ਈ ਟੀ ਯੂ ਵਲੋਂ ਪ੍ਰਾਇਮਰੀ ਕਾਡਰ ਦੀ ਸੀਨੀਆਰਤਾ ਦੀਆਂ ਤਰੁੱਟੀਆਂ ਨੂੰ ਦੂਰ ਕਰ,ਤਰੱਕੀਆਂ ਦੀ ਮੰਗ

 *ਈ ਟੀ ਯੂ ਵਲੋਂ ਪ੍ਰਾਇਮਰੀ ਕਾਡਰ ਦੀ ਸੀਨੀਆਰਤਾ ਦੀਆਂ ਤਰੁੱਟੀਆਂ ਨੂੰ ਦੂਰ ਕਰ,ਤਰੱਕੀਆਂ ਦੀ ਮੰਗ* 




ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੀ ਜਲੰਧਰ ਇਕਾਈ ਦੇ ਆਗੂਆਂ ਅਸ਼ੋਕ ਕੁਮਾਰ, ਅਮਨਦੀਪ ਸਿੰਘ,ਨਰੇਸ਼ ਕੁਮਾਰ ਅਤੇ ਰਾਮਪਾਲ ਨੇ ਦੱਸਿਆ ਕਿ ਪ੍ਰਾਇਮਰੀ ਕਾਡਰ ਦੀਆਂ ਮਾਸਟਰ ਕਾਡਰ ਦੀਆਂ ਤਰੱਕੀਆਂ ਕਰਨ ਸਬੰਧੀ ਜਾਰੀ ਕੀਤੀ ਆਰਜੀ ਸੀਨੀਆਰਤਾ ਸੂਚੀ ਤਰੁੱਟੀਆਂ ਭਰਪੂਰ ਹੈ।ਇਸ ਸੂਚੀ ਵਿੱਚ ਬਹੁਤ ਸਾਰੇ ਸੀਨੀਅਰ ਅਧਿਆਪਕਾਂ ਦੇ ਸੀਨੀਆਰਤਾ ਨੰਬਰ ਬਹੁਤ ਪਿੱਛੇ ਹਨ।






ਇਹ ਵੀ ਪੜ੍ਹੋ: 


ਇਸ ਸੂਚੀ ਵਿੱਚ ਸਰਕਾਰੀ ਸੇਵਾ ਵਿੱਚ 2002 ਵਿੱਚ ਹਾਜ਼ਰ ਹੋਏ ਅਧਿਆਪਕਾਂ ਨੂੰ ਉਨ੍ਹਾਂ ਦੇ ਜੂਨੀਅਰ ਅਧਿਆਪਕਾਂ ਤੋਂ ਬਾਅਦ ਵਿੱਚ ਸਥਾਨ ਦਿੱਤਾ ਹੈ।ਉਕਤ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਪ੍ਰਗਟ ਸਿੰਘ ਕੋਲੋਂ ਦਖਲ ਦੇ ਕੇ ਇਸ ਸੀਨੀਆਰਤਾ ਸੂਚੀ ਨੂੰ ਠੀਕ ਕਰਵਾਉਣ ਉਪਰੰਤ ਜਲਦ ਤਰੱਕੀਆਂ ਕਰਨ ਦੀ ਪੁਰਜ਼ੋਰ ਮੰਗ ਕੀਤੀ।ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਰਿਸ਼ੀ ਕੁਮਾਰ, ਵਿੱਤ ਸਕੱਤਰ ਦਿਲਬਾਗ ਸਿੰਘ,ਜਸਵੰਤ ਸਿੰਘ,ਮਥਰੇਸ਼ ਕੁਮਾਰ, ਸੁਖਵਿੰਦਰ ਸਿੰਘ,ਕਪਿਲ ਕਵਾਤਰਾ,ਰਵੀ ਕੁਮਾਰ,ਸੰਜੀਵ ਸ਼ਰਮਾ,ਰਾਮਪਾਲ,ਰਵਿੰਦਰ ਕੁਮਾਰ,ਸ਼ੇਖਰ ਚੰਦ,ਲਖਵਿੰਦਰ ਸਿੰਘ,ਨਰਿੰਦਰ ਕੁਮਾਰ, ਸੰਦੀਪ ਸੰਧੂ,ਸਤੀਸ਼ ਕੁਮਰੀ,ਮਨਿੰਦਰ ਕੌਰ,ਸਤਵਿੰਦਰ ਕੌਰ, ਮਨਜੀਤ ਕੌਰ,ਰਿਤੂ ਕੈਂਥ,ਆਸ਼ਾ ਰਾਣੀ,ਤਜਿੰਦਰ ਕੌਰ,ਸੁਦੇਸ਼ ਅਤੇ ਹੋਰ ਅਧਿਆਪਕ ਹਾਜ਼ਰ ਸਨ।

___________________________________

ਹਰੇਕ ਅਪਡੇਟ ਪਾਓ ਆਪਣੇ ਮੋਬਾਈਲ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ 

-------------------------------------------------

ਵੱਡੀ ਖ਼ਬਰ: ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਅਧਿਆਪਕਾਂ ਨੂੰ ਦਿਤੀਆਂ 8 ਗਰੰਟੀਆਂ, ਪੜ੍ਹੋ

Featured post

Punjab Board Class 10th/12th Result 2025 : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 10 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖ...

RECENT UPDATES

Trends