ਦਫਤਰ ਵਧੀਕ ਜਿਲ੍ਹਾ ਲੋਕ ਸੰਪਰਕ ਅਫਸਰ, ਸ੍ਰੀ ਅਨੰਦਪੁਰ ਸਾਹਿਬ
ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦੇਣ ਦਾ ਪੰਜਾਬ ਸਰਕਾਰ ਦਾ ਫੈਸਲਾ ਸ਼ਲਾਘਾਯੋਗ
ਕੀਰਤਪੁਰ ਸਾਹਿਬ ਉਪ ਮੰਡਲ ਵਿਚ 1400 ਖਪਤਕਾਰਾਂ ਨੂੰ 50 ਲੱਖ ਰੁਪਏ ਦੀ ਰਾਹਤ ਮਿਲੀ
ਦੋ ਕਿਲੋਵਾਟ ਬਿਜਲੀ ਲੋਡ ਵਾਲੇ ਖਪਤਕਾਰਾਂ ਦੇ ਬਕਾਏ ਹੋਏ ਮਾਫ
ਕੀਰਤਪੁਰ ਸਾਹਿਬ 18 ਨਵੰਬਰ ()
ਪੰਜਾਬ ਸਰਕਾਰ ਵਲੋਂ ਦੋ ਕਿਲੋਵਾਟ ਬਿਜਲੀ ਲੋਡ ਵਾਲੇ ਖਪਤਕਾਰਾਂ ਦੇ ਪੁਰਾਣੇ ਬਿਜਲੀ ਬਿੱਲਾ ਦੇ ਬਕਾਏ ਤੇ ਏਰੀਅਰ ਪੰਜਾਬ ਸਰਕਾਰ ਵਲੋ ਮਾਫ ਕਰਨ ਦੇ ਫੈਸਲੇ ਨੇ ਉਨ੍ਹਾਂ ਖਪਤਕਾਰਾਂ ਨੂੰ ਵੱਡੀ ਰਾਹਤ ਪਹੁੰਚਾਈ ਹੈ, ਜਿਨ੍ਹਾਂ ਦੇ ਬਿਜਲੀ ਲੋਡ ਦੋ ਕਿਲੋਵਾਟ ਤੱਕ ਹਨ ਤੇ ਉਹ ਕਿਸੇ ਕਾਰਨ ਆਪਣਾ ਬਿਜਲੀ ਦਾ ਬਿੱਲ ਭਰਨ ਤੋ ਅਸਮਰੱਥ ਰਹੇ, ਉਨ੍ਹਾਂ ਦੇ ਬਕਾਇਆ ਬਿਜਲੀ ਬਿੱਲਾਂ ਏਰੀਅਰ ਮਾਫ ਹੋਣ ਨਾਲ ਪ੍ਰਭਾਵਿਤ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਅਜਿਹਾ ਕਰਕੇ ਪੰਜਾਬ ਸਰਕਾਰ ਨੇ ਗਰੀਬ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ ਹੈ। ਇਹ ਬਿਜਲੀ ਬਿੱਲਾ ਦੇ ਬਕਾਏ ਮਾਫ ਕਰਨ ਸਮੇਂ ਕੇਵਲ ਦੋ ਕਿਲੋਵਾਟ ਲੋਡ ਵਾਲੇ ਖਪਤਕਾਰਾਂ ਨੂੰ ਬਿਨਾ ਕਿਸੇ ਭੇਦਭਾਵ ਤੋਂ ਚੁਣਿਆ ਗਿਆ ਹੈ।
ਕੀਰਤਪੁਰ ਸਾਹਿਬ ਉਪ ਮੰਡਲ (ਪੀ.ਐਸ.ਪੀ.ਸੀ ਐਲ) ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਚ 1400 ਖਪਤਕਾਰ ਇਸ ਸਰਕਾਰ ਦੇ ਫੈਸਲੇ ਨਾਲ ਲਾਭ ਪ੍ਰਾਪਤ ਕਰਨ ਦੇ ਯੋਗ ਪਾਏ ਗਏ ਹਨ।ਜਿਨ੍ਹਾਂ ਦਾ ਲਗਭਗ 50 ਲੱਖ ਰੁਪਏ ਦਾ ਬਿਜਲੀ ਬਿੱਲਾ ਦਾ ਬਕਾਇਆ ਮਾਫ ਹੋਇਆ ਹੈ।ਕੀਰਤਪੁਰ ਸਾਹਿਬ ਵਿਚ ਲਗਾਤਾਰ ਲੋਕਾਂ ਨੇ ਆਪਣੇ ਫਾਰਮ ਭਰ ਕੇ ਇਹ ਲਾਭ ਲਿਆ ਹੈ। ਜਿਸ ਨਾਲ ਉਹ ਖਪਤਕਾਰ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ, ਜੋ ਆਪਣਾ ਬਕਾਇਆ ਬਿਜਲੀ ਦਾ ਬਿੱਲ ਭਰਨ ਤੋ ਅਸਮਰੱਥ ਸਨ। ਬਿਜਲੀ ਦੇ ਬਕਾਏ ਮਾਫੀ ਤੋ ਇਲਾਵਾ ਪੰਜਾਬ ਸਰਕਾਰ ਵਲੋਂ ਘਰੇਲੂ ਬਿਜਲੀ ਖਪਤਕਾਰਾਂ ਨੂੰ 3 ਰੁਪਏ ਪ੍ਰਤੀ ਯੂਨਿਟ ਬਿਜਲੀ ਦਰਾਂ ਵਿਚ ਕਟੋਤੀ ਤੀ ਰਾਹਤ ਦਿੱਤੀ ਗਈ ਹੈ। ਪੰਜਾਬ ਸਰਕਾਰ ਵਲੋਂ ਅਜਿਹੇ ਲੋਕਹਿੱਤ ਵਿਚ ਲਏ ਫੈਸਲਿਆ ਨੇ ਹਰ ਵਰਗ ਨੂੰ ਰਾਹਤ ਦੇਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਅੱਜ ਇਲਾਕੇ ਦੇ ਵੱਡੀ ਗਿਣਤੀ ਆਗੂਆਂ ਨੇ ਸਰਕਾਰ ਦੇ ਇਨ੍ਹਾਂ ਲੋਕਹਿੱਤ ਦੇ ਫੈਸਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਪ੍ਰਧਾਨ ਸੁਰਿੰਦਰਪਾਲ ਕੋੜਾ, ਜਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਪੁਰੀ, ਟਰੱਕ ਯੂਨੀਅਨ ਪ੍ਰਧਾਨ ਬਲਵੀਰ ਸਿੰਘ ਭੀਰੀ ਤੇ ਹੋਰਨਾ ਨੇ ਸਰਕਾਰ ਦੇ ਇਨ੍ਹਾਂ ਫੈਸਲਿਆਂ ਦੀ ਸ਼ਲਾਘਾ ਕੀਤੀ ਹੈ। ਬੀਤੇ ਦਿਨ ਬਿਜਲੀ ਬਿੱਲਾ ਦੇ ਬਕਾਏ ਮਾਫ ਕਰਨ ਸਬੰਧੀ ਲਗਾਏ ਵਿਸੇ਼ਸ ਕੈਂਪ ਤੇ ਹੈਲਪ ਡੈਸਕ ਉਤੇ ਲੋਕ ਆਪਣੇ ਬਕਾਇਆ ਬਿਜਲੀ ਬਿੱਲਾਂ ਨੂੰ ਮਾਫ ਕਰਵਾਉਣ ਲਈ ਆਪਣੀਆ ਅਰਜ਼ੀਆਂ ਦਾਖਲ ਕਰਨ ਲਈ ਪੂਰੇ ਉਤਸ਼ਾਹ ਨਾਲ ਪੁੱਜ ਰਹੇ ਹਨ। ਪਾਵਰ ਕਾਮ ਦੇ ਐਸ.ਡੀ.ਓ ਪ੍ਰਭਾਤ ਸ਼ਰਮਾ, ਆਰ.ਏ ਕੁਲਵਿੰਦਰ ਸਿੰਘ, ਅਵਤਾਰ ਸਿੰਘ ਯੂ.ਡੀ.ਸੀ ਨੇ ਦੱਸਿਆ ਕਿ ਉਪ ਮੰਡਲ ਦੇ ਲਗਭਗ 1400 ਖਪਤਕਾਰਾਂ ਦਾ 50 ਲੱਖ ਰੁਪਏ ਤੱਕ ਦਾ ਬਿਜਲੀ ਦਾ ਬਿੱਲ ਮਾਫ ਹੋ ਹੋਵੇਗਾ।