ਕਿਸਾਨੀ ਕਾਲੇ ਕਨੂੰਨਾਂ ਤੇ ਜਿੱਤ ਤੋਂ ਬਾਅਦ ਕਾਲੇ ਕਾਨੂੰਨ ਐਨ .ਪੀ.ਐਸ ਐਕਟ ਦੀ ਵਾਰੀ


 *ਕਿਸਾਨੀ ਕਾਲੇ ਕਨੂੰਨਾਂ ਤੇ ਜਿੱਤ ਤੋਂ ਬਾਅਦ ਕਾਲੇ ਕਾਨੂੰਨ  ਐਨ .ਪੀ.ਐਸ ਐਕਟ ਦੀ ਵਾਰੀ*

 *5 ਦਸੰਬਰ ਤੱਕ ਹੋਵੇਗੀ ਪੈਨਸ਼ਨ ਅਧਿਕਾਰ ਮਹਾਰੈਲੀ*


21ਨਵੰਬਰ (  ) ਅੱਜ ਇਥੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜਿਲ੍ਹਾ ਪਟਿਆਲਾ ਦੇ ਆਗੂਆਂ  ਦੀ ਹੰਗਾਮੀ ਮੀਟਿੰਗ ਹੋਈ। ਇਸ ਮੀਟਿੰਗ  ਤਿੰਨ ਕਾਲੇ ਕਾਨੂੰਨਾਂ ਤੇ ਕਿਸਾਨਾਂ ਦੀ ਹੋਈ ਜਿੱਤ ਤੇ ਖੁਸ਼ੀ ਪ੍ਰਗਟਾਉਂਦਿਆਂ ਜਿਲ੍ਹਾ ਕਮੇਟੀ ਮੈਂਬਰਾਂ ਨੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ। ਜ਼ਿਲ੍ਹਾ ਕਨਵੀਨਰ ਹਿੰਮਤ ਸਿੰਘ ਜਨਰਲ ਸਕੱਤਰ ਹਰਪ੍ਰੀਤ ਉੱਪਲ ਨੇ ਦੱਸਿਆ ਕਿ ਜਿਸ ਤਰ੍ਹਾਂ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਲਾਮਿਸਾਲ ਲੜਾਈ ਲੜੀ ਹੈ ਇਹ ਪੂਰੀ ਦੁਨੀਆਂ ਵਿੱਚ ਅਪਣੇ ਆਪ ਵਿੱਚ ਵਿਲੱਖਣ ਮਿਸਾਲ ਹੈ। ਪਿਛਲੇ ਸਮੇਂ ਹਰ ਨੌਜਵਾਨ ਪੜ੍ਹ ਲਿਖ ਕੇ ਨੌਕਰੀ ਇਸ ਲਈ ਕਰਨਾ ਚਾਹੁੰਦਾ ਸੀ ਕਿਉਂਕਿ ਇਸ ਨਾਲ ਉਮਰ ਭਰ ਨੌਕਰੀ ਕਰਨ ਤੋਂ ਬਾਅਦ ਪੁਰਾਣੀ ਪੈਨਸ਼ਨ ਬੁਢਾਪੇ ਨੂੰ ਸੁਰੱਖਿਅਤ ਕਰਦੀ ਸੀ ਪਰ ਜਦੋਂ ਤੋਂ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ ਉਦੋਂ ਤੋਂ ਨੌਜਵਾਨ ਵਰਗ ਦਾ ਪੜ੍ਹਾਈ ਤੋਂ ਮਨ ਮੁੜਿਆ ਹੈ ਅਤੇ ਨੌਜਵਾਨਾਂ ਨੇ ਪੜ੍ਹਾਈ ਲਈ ਵਿਦੇਸ਼ਾਂ ਵੱਲ ਰੁਖ ਕੀਤਾ ਹੈ  ਜੋ ਵਿਦੇਸ਼ ਵਿੱਚ ਸਿਰਫ ਪੜ੍ਹਨ ਦੇ ਬਹਾਨੇ ਜਾ ਕੇ ਪੜ੍ਹਨ ਦੀ ਬਜਾਏ ਕੰਮ ਨੂੰ ਤਰਜੀਹ ਦਿੰਦਾ ਹੈ ਜੋ ਕਿ ਇੱਕ ਤਰ੍ਹਾਂ ਨਾਲ ਗਿਆਨ ਵਿਹੂਣਾ ਰਹਿੰਦਾ ਹੈ ਅਤੇ ਇਹ ਪੰਜਾਬ ਦੇ ਭਵਿੱਖ ਲਈ ਘਾਤਕ ਹੈ। ਸਰਕਾਰੀ ਨੌਕਰੀਆਂ ਅਤੇ ਉਸ ਨਾਲ ਜੁੜੀਆਂ ਸਹੂਲਤਾਂ ਹਰ ਪੜ੍ਹਾਈ ਕਰਨ ਵਾਲੇ ਨੌਜਵਾਨ ਦੀ ਉਮੀਦ ਤੇ  ਨਿਸ਼ਾਨਾ ਹੈ। 




ਐਨ ਪੀ ਐਸ ਐਕਟ ਲਾਗੂ ਕਰਕੇ ਅਤੇ ਪੁਰਾਣੀ ਪੈਨਸ਼ਨ ਖਤਮ ਕਰਕੇ ਸਮੇਂ ਦੀ ਸਰਕਾਰ ਨੇ ਨੌਜਵਾਨਾਂ ਦੀ ਉਹ ਜਮੀਨ ਖੋਹੀ ਹੈ ਜਿਸ ਤੇ ਇੱਕ ਪੜ੍ਹਿਆ ਲਿਖਿਆ ਨੌਜਵਾਨ ਅਪਣੇ ਹਾਸਿਲ ਕੀਤੇ ਗਿਆਨ ਨਾਲ ਖੇਤੀ ਕਰਦਾ ਹੈ। ਅਸੀਂ ਇਸ ਲੜਾਈ ਨੂੰ ਵੀ ਕਾਲੇ ਕਾਨੂੰਨਾਂ ਖਿਲਾਫ ਲੜੇ ਜਾਣ ਵਾਲੀ ਲੜਾਈ ਮੰਨਦੇ ਹਾਂ ਇਹ ਲੜਾਈ ਸਿਰਫ ਐਨ ਪੀ ਐਸ ਮੁਲਾਜ਼ਮਾਂ ਦੀ ਨਹੀਂ ਇਹ ਪੂਰੇ ਪੰਜਾਬ ਦੀ ਲੜਾਈ ਹੈ ਇਹ ਪੰਜਾਬ ਵਿੱਚ ਉੱਚ ਸਿੱਖਿਆ ਪ੍ਰਤੀ ਰੁਝਾਨ ਬਣਾਏ ਰੱਖਣ ਲਈ ਵੀ ਜਰੂਰੀ ਹੈ। ਇਸ ਉਮੀਦ ਅਤੇ ਨਿਸ਼ਾਨੇ ਨੂੰ ਪੰਜਾਬ ਦੇ ਲੋਕਾਂ ਲਈ ਬਣਾਈ ਰੱਖਣ ਲਈ  ਪੁਰਾਣੀ ਪੈਨਸ਼ਨ ਬਹਾਲੀ ਹੋਣ ਤੱਕ ਸੰਘਰਸ਼ ਜਾਰੀ ਰੱਖਣ ਲਈ ਅਗਲੇ ਪ੍ਰੋਗਰਾਮ ਉਲੀਕੇ ਗਏ ਹਨ। ਸ਼ਿਵਪ੍ਰੀਤ ਪਟਿਆਲਾ (ਆਈ ਟੀ ਸੈੱਲ) ਹਾਕਮ ਖਨੌਡ਼ਾ, ਸਰਪ੍ਰਸਤ  ਜਸਵਿੰਦਰ ਸਮਾਣਾ, ਭੀਮ ਸਮਾਣਾ  ਆਗੂਆਂ ਵੱਲੋਂ ਇਹ ਮਹਿਸੂਸ ਕੀਤਾ ਗਿਆ ਕਿ ਸਰਕਾਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਮੁੱਖ ਮੰਤਰੀ ਚਿਹਰੇ ਦੀ ਮਾਰਕੀਟਿੰਗ ਵੱਧ ਤੇ ਮਸਲੇ ਘੱਟ ਹੱਲ ਕਰ ਰਹੀ ਹੈ। ਅੱਜ ਸਮੂਹ ਮੁਲਾਜ਼ਮ ਵਰਗ ਅਤੇ ਬੇਰੁਜ਼ਗਾਰ ਨੌਜਵਾਨ ਅਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਰੁਲ ਰਿਹਾ ਹੈ ਸਰਕਾਰ ਮਸਲੇ ਹੱਲ ਕਰਨ ਦੇ ਖੋਖਲੇ ਦਾਅਵੇ ਕਰ ਰਹੀ ਹੈ। ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਪੀ. ਪੀ. ਬੀ .ਐਸ .ਸੀ ਲਗਾਤਾਰ ਸੰਘਰਸ਼ ਕਰ ਰਹੀ ਹੈ ਨਤੀਜੇ ਵਜੋਂ ਜੋ ਫੈਮਲੀ ਪੈਨਸ਼ਨ ਸਰਕਾਰ ਨੇ ਐਨ. ਪੀ. ਐਸ. ਮੁਲਾਜਮਾਂ ਨੂੰ ਦਿੱਤੀ ਹੈ ਉਸਦਾ ਫਾਇਦਾ ਸਰਵਿਸ ਦੌਰਾਨ ਮਰਨ ਵਾਲੇ ਮੁਲਾਜਮ ਦੇ ਪਰਿਵਾਰ ਨੂੰ ਮਿਲਣਾ ਜਿਸਦੇ ਦਾਇਰੇ ਵਿੱਚ ਬਹੁਤ ਹੀ ਘੱਟ ਮੁਲਾਜਮ ਆਉਣਗੇ। ਲੜਾਈ ਤਾਂ ਮੁਲਾਜਮ ਦੇ ਸੁਰੱਖਿਅਤ ਬੁਢਾਪੇ ਲਈ ਲੜੀ ਜਾ ਰਹੀ ਹੈ ਹੱਲ ਰੁਲਦੇ ਬੁਢਾਪੇ ਦਾ ਕਰਨਾ ਹੈ ਤੇ ਸਰਕਾਰ ਚੁਣਾਵੀ ਮਾਰਕੀਟਿੰਗ ਲਈ ਮਸੌਦਾ ਤਿਆਰ ਕਰ ਰਹੀ ਜਾਪਦੀ ਹੈ। ਸਰਪ੍ਰਸਤ ਪਰਮਜੀਤ ਪਟਿਆਲਾ ਹਰਵਿੰਦਰ ਰਾਜਗਡ਼੍ਹ ,ਬਲਜਿੰਦਰ ਰਾਜਪੁਰਾ,ਤਲਵਿੰਦਰ ਸਮਾਣਾ ਨੇ   ਦੱਸਿਆ ਕਿ ਸੂਬਾ ਕਮੇਟੀ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਜੋ ਫੈਸਲੇ ਲਏ ਹਨ ਉਨ੍ਹਾਂ ਤਹਿਤ ਅੱਜ ਜਿਲ੍ਹਾ ਪੱਧਰੀ ਮੀਟਿੰਗ ਆਉਣ ਵਾਲੇ ਐਕਸ਼ਨਾ ਵਿੱਚ ਪੂਰੀ ਤਾਕਤ ਝੋਕ ਦਿੱਤੀ ਜਾਵੇਗੀ ਤੇ ਇਸ ਵਿੱਚ 24ਨਵੰਬਰ ਨੂੰ ਬਲਾਕ ਪੱਧਰ ਤੇ ਪੰਜਾਬ ਸਰਕਾਰ ਦੀ ਲਾਰਿਆਂ ਦੀ ਪੰਡ ਫੂਕੀ ਜਾਣੀ ਹੈ ਅਤੇ 24 ਨਵੰਬਰ ਤੋਂ 5 ਦਸੰਬਰ ਤੱਕ ਪੰਜਾਬ ਸਰਕਾਰ ਸੱਤਾਧਾਰੀ ਪਾਰਟੀ ਦੇ ਆਗੂ ਮੁੱਖ ਮੰਤਰੀ, ਵਿੱਤ ਮੰਤਰੀ, ਨਵਜੋਤ ਸਿੰਘ ਸਿੱਧੂ ਦਾ ਕਿਸੇ ਵੀ ਜਿਲ੍ਹੇ ਵਿੱਚ ਪਹੁੰਚਣ ਤੇ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਕੇ ਰੋਸ ਕੀਤਾ ਜਾਵੇਗਾ।   5 ਦਸੰਬਰ ਨੂੰ ਹੀ ਮੋਰਿੰਡਾ ਵਿਖੇ ਰਾਜ ਪੱਧਰੀ ਵਿਸ਼ਾਲ ਰੈਲੀ ਕੀਤੀ ਜਾਵੇਗੀ ਇਹ ਰੈਲੀ ਸੰਪੂਰਨ ਹੋਣ ਤੱਕ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਐਨ ਪੀ ਐਸ ਮੁਲਾਜ਼ਮਾਂ ਵੱਲੋਂ ਕੀਤੇ ਜਾਣ ਵਾਲੇ ਸੰਘਰਸ਼ ਨੂੰ ਰੋਕਣ ਦਾ ਸਰਕਾਰ ਕੋਲ ਇੱਕੋ ਇੱਕ ਤਰੀਕਾ ਹੈ ਉਹ ਇਹ  ਪੁਰਾਣੀ ਪੈਨਸ਼ਨ ਬਹਾਲ ਕਰੇ। ਇਸ ਤਰਾਂ ਕਰਨ ਨਾਲ ਪੰਜਾਬ ਦੀ ਸਰਕਾਰ ਪੂਰੇ ਭਾਰਤ ਵਿੱਚ ਉਹ ਪਹਿਲੀ ਸਰਕਾਰ ਬਣ ਜਾਵੇਗੀ ਜਿਸਨੇ ਐਨ ਪੀ ਐਸ ਦੇ ਕਾਲੇ ਕਾਨੂੰਨ ਨੂੰ ਰੱਦ ਕਰ ਦਿੱਤਾ ਹੋਵੇ ਅਤੇ ਲੋਕ ਪੱਖੀਹੋਣ ਦਾ ਸਬੂਤ ਦਿੱਤਾ ਹੋਵੇ।ਇਸ ਮੀਟਿੰਗ ਵਿੱਚ ਗੁਰਪ੍ਰੀਤ ਵਜੀਦਪੁਰ ,ਹਰਜੀਤ ਭੁੱਲਰ,  ਗੁਰਪ੍ਰੀਤ ਮਿਰਜਾਪੁਰ ,ਸੰਜੇ ਪਟਿਆਲਾ ,ਸਤੀਸ਼ ਵਿਦਰੋਹੀ ਬਲਜੀਤ ਖੁਰਮੀ , ਹਰਦੀਪ ਘਨੌਰ ਨਿਰਭੈ ਸਿੰਘ ਘਨੌਰ ,ਟਹਿਲਬੀਰ ਸਿੰਘ ,ਅਮਰੀਕ ਖੇਡ਼ੀ ਰਾਜੂ, ਬਲਜਿੰਦਰ ਸਿੰਘ ਬਹਾਦਰਪੁਰ ਝੂੰਗੀਆਂ , ਪਲਵਿੰਦਰ ਸਿੰਘ ,ਗੁਰਪ੍ਰੀਤ ਬੀਬੀਪੁਰ ਪ੍ਰਮੋਦ ਬੀਬੀਪੁਰ,  ਵੀਰ ਭਾਨ ਖਰਾਬਗਡ਼੍ਹ , ਜਸਵੀਰ ਪਟਿਆਲਾ ,ਈਟੀਟੀ ਟੀਚਰ ਯੂਨੀਅਨ ਤੋਂ ਹਰਦੀਪ ਸਿੰਘ , ਕਰਮਜੀਤ ਸਿੰਘ ਸਾਥੀ ਸ਼ਾਮਿਲ ਹੋਏ

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends