ਕਲਯੁੱਗੀ ਅਧਿਆਪਕ ਨੇ ਲੁੱਟੀ ਮਾਸੂਮ ਵਿਦਿਆਰਥਣ ਦੀ ਇੱਜ਼ਤ

 ਲੁਧਿਆਣਾ:  ਅਧਿਆਪਕ-ਵਿਦਿਆਰਥੀ ਦੇ ਰਿਸ਼ਤੇ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ । ਲੇਕਿਨ ਕੁਝ  ਕੱਲਯੁਗੀ ਅਧਿਆਪਕਾਂ ਵਲੋਂ ਇਸ ਪਵਿੱਤਰ ਰਿਸ਼ਤੇ ਨੂੰ ਬਦਨਾਮ ਕਰਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਤਾਜਾ ਮਾਮਲਾ  ਸਮਰਾਲਾ, ਜ਼ਿਲ੍ਹਾ ਲੁਧਿਆਣਾ ਦੀ 14 ਸਾਲਾ ਵਿਦਿਆਰਥਣ ਦੀ ਪੱਤ ਲੁੱਟਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ।




ਪ੍ਰਾਪਤ ਜਾਣਕਾਰੀ ਅਨੁਸਾਰ 14 ਸਾਲਾ ਵਿਦਿਆਰਥਣ ਨਾਲ ਬਲਾਤਕਾਰ ਕਰਨ  ਵਾਲੇ ਇਸ ਕਲਯੁੱੱਗੀ  ਅਧਿਆਪਕ ਨੇ ਮਾਸੂਮ ਲੜਕੀ ਦੀ ਅਸ਼ਲੀਲ ਵੀਡੀਓ ਬਣਾ ਲਈ ਅਤੇ ਉਸ ਨੂੰ ਧਮਕਾਇਆ ਕਿ, ਜੇਕਰ ਇਸ ਬਾਰੇ ਉਸ ਨੇ ਮੂੰਹ ਖੋਲਿਆ ਤਾਂ ਉਹ ਉਸ ਦੀ ਇਹ ਵੀਡੀਓ ਵਾਇਰਲ ਕਰ ਦੇਵੇਗਾ।


ਲੜਕੀ ਦੇ ਪਰਿਵਾਰ ਦੇ ਬਿਆਨਾਂ 'ਤੇ ਅਧਿਆਪਕ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਪੀੜਿਤ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਸਥਾਨਕ ਥਾਣਾ ਮੁੱਖੀ ਪ੍ਰਕਾਸ਼ ਮਸੀਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਪੁਲਸ ਨੇ   ਸਿਕਾਇਤ ਦੇ ਅਧਾਰ ਤੇ  ਕਥਿਤ ਦੋਸ਼ੀ  ਟਿਉਸ਼ਨ ਪੜਾਉਣ ਵਾਲੇ ਅਧਿਆਪਕ ਖਿਲਾਫ਼ ਨਬਾਲਿਗਾ ਨਾਲ ਬਲਤਕਾਰ ਸਮੇਤ ਪੋਸਕੋ ਐਕਟ ਅਧੀਨ ਕੇਸ ਦਰਜ਼ ਕਰ ਲਿਆ ਹੈ। ਇਹ  ਟਿਉਸ਼ਨ ਪੜਾਉਣ ਵਾਲਾ   ਕਲਯੁੱਗੀ ਅਧਿਆਪਕ ਫਿਲਹਾਲ ਫਰਾਰ ਦੱਸਿਆ ਜਾਂਦਾ ਹੈ ਅਤੇ ਪੁਲਸ ਨੇ ਉਮੀਦ ਜਾਹਿਰ ਕੀਤੀ ਕਿ, ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends