਾਵਾਂ ਨੂੰ ਈ ਸੇਵਾ ਨਾਲ ਏਕੀਕ੍ਰਿਤ ਕੀਤਾ ਗਿਆ ਹੈ ਤੇ ਇਹ ਸੇਵਾਵਾਂ ਹੁਣ ਜ਼ਿਲ੍ਹੇ ਦੇ ਸੇਵਾ ਕੇਂਦਰ ਵਿਚ ਉਪਲੱਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਨਵੀਆਂ ਸੇਵਾਵਾਂ ਵਿਚ ਐਮ.ਸੀ.ਟਾਊਨ ਵਿਚ ਜਲ ਸਪਲਾਈ ਜਾਂ ਸੀਵਰੇਜ ਕੁਨੈਕਸ਼ਨ ਦੀ ਮਨਜ਼ੂਰੀ, ਕਾਰਪੋਰੇਸ਼ਨ ਸ਼ਹਿਰਾਂ ਵਿਚ ਜਲ ਸਪਲਾਈ ਜਾਂ ਸੀਵਰੇਜ ਕੁਨੈਕਸ਼ਨ ਦੀ ਮਨਜ਼ੂਰੀ, ਅਪਲਾਈ ਫਾਇਰ ਐਨ.ਓ.ਸੀ. ਆਨਲਾਈਨ, ਪਾਣੀ ਦੇ ਬਿੱਲ ਦਾ ਚੇਂਜ ਆਫ਼ ਟਾਈਟਲ, ਸੀਵਰੇਜ਼ ਬਿੱਲ ਦਾ ਚੇਂਜ ਆਫ਼ ਟਾਈਟਲ ਸ਼ਾਮਲ ਹਨ।


              ਸਹਾਇਕ ਕਮਿਸ਼ਨਰ (ਯੂ.ਟੀ) ਨੇ ਕਿਹਾ ਕਿ ਹੁਣ ਬਿਨੈਕਾਰ ਇਨ੍ਹਾਂ ਸੇਵਾਵਾਂ ਲਈ ਨੇੜੇ ਦੇ ਸੇਵਾ ਕੇਂਦਰਾਂ ਵਿਖੇ ਬਿਨੈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੇਵਾ ਕੇਂਦਰਾਂ ਦੇ ਅਮਲੇ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। RECENT UPDATES

Today's Highlight

PSEB BOARD/NON BOARD EXAM: ਸਿਲੇਬਸ, ਡੇਟ ਸੀਟ, ਮਾਡਲ ਪ੍ਰਸ਼ਨ ਪੱਤਰ, GUESS PAPER

DATESHEET : TERM - 1 ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ, ਕਰੋ ਡਾਊਨਲੋਡ     PSEB 1ST TERM EXAM : ਪੰਜਵੀਂ ਅੱਠਵੀਂ ਦੱਸਵੀਂ ਬਾਰਵ੍ਹੀਂ ਜਮਾਤਾਂ ਦੀ TERM 1 ਦੇ ਪੇ...