ਲਖੀਮਪੁਰ ਖੇਰੀ ਚ ਕਿਸਾਨਾਂ ਦੀਆਂ ਕੀਤੀਆਂ ਹੱਤਿਆਵਾਂ ਦੇ ਵਿਰੋਧ ਵਿਚ ਕਿਰਤੀ ਕਿਸਾਨ ਯੂਨੀਅਨ ਨੇ ਯੂ.ਪੀ ਦੇ ਉੱਪ ਮੁੱਖਮੰਤਰੀ ਦਾ ਪੁਤਲਾ ਫੂਕਿਆ
ਨਵਾਂਸ਼ਹਿਰ 3 ਅਕਤੂਬਰ (
) ਲਖੀਮਪੁਰ ਖੇਰੀ ਵਿਖੇ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਦੀਨੇਸ਼ ਸ਼ਰਮਾ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਭਾਜਪਾ ਸਾਂਸਦ ਦੇ ਲੜਕੇ ਅਜੇ ਮਿਸ਼ਰਾ ਵਲੋਂ ਗੱਡੀ ਚਾੜ੍ਹਕੇ ਚਾਰ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਨ ਅਤੇ ਕਈ ਕਿਸਾਨਾਂ ਨੂੰ ਜਖਮੀ ਕਰਨ ਦੇ ਵਿਰੋਧ ਵਿਚ ਕਿਰਤੀ ਕਿਸਾਨ ਯੂਨੀਅਨ ਵਲੋਂ ਸਥਾਨਕ ਅੰਬੇਡਕਰ ਚੌਂਕ ਵਿਚ ਦੀਨੇਸ਼ ਸ਼ਰਮਾ ਦਾ ਪੁਤਲਾ ਫੂਕਕੇ ਅਜੇ ਮਿਸ਼ਰਾ ਅਤੇ ਉਸਦੇ ਸਾਥੀਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਨੇ ਕਿਹਾ ਕਿ ਭਾਜਪਾ ਦਾ ਬਹੁਤ ਹੀ ਘਟੀਆ ਅਤੇ ਨਿੰਦਣਯੋਗ ਕਾਰਨਾਮਾ ਹੈ।ਭਾਜਪਾ ਬੁਖਲਾਹਟ ਵਿਚ ਆਕੇ ਕਿਸਾਨਾਂ ਦੇ ਕਤਲ ਕਰਨ ਦੇ ਰਾਹ ਪੈ ਗਈ ਹੈ।ਇਸ ਮੌਕੇ ਮੱਖਣ ਸਿੰਘ ਭਾਨਮਜਾਰਾ, ਸੁਰਜੀਤ ਕੌਰ ਉਟਾਲ, ਮਨਜੀਤ ਕੌਰ ਅਲਾਚੌਰ, ਜਸਬੀਰ ਦੀਪ, ਪੁਨੀਤ ਬਛੌੜੀ, ਬਿੱਲਾ ਗੁੱਜਰ,ਹਰੀ ਲਾਲ, ਹਰੀ ਰਾਮ, ਜਸਵੀਰ ਸਿੰਘ ਮਹਾਲੋਂ ਆਗੂ ਵੀ ਮੌਜੂਦ ਸਨ।
ਕੈਪਸ਼ਨ :ਯੂ.ਪੀ ਦੇ ਉੱਪ ਮੁੱਖਮੰਤਰੀ ਦਾ ਪੁਤਲਾ ਫੂਕਦੇ ਹੋਏ ਕਿਸਾਨ।
👇👇👇👇👇👇👇👇👇👇👇👇👇👇