ਲੈਕਚਰਾਰ ਯੂਨੀਅਨ ਵੱਲੋਂ ਪੇ ਕਮਿਸ਼ਨ ਵਿੱਚ ਬਾਰਡਰ ਹਾਊਸ ਰੈਂਟ ਅਲਾਉੰਸ ਦੁਗਣਾ ‍ਕਰਨ ਦੀ ਮੰਗ

 - ਲੈਕਚਰਾਰ ਯੂਨੀਅਨ ਵੱਲੋਂ ਪੇ ਕਮਿਸ਼ਨ ਵਿੱਚ ਬਾਰਡਰ ਹਾਊਸ ਰੈਂਟ ਅਲਾਉੰਸ ਦੁਗਣਾ ‍ਕਰਨ ਦੀ ਮੰਗ ।



              ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਅਹਿਮ ਜੂਮ ਮੀਟਿੰਗ ਪ੍ਰਧਾਨ ਸੰਜੀਵ ਕੁਮਾਰ ਅਤੇ ਸੀ.ਮੀਤ ਪ੍ਰਧਾਨ ਅਮਨ ਸ਼ਰਮਾ ਅੰਮ੍ਰਿਤਸਰ ਦੀ ਪ੍ਰਧਾਨਗੀ ਵਿੱਚ ਬਾਰਡਰ ਹਾਊਸ ਰੈਂਟ ਦੇ ਮੁੱਦੇ ਤੇ ਹੋਈ ।ਇਸ ਵਿੱਚ ਜ.ਸਕੱਤਰ ਬਲਰਾਜ ਬਾਜਵਾ ਅਤੇ ਕੋਸ਼ਲ ਸ਼ਰਮਾ ਪਠਾਨਕੋਟ ਨੇ ਦੱਸਿਆ ਪੰਜਾਬ ਦੇ ਕਰਮਚਾਰੀਆਂ ਨੂੰ ਮਿਲਦੇ ਕਈ ਰਿਵਾਜਿਡ ਭੱਤਿਆਂ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਹਨ ਪਰ ਇੱਕ ਬਹੁਤ ਹੀ ਜਰੂਰੀ ਭੱਤਾ ਬਾਰਡਰ ਹਾਊਸ ਰੈਂਟ ਭੱਤੇ ਬਾਰੇ ਨਾ ਤਾਂ ਪੇ ਕਮਿਸ਼ਨ ਰਿਪੋਰਟ ਵਿੱਚ ਨਾ ਤਾਂ ਜਿਕਰ ਹੈ ਅਤੇ ਨਾ ਹੀ ਅਜੇ ਤੱਕ ਇਸ ਭੱਤੇ ਸਬੰਧੀ ਕੋਈ ਪੱਤਰ ਜਾਰੀ ਹੋਇਆ। ਸੱਕਤਰ ਜਨਰਲ ਰਵਿੰਦਰਪਾਲ ਸਿੰਘ ਅਤੇ ਮਲਕੀਤ ਸਿੰਘ ਫਿਰੋਜਪੁਰ ਨੇ ਕਿਹਾ ਕਿ ਇਸ ਨਾਲ ਬਾਰਡਰ ਜਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ, ਫਾਜਿਲਕਾ, ਪਠਾਨਕੋਟ ਦੇ ਸਮੂਹ ਵਿਭਾਗਾਂ ਦੇ ਹਜਾਰਾਂ ਕਰਮਚਾਰੀਆਂ ਵਿੱਚ ਨਿਰਾਸ਼ਾ ਦੀ ਲਹਿਰ ਦੋੜ ਪਈ ਹੈ।ਬਾਰਡਰ ਏਰੀਆ ਦੇ ਮੁਲਾਜ਼ਮ ਬਹੁਤ ਹੀ ਪਿਛੜੇ ਅਤੇ ਆਊਟ ਆਫ ਵੇ ਸਕੂਲਾਂ, ਹਸਪਤਾਲਾਂ ਅਤੇ ਦਫਤਰਾਂ ਵਿੱਚ ਮੁਸ਼ਕਿਲ ਹਲਾਤਾਂ ਵਿੱਚ ਕੰਮ ਕਰਦੇ ਹਨ।ਸਾਹਿਬਰਣਜੀਤ ਸਿੰਘ ਅਤੇ ਹਰਜੀਤ ਸਿੰਘ ਬਲਾੜੀ ਨੇ ਕਿਹਾ ਕਿ ਇਸ ਕਰਕੇ ਹੀ ਕਰਮਚਾਰੀ ਵਰਗ ਬਾਰਡਰ ਏਰੀਆ ਦੀ ਜਗ੍ਹਾ ਸਹਿਰੀ ਖੇਤਰਾਂ ਅਤੇ ਸਹਿਰਾਂ ਦੇ ਨੇੜੇ ਪੇਂਡੂ ਖੇਤਰਾਂ ਵਿੱਚ ਨੋਕਰੀ ਕਰਨ ਨੂੰ ਤਰਜੀਹ ਦਿੰਦੇ ਹਨ ਅਤੇ ਬਾਰਡਰ ਏਰੀਏ ਵਿੱਚ ਪੋਸਟਾਂ ਖਾਲੀ ਰਹਿੰਦੀਆਂ ਹਨ। ਇਸਲਈ BHRA ਦੇ ਭੱਤੇ ਦੀ ਦਰ ਤਾਂ ਹੁਣ ਵਾਲੀ ਦਰ ਤੋ ਦੁੱਗਣੀ ਚਾਹੀਦੀ ਹੈ। ਪਰ ਸੀਮਾਂਤ ਰਾਜ ਦੇ ਸੀਮਾਂਤ ਇਲਾਕਿਆਂ ਵਿੱਚ ਕੰਮ ਕਰ ਰਹੇ ਹਜਾਰਾਂ ਮੁਲਾਜ਼ਮਾਂ ਨੂੰ ਬਾਰਡਰ ਹਾਊਸ ਰੈਂਟ ਨਾ ਦੇਣਾ ਉਹਨਾਂ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੈ ।ਇਸਲਈ ਯੂਨੀਅਨ ਨੇ ਮੁੱਖਮੰਤਰੀ ਜੀ ਨੂੰ ਇਸ ਬਾਰਡਰ ਹਾਊਸ ਰੈਂਟ ਅਲਾਉੰਸ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਇਸਨੂੰ ਡਬਲ ਕਰਨ ਦਾ ਪੱਤਰ ਜਾਰੀ ਦੀ ਮੰਗ ਕੀਤੀ ਹੈ ।ਇਸ ਮੀਟਿੰਗ ਜਸਵੀਰ ਸਿੰਘ ਗੋਸਲ ਬਲਜੀਤ ਸਿੰਘ ਕਪੂਰਥਲਾ, ਕੁਲਦੀਪ ਗਰੋਵਰ,ਰਾਮਵੀਰ ਸਿੰਘ, ਜਗਦੀਪ ਸਿੰਘ, ਰਾਕੇਸ਼ ਕੁਮਾਰ, ਜਸਪਾਲ ਸਿੰਘ ਚਰਨਦਾਸ ਸ਼ਰਮਾ , ਅਜੀਤਪਾਲ ਸਿੰਘ ਕੁਲਬੀਰ ਸਿੰਘ, ਜਗਤਾਰ ਸਿੰਘ, ਬਲਦੀਸ਼ ਕੁਮਾਰ, ਰਾਮਵੀਰ ਸਿੰਘ, ਜਗਰੂਪ ਸਿੰਘ,ਅਵਤਾਰ ਸਿੰਘ ਅਮਰਜੀਤ ਸਿੰਘ, ਜਤਿੰਦਰ ਸਿੰਘ ,ਲਖਮੀਰ ਸਿੰਘ ਗੁਰਪ੍ਰੀਤ ਸਿੰਘ ਵਿਵੇਕ ਕਪੂਰ ਆਦਿ ਹਾਜਰ ਸਨ

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends