ਬੋੜਾਵਾਲ ਦੇ ਹਰਜਿੰਦਰ ਸਿੰਘ ਸੇਖੋਂ ਨੇ ਅਸਿਸਟੈਂਟ ਪ੍ਰੋਫੈਸਰ ਪ੍ਰੀਖਿਆ ਦੌਰਾਨ ਪੰਜਾਬ ਚੋਂ ਮੋਹਰੀ ਸਥਾਨ ਹਾਸਲ ਕੀਤਾ
ਚੰਡੀਗੜ੍ਹ 28 ਨਵੰਬਰ (ਹਰਦੀਪ ਸਿੰਘ ਸਿੱਧੂ )ਮਾਨਸਾ ਜ਼ਿਲੵੇ ਲਈ ਵੱਡੇ ਮਾਣ ਵਾਲ਼ੀ ਗੱਲ ਹੈ ਕਿ ਪਿੰਡ ਬੋੜਾਵਾਲ ਦੇ ਮਿਹਨਤੀ,ਨਿਮਰ ਤੇ ਹੁਸ਼ਿਆਰ ਨੌਜਵਾਨ ਹਰਜਿੰਦਰ ਸਿੰਘ ਸੇਖੋਂ ਪੁੱਤਰ ਸ੍ਰੀ ਰਾਮ ਸਿੰਘ ਸੇਖੋਂ ਨੰਬਰਦਾਰ ਨੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਕਾਲਜਾਂ ਲਈ ਹਿਸਟਰੀ ਵਿਸ਼ੇ ਦੀ ਅਸਿਸਟੈਂਟ ਪ੍ਰੋਫੈਸਰ ਪ੍ਰੀਖਿਆ ਵਿੱਚੋਂ ਪੰਜਾਬ ਭਰ ਵਿੱਚੋਂ ਟਾੱਪ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ ।
ਜ਼ਿਕਰਯੋਗ ਹੈ ਕਿ ਹਰਜਿੰਦਰ ਸਿੰਘ ਸੇਖੋਂ ਪਹਿਲਾਂ ਯੂਜੀਸੀ ਨੈੱਟ ਜੇਆਰ ਐੱਫ ਪਾਸ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹਿਸਟਰੀ ਵਿਸ਼ੇ ਦੀ ਪੀ ਐੱਚ ਡੀ ਕਰ ਰਿਹਾ ਹੈ।ਹਰਜਿੰਦਰ ਸਿੰਘ ਨੇ ਮੁੱਢਲੀ ਪੜ੍ਹਾਈ ਬੋੜਾਵਾਲ ਦੇ ਸਰਕਾਰੀ ਸਕੂਲ ਤੋਂ ਹਾਸਲ ਕੀਤੀ । ਮਾਨਸਾ ਜ਼ਿਲੵੇ ਲਈ ਮਾਣਮੱਤੇ ਪਲ 'ਤੇ ਪ੍ਰਿੰਸੀਪਲ ਡਾਇਟ ਬੂਟਾ ਸਿੰਘ ਸੇਖੋਂ ਬੋੜਾਵਾਲ ਨੇ ਹਰਜਿੰਦਰ ਸਿੰਘ ਸੇਖੋਂ ਦੀ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕੀਤਾ ਹੈ।