ETT ADMISSION 2021: ਈਟੀਟੀ ਦਾਖਲੇ ਲਈ , ਪੋਰਟਲ ਖੁਲਿਆ

 

ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (SCERT) ਪੰਜਾਬ ਵੱਲੋਂ Diploma in Elementary Education (D.El.Ed) (E.T.T) ਕੋਰਸ ਸੈਸ਼ਨ 2021-23 ਦੇ ਦਾਖਲਿਆਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ, ਵਿਭਾਗ ਵੱਲੋਂ ਤਕਨੀਕੀ ਕਾਰਨਾਂ ਕਰਕੇ ਦਾਖਲਾ ਪ੍ਰਕਿਰਿਆ ਰੱਦ ਕਰ ਦਿੱਤੀ ਗਈ ਹੈ।


 ਹੁਣ ਜਿਹੜੇ ਉਮੀਦਵਾਰਾਂ ਵੱਲੋਂ ਦੋ ਸਾਲਾ ਕੋਰਸ ਲਈ ਆਨ-ਲਾਇਨ ਰਜਿਸਟ੍ਰੇਸ਼ਨ ਕਰਨ ਸਮੇਂ ਦਾਖਲਾ ਫਾਰਮ ਵਿੱਚ ਵੇਰਵੇ ਸਹੀ / ਠੀਕ ਨਹੀਂ ਭਰੇ ਜਾਂ ਗਲਤ ਭਰ ਦਿੱਤੇ ਹਨ, ਖਾਸ ਕਰਕੇ ਬਹੁਤੇ ਉਮੀਦਵਾਰਾਂ ਨੇ ਆਪਣੇ 10+2 ਦੇ ਪ੍ਰਾਪਤ ਅੰਕ ਅਤੇ ਕੁੱਲ ਅੰਕ ਗਲਤ ਭਰੇ ਹੋਏ ਹਨ, ਉਨ੍ਹਾਂ ਨੂੰ ਆਪਣੇ ਮੁਕੰਮਲ/ ਸਹੀ ਵੇਰਵੇ ਭਰਨ ਲਈ ਇੱਕ ਆਖਰੀ ਮੌਕਾ ਦਿੱਤਾ ਜਾਂਦਾ ਹੈ। ਮਿਤੀ 28.10.2021 ਤੋਂ 02.11.2021 ਤੱਕ ਵਿਭਾਗ ਦੀ ਵੈਬਸਾਈਟ http://scert.epunjabschool.gov.in ਤੇ ਪੋਰਟਲ ਖੋਲ੍ਹ (open) ਦਿੱਤਾ ਗਿਆ ਹੈ। 


ਇਸ ਪੋਰਟਲ ਤੇ ਉਮੀਦਵਾਰ ਆਪਣੇ ਮੁਕੰਮਲ/ ਸਹੀ ਵੇਰਵੇ ਦਰਜ ਕਰ ਲੈਣ। ਇਸ ਮਿਤੀ ਤੋਂ ਬਾਅਦ ਸੋਧ (edit) ਕਰਨ ਦਾ ਹੋਰ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ।



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends