ਸੀ-ਪਾਈਟ ਕੇਂਦਰ 'ਚ ਆਗਾਮੀ ਭਰਤੀ ਰੈਲੀਆਂ ਲਈ ਮੁਫ਼ਤ ਸਿਖ਼ਲਾਈ 15 ਨਵੰਬਰ ਤੋਂ ਸੁਰੂ - ਕੈਂਪ ਇੰਚਾਰਜ ਹਰਦੀਪ ਸਿੰਘ

 ਸੀ-ਪਾਈਟ ਕੇਂਦਰ 'ਚ ਆਗਾਮੀ ਭਰਤੀ ਰੈਲੀਆਂ ਲਈ ਮੁਫ਼ਤ ਸਿਖ਼ਲਾਈ 15 ਨਵੰਬਰ ਤੋਂ ਸੁਰੂ - ਕੈਂਪ ਇੰਚਾਰਜ ਹਰਦੀਪ ਸਿੰਘ

- ਵਧੇਰੇ ਜਾਣਕਾਰੀ ਲਈ 81988-00853 ਤੇ 99143-69376 'ਤੇ ਵੀ ਕੀਤਾ ਜਾ ਸਕਦਾ ਹੈ ਸੰਪਰਕ 




ਲੁਧਿਆਣਾ, 11 ਨਵੰਬਰ () - ਲੁਧਿਆਣਾ ਜਿਲ੍ਹੇ ਦੇ ਨੌਜਵਾਨਾਂ ਲਈ ਭਵਿੱਖ ਵਿੱਚ ਹੋਣ ਵਾਲੀਆਂ ਆਰਮੀ ਭਰਤੀ ਰੈਲੀਆਂ ਲਈ ਮੁਫ਼ਤ ਸਿਖ਼ਲਾਈ ਸੀ-ਪਾਈਟ ਕੇਂਦਰ, ਆਈ.ਟੀ.ਆਈ. ਗਿੱਲ ਰੋਡ, ਲੁਧਿਆਣਾ ਵਿਖੇ 15 ਨਵੰਬਰ ਤੋਂ ਸੁਰੂ ਕੀਤੀ ਜਾ ਰਹੀ ਹੈ।

ਕੈਂਪ ਇੰਚਾਰਜ਼, ਸੀ-ਪਾਈਟ ਸ੍ਰੀ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਆਗਾਮੀ ਫੌਜ ਦੀ ਭਰਤੀ ਰੈਲੀਆਂ ਲਈ ਮੁਫ਼ਤ ਸਿਖ਼ਲਾਈ 15 ਨਵੰਬਰ, 2021 ਤੋਂ ਸੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਆਪਣੇ ਸਰਟੀਫਿਕੇਟਾਂ ਦੀ ਫੋਟੋ ਕਾਪੀ ਅਤੇ 2 ਫੋਟੋਆਂ ਨਾਲ ਲੈ ਕੇ ਸਕਰੀਨਿੰਗ ਅਤੇ ਟ੍ਰਾਇਲ ਲਈ ਕੈਂਪ ਵਿੱਚ ਆ ਸਕਦੇ ਹਨ।

ਕੈਂਪ ਇੰਚਾਰਜ਼, ਸ੍ਰੀ ਹਰਦੀਪ ਸਿੰਘ ਨੇ ਦੱਸਿਆ ਕਿ ਸਕਰੀਨਿੰਗ ਅਤੇ ਟ੍ਰਾਇਲ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਮੋਬਾਇਲ ਨੰਬਰਾਂ 81988-00853 ਅਤੇ 99143-69376 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends