ਸਰਕਾਰ ਪ੍ਰਾਇਮਰੀ ਸਕੂਲ ਭੈਣੀ ਨੂਰਪੁਰ ਨੂੰ ਫੌਜੀ ਮੰਗਲ ਸਿੰਘ ਦੇ ਪਰਿਵਾਰ ਵੱਲੋਂ ਪੰਦਰਾ ਹਜਾਰ ਰੁਪਏ ਸਹਾਇਤਾ ਰਾਸ਼ੀ ਦਿੱਤੀ
ਸਕੂਲ ਪ੍ਰਬੰਧਨ ਵੱਲੋ ਕੀਤਾ ਗਿਆ ਸਨਮਾਨਿਤ
ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਨੂਰਪੁਰ ਬਲਾਕ ਅਬੋਹਰ 2 ਨੂੰ ਸਮੇਂ ਦਾ ਹਾਣੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਸ ਵਿੱਚ ਸਕੂਲ ਸਟਾਫ ਅਤੇ ਦਾਨੀ ਸੱਜਣਾਂ ਵੱਲੋਂ ਅੱਗੇ ਵਧ ਕੇ ਯੋਗਦਾਨ ਦਿੱਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਵਿਭਾਗ ਵੱਲੋਂ ਸਕੂਲਾਂ ਦੀ ਕਾਇਆ ਕਲਪ ਕਰਨ ਲਈ ਸਮਾਰਟ ਸਕੂਲ ਪਾਲਸੀ ਲਿਆਦੀ ਗਈ ਹੈ। ਇਸ ਪ੍ਰੋਗਰਾਮ ਤਹਿਤ ਜਿਥੇ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਗ੍ਰਾਟਾ ਦਿੱਤੀਆ ਜਾ ਰਹੀਆ ਹਨ, ਉੱਥੇ ਸਮਾਜ ਸੇਵੀ ਅਤੇ ਦਾਨੀ ਸੱਜਣਾਂ ਵੱਲੋਂ ਆਪਣੇ ਖੇਤਰ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਖੁੱਲ ਕੇ ਦਾਨ ਦਿੱਤਾ ਜਾ ਰਿਹਾ ਹੈ। ਸਕੂਲ ਸਟਾਫ ਵੱਲੋ ਸਕੂਲ ਲਈ ਦਾਨ ਦੇਣ ਵਾਲੇ ਫੌਜੀ ਮੰਗਲ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਕਰਦਿਆਂ ਉਹਨਾਂ ਦਾ ਦਾ ਧੰਨਵਾਦ ਕੀਤਾ ਗਿਆ।ਬੀਪੀਈੳ ਅਬੋਹਰ 2 ਮੈਡਮ ਸੁਨੀਤਾ ਕੁਮਾਰੀ ਨੇ ਕਿਹਾ ਕੀ ਭੈਣੀ ਨੂਰਪੁਰ ਸਕੂਲ ਦੇ ਸਟਾਫ ਵੱਲੋ ਸਕੂਲ ਦੀ ਕਾਇਆ ਕਲਪ ਕਰਨ ਲਈ ਲਗਾਤਾਰ ਸਾਰਥਕ ਯਤਨ ਕੀਤੇ ਜਾ ਰਹੇ ਹਨ। ਸਕੂਲ ਮੁੱਖੀ ਸੰਜੀਵ ਕੁਮਾਰ ਨੇ ਕਿਹਾ ਕਿ ਸਕੂਲ ਸਟਾਫ ਅਧਿਆਪਕ ਤਰਨਦੀਪ ਸਿੰਘ, ਜੋਤੀ ਬਾਲਾ, ਸੁਖਵਿੰਦਰ ਕੌਰ ਅਤੇ ਕਰਮਵੀਰ ਕੌਰ ਵੱਲੋ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਦੇ ਵਿਕਾਸ ਲਈ ਖਰਚ ਕੀਤਾ ਜਾ ਰਿਹਾਂ ਹੈ। ਸਕੂਲ ਦੇ ਨਵੀਨੀਕਰਨ ਲਈ ਲਗਾਤਾਰ ਕੰਮ ਚੱਲ ਰਿਹਾ ਹੈ। ਸਕੂਲ ਨੂੰ ਵਿਰਾਸਤੀ ਦਿੱਖ ਦੇਣ ਦਾ ਕੰਮ ਚੱਲ ਰਿਹਾ ਹੈ। ਦੱਸਣਾ ਬਣਦਾ ਹੈ ਕਿ ਸਕੂਲ ਦੇ ਵਿਦਿਆਰਥੀ ਪੜ੍ਹਾਈ ,ਸੱਭਿਆਚਾਰ ਅਤੇ ਹੋਰ ਸਿੱਖਿਆ ਸਹਾਇਕ ਗਤੀਵਿਧੀਆਂ ਵਿੱਚ ਵੀ ਮੱਲਾ ਮਾਰ ਰਹੇ ਹਨ। ਆਧਿਆਪਕ ਤਰਨਦੀਪ ਸਿੰਘ ਨੇ ਕਿਹਾ ਕਿ ਆਪਣੀ ਕਰਮ ਭੂਮੀ ਆਪਣੇ ਸਕੂਲ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰਕੇ ਮਨ ਨੂੰ ਖੁਸ਼ੀ ਅਤੇ ਸਕੂਨ ਮਿਲਦਾ ਹੈ।