ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਭੁਮੱਦੀ ਵਿਖੇ ਸੰਪੰਨ

 ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਭੁਮੱਦੀ ਵਿਖੇ ਸੰਪੰਨ

*ਮਾਂ ਬੋਲੀ ਜੀਵਨ ਦੀ ਬੁਨਿਆਦ-ਸੇਖੋ

ਖੰਨਾ, 27 ਨਵੰਬਰ 

ਸਿੱਖਿਆ ਮੰਤਰੀ ਸਰਦਾਰ ਪਰਗਟ ਸਿੰਘ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਪੰਜਾਬ ਅਤੇ ਐਸ ਸੀ ਈ ਆਰ ਟੀ ਵੱਲੋ ਨਵੰਬਰ ਮਹੀਨੇ ਨੂੰ ਮਾਤ ਭਾਸ਼ਾ ਮਹੀਨਾ ਵੱਜੋ ਮਨਾਉਂਦਿਆਂ ਸਕੂਲ ਪੱਧਰ ਤੋ ਜਿਲ੍ਹਾ ਪੱਧਰ ਤੱਕ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵੱਖ -ਵੱਖ ਵਿੱਦਿਅਕ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ ਹੈ। ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਜਸਵਿੰਦਰ ਕੌਰ ਅਤੇ ਬੀਪੀਈੳ ਸ.ਮੇਲਾ ਸਿੰਘ ਜੀ ਦੀ ਰਹਿਨਮਈ ਹੇਠ ਸਮੂਹ ਸੀਅਚਟੀ ਤੇ ਪਪਪਪ ਟੀਮ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੁਮੱਦੀ ਵਿਖੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ।




 ਇਸ ਦੌਰਾਨ ਬੱਚਿਆਂ ਤੇ ਅਧਿਆਪਕਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਜਗਰੂਪ ਸਿੰਘ ਢਿੱਲੋ ਨੇ ਦੱਸਿਆ ਕਿ ਵੱਖ ਵੱਖ ਸਕੂਲਾ ਦੇ 60ਦੇ ਲਗਭਗ ਬੱਚਿਆਂ ਨੇ ਭਾਗ ਲਿਆ ਇਸ ਦੌਰਾਨ ਪੇਂਟਿੰਗ ਤੇ ਪੰਜਾਬੀ ਪੜਨ ਵਿੱਚ ਭੁਮੱਦੀ ਸਕੂਲ ਦੇ ਬੱਚਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਕਵਿਤਾ ਵਿੱਚ ਮਾਜਰੀ ਭਾਸ਼ਣ ਵਿਚ ਘੁੰਗਰਾਲੀ ਰਾਜਪੂਤਾ ਆਮ ਗਿਆਨ ਵਿੱਚ ਦਹਿੜੂ —ਸੁੰਦਰ ਲਿਖਾਰੀ ਵਿੱਚ —-ਗਗੜਾ ਬੋਲ ਲਿਖਤ ਵਿੱਚ ਭਾਦਲਾ ਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਵਿੱਚ ਸ੍ਰੀ ਵਿਕਾਸ ਕਪਿਲਾ ਘੁਗਰਾਲੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਇਨਾਮਾਂ ਦੀ ਵੰਡ ਸ.ਸੁਰਿੰਦਰਪਾਲ ਸਿੰਘ ਸ਼ੇਖੋ ਮੁੱਖ ਅਧਿਆਪਕ ਸਪਸ ਭੁਮੱਦੀ ਨੇ ਕੀਤੀ ਤੇ ਬੱਚਿਆਂ ਨੂੰ ਜਿਲਾ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾ ਦਿੱਤੀਆਂ ।ਬੋਲਦਿਆਂ ਕਿਹਾ ਅਸੀਂ ਜੇਕਰ ਜ਼ਿੰਦਗੀ ਵਿੱਚ ਕੋਈ ਪ੍ਰਾਪਤੀ ਕਰਨੀ ਹੈ ਤਾ ਮਾਂ ਬੋਲੀ ਇਸਦੀ ਬੁਨਿਆਦ ਹੈ ਜਿਨਾ ਅਸੀਂ ਮਾਤ ਭਾਸ਼ਾ ਵਿੱਚ ਪਰਪੱਕ ਹੋਵਾਂਗੇ ਉੰਨੀ ਹੀ ਤਰੱਕੀ ਕਰ ਸਕਦੇ ਹਾਂ। ਇਸ ਮੌਕੇ ਸੀਅਚਟੀ ਮੈਡਮ ਗਲੈਕਸੀ ਸੋਫਤ,ਮੈਡਮ ਰੇਨੂੰ ਬਾਲਾ , ਸ.ਰਣਜੋਧ ਸਿੰਘ ,ਮੁੱਖ ਅਧਿਆਪਕ ਸ.ਨਰਿੰਦਰ ਸਿੰਘ ,ਇਕਬਾਲ ਸਿੰਘ ,ਹਰਦੀਪ ਬਾਹੋਮਾਜਰਾ, ਮੈਡਮ ਅਮਨਦੀਪ ਕੌਰ ,ਮੈਡਮ ਸੁਮਨਬਾਲਾ, ਮੈਡਮ ਦੀਪਮਾਲਾ ਸ਼ਰਮਾ,ਮੈਡਮ ਹਰਪਿੰਦਰ ਕੌਰ,ਮੈਡਮ ਰਜੇਸ਼ ਗੁਪਤਾ,ਮੈਡਮ ਸਤਬੀਰ ਕੌਰ ,ਜਿਲਾ ਮੀਡੀਆ ਕੋਆਰਡੀਨੇਟਰ ਮੈਡਮ ਅੰਜੂ ਸੂਦ ਬੀਐਮਟੀ ਰੁਪਿਦਰ ਸਿੰਘ ਤੇ ਕੁਲਵਿਦਰ ਸਿੰਘ ਆਦਿ ਤੋਂ ਬਿਨਾ ਹਰਵਿੰਦਰ ਹੈਪੀ,ਸੋਹਣ ਸਿੰਘ ,ਪਰਮਿੰਦਰ ਚੌਹਾਨ ,ਗੁਰਜੀਤ ਸਿੰਘ ਨਰੇਸ਼ ਕੁਮਾਰ,ਕਰਮ ਸਿੰਘ ,ਸਿੰਗਾਰਾ ਸਿੰਘ ,ਪਰਵਿੰਦਰ ਸਿੰਘ ,ਦਲਜੀਤ ਭੱਟੀ ,ਜਸਵਿੰਦਰ ਸਿੰਘ ,ਸਕੂਲ ਸਟਾਫ ਮੈਡਮ ਸਰਬਜੀਤ ਕੌਰ, ਸਸ਼ੀ ਪ੍ਰਭਾ ,ਹੇਮਾ ਮਹਿਤਾ, ਰਾਧਾ ਸ਼ਰਮਾਂ , ਗਗਨਦੀਪ ਕੌਰ ਤੋਂ ਬਿਨਾ ਮੈਡਮ ਸੋਨੀਆ ਵਾਲੀਆਂ ਪੂਜਾ ਰਤਨ , ਮੰਜੂ ,ਸਨੇਹ ਲਤਾ ,ਬਲਜੀਤ ਕੌਰ ,ਸਿਮਰਨਜੀਤ ਕੌਰ,ਜੀਵਨ ਜੋਤੀ ,ਡਿਪਲ ਕੌਸ਼ਲ ,ਨਰਿਦਰ ਕੌਰ ,ਸਤੂਤੀ ਝਾਂਜੀ,ਗੁਰਪ੍ਰੀਤ ਕੌਰ ,ਹਰਦੀਪ ਕੌਰ ਹਾਜ਼ਰ ਸਨ ਪ੍ਰੋਗਰਾਮ ਦੇ ਅੰਤ ਤੇ ਮੈਡਮ ਗਲੈਕਸੀ ਸੋਫਤ ਜੀ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends