ਜਨਰਲ ਵਰਗ ਦੀ ਬਾਂਹ ਫੜਨ ਵਾਲਾ “ਚੰਨੀ” ਪਹਿਲਾ ਮੁੱਖ ਮੰਤਰੀ
ਮੋਹਾਲੀ :20 ਨਵੰਬਰ,
ਜਨਰਲ ਕੈਟਾਗਿਰੀ ਵੈਲਫੇਅਰ ਫੈਡਰੇਸ਼ਨ (ਰਜਿ:) ਦਾ ਇੱਕ ਵਫਦ ਸੂਬਾ ਪ੍ਰਧਾਨ ਸੁਖਬੀਰ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ । ਜਿਸ ਵਿੱਚ ਜਸਵੀਰ ਸਿੰਘ ਗੜਾਂਗ, ਪਰਮਜੀਤ ਸਿੰਘ ਅਤੇ ਸੁਖਮੰਦਰ ਸਿੰਘ ਸੰਧੂ ਹਾਜਿਰ ਸਨ। ਫੈਡਰੇਸ਼ਨ ਨੇ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਹਰ ਵਰਗ ਲਈ ਕਮਿਸ਼ਨ ਅਤੇ ਵੈਲਫੇਅਰ ਬੋਰਡ ਬਣੇ ਹੋਏ ਹਨ ਜੋ ਕਿ ਉਹਨਾਂ ਵਰਗਾ ਲਈ ਭਲਾਈ ਦਾ ਕੰਮ ਕਰਦੇ ਰਹਿੰਦੇ ਹਨ । ਪਰ ਜਨਰਲ ਵਰਗ ਦੀ ਸੁਣਵਾਈ ਅਤੇ ਭਲਾਈ ਲਈ ਕੋਈ ਵੀ ਕਮਿਸ਼ਨ ਜਾਂ ਵੈਲਫੇਅਰ ਬੋਰਡ ਨਹੀਂ ਬਣਿਆ ਜਿਸ ਕਰਕੇ ਜਨਰਲ ਵਰਗ ਆਪਣੇ ਆਪ ਨੂੰ ਅਣਗੋਲਿਆ ਹੋਇਆ ਮਹਿਸੂਸ ਕਰ ਰਿਹਾ ਹੈ। ਜਨਰਲ ਵਰਗ ਨਾਲ ਸਬੰਧਿਤ ਪਹਿਲਾ ਰਹਿ ਚੁੱਕੇ ਕਿਸੇ ਵੀ ਮੁੱਖ ਮੰਤਰੀ ਨੇ ਕਦੇ ਵੀ ਜਨਰਲ ਵਰਗ ਦੀ ਬਾਹ ਨਹੀਂ ਫੜੀ ਅਤੇ ਉਹ ਕੇਵਲ ਜਨਰਲ ਵਰਗ ਦੀ ਭਲਾਈ ਲਈ ਮਗਰਮੱਛ ਦੇ ਹੰਝੂ ਹੀ ਵਹਾਉਂਦੇ ਰਹੇ ਹਨ ।
ਵਫਦ ਦੀਆਂ ਮੰਗਾ ਨੂੰ ਮੁੱਖ ਮੰਤਰੀ ਚੰਨੀ ਨੇ ਬੜੇ ਹੀ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਹ ਜਨਰਲ ਵਰਗ ਦੀਆਂ ਦੋਵੇਂ ਜਾਇਜ ਮੰਗਾ ਨੂੰ ਜਲਦ ਹੀ ਪੂਰਾ ਕਰਨਗੇ । ਜਨਰਲ ਵਰਗ ਲਈ ਕਮਿਸ਼ਨ ਅਤੇ ਭਲਾਈ ਬੋਰਡ ਬਣਾਉਣ ਸਬੰਧੀ ਮਤਾ ਆਉਣ ਵਾਲੀ ਕੈਬਨਿਟ ਮੀਟਿੰਗ ਵਿੱਚ ਲੈ ਕੇ ਆਉਣਗੇ । ਫੈਡਰੇਸ਼ਨ ਨੇ ਉਹਨਾਂ ਦੇ ਵਤੀਰੇ ਨੂੰ ਦੇਖਦੇ ਹੋਏ ਕਿਹਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਮੁੱਖ ਮੰਤਰੀ ਪੰਜਾਬ ਚੰਨੀ ਪਹਿਲੇ ਅਜਿਹੇ ਮੁੱਖ ਮੰਤਰੀ ਹੋਣਗੇ, ਜਿਹੜੇ ਸਹੀ ਅਰਥਾ ਵਿੱਚ ਪੰਜਾਬ ਦੇ ਸਾਰੇ ਵਰਗਾ ਦੀ ਨੁਮਾਇੰਦਗੀ ਕਰਦੇ ਹਨ। ਉਹ ਕੰਮ ਜਿਹੜਾ ਪਹਿਲਾ ਕਿਸੇ ਵੀ ਜਨਰਲ ਵਰਗ ਦੇ ਮੁੱਖ ਮੰਤਰੀ ਨੇ ਨਹੀ ਕੀਤਾ ਸੀ ਉਹ ਕੰਮ ਮੁੱਖ ਮੰਤਰੀ ਚੰਨੀ ਨੇ ਕਰ ਦਿਖਾਇਆ ਹੈ। ਫੈਡਰੇਸ਼ਨ ਨੇ ਕਿਹਾ ਹੈ ਕਿ ਜੇਕਰ ਉਹਨਾਂ ਦੀਆਂ ਇਹ ਮੰਗਾਂ ਪੂਰੀਆ ਹੁੰਦੀਆ ਹਨ ਤਾਂ ਉਹ ਕਾਂਗਰਸ ਸਰਕਾਰ ਦਾ ਸਮਰਥਨ ਕਰਨਗੇ ਅਤੇ ਅਖੌਤੀ ਜਨਰਲ ਵਰਗ ਦੇ ਦਾਵੇਦਾਰ ਮੁੱਖ ਮੰਤਰੀਆ ਨੂੰ ਮੂੰਹ ਨਹੀ ਲਾਉਣਗੇ। ਚੰਨੀ ਸਰਕਾਰ ਵੱਲੋਂ ਜਨਰਲ ਵਰਗ ਦੇ ਅੱਠਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆ ਨੂੰ ਸਰਕਾਰੀ ਸਕੂਲਾਂ ਵਿੱਚ ਮੁਫਤ ਵਰਦੀਆਂ ਦੇਣ ਦੇ ਫੈਸਲੇ ਦਾ ਵੀ ਧੰਨਵਾਦ ਕੀਤਾ ਹੈ ਅਤੇ ਮੰਗ ਕੀਤੀ ਹੈ ਕਿ ਬਾਰਵੀਂ ਜਮਾਤ ਤੱਕ ਦੇ ਹਰੇਕ ਵਿਦਿਆਰਥੀਆ ਨੂੰ ਇਹ ਵਰਦੀ ਮੁਫਤ ਦਿੱਤੀ ਜਾਵੇ ।