ਕਿਸਾਨ ਅੰਦੋਲਨ: ਝੋਨੇ ਦੀ ਖ੍ਰੀਦ ਅੱਗੇ ਪਾਉਣ ਦੇ ਵਿਰੋਧ ਵਿਚ ਕਿਸਾਨਾਂ ਵਿਧਾਇਕ ਅੰਗਦ ਸਿੰਘ ਦੀ ਕੋਠੀ ਅੱਗੇ ਲਾਇਆ ਧਰਨਾ

 ਝੋਨੇ ਦੀ ਖ੍ਰੀਦ ਅੱਗੇ ਪਾਉਣ ਦੇ ਵਿਰੋਧ ਵਿਚ ਕਿਸਾਨਾਂ ਵਿਧਾਇਕ ਅੰਗਦ ਸਿੰਘ ਦੀ ਕੋਠੀ ਅੱਗੇ ਲਾਇਆ ਧਰਨਾ

ਨਵਾਂਸ਼ਹਿਰ 2 ਅਕਤੂਬਰ ( ) ਅੱਜ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਵਲੋਂ ਹਲਕਾ ਨਵਾਂਸ਼ਹਿਰ ਦੇ ਕਾਂਗਰਸੀ ਵਿਧਾਇਕ ਅੰਗਦ ਸਿੰਘ ਦੀ ਕੋਠੀ ਅੱਗੇ ਧਰਨਾ ਦਿੱਤਾ ਗਿਆ ਜੋ ਸ਼ਾਮ 4 ਵਜੇ ਤੱਕ ਜਾਰੀ ਰਿਹਾ।ਇਸ ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ,ਜਿਲਾ ਸਕੱਤਰ ਤਰਸੇਮ ਸਿੰਘ ਬੈਂਸ,ਬੂਟਾ ਸਿੰਘ ਮਹਿਮੂਦ ਪੁਰ,ਸ਼ਹਾਬਪੁਰ,ਗੁਰਬਖਸ਼ ਕੌਰ ਸੰਘਾ, ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਦੇ ਜਿਲਾ ਪ੍ਰਧਾਨ ਸੁਰਜੀਤ ਕੌਰ ਉਟਾਲ,ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੁਤੰਤਰ ਕੁਮਾਰ, ਮੁਕੰਦ ਲਾਲ ਨੇ ਕਿਹਾ ਕਿ ਸਰਕਾਰ ਵਲੋਂ ਝੋਨੇ ਦੀ ਖ੍ਰੀਦ ਨੂੰ ਦਸ ਦਿਨ ਅੱਗੇ ਪਾਉਣ ਨਾਲ ਕਿਸਾਨ ਬਹੁਤ ਹੀ ਗੁੱਸੇ ਵਿਚ ਹਨ ਉਪਰੋਂ ਮੌਸਮ ਦਾ ਮਿਜਾਜ਼ ਉਹਨਾਂ ਨੂੰ ਚਿੰਤਤ ਕਰ ਰਿਹਾ ਹੈ।ਸਰਕਾਰ ਨੇ ਪਹਿਲਾਂ ਪਹਿਲੀ ਅਕਤੂਬਰ ਤੋਂ ਝੋਨੇ ਦੀ ਖ੍ਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪਰ ਅਚਾਨਕ ਸਰਕਾਰ ਦੇ 11 ਅਕਤੂਬਰ ਤੋਂ ਝੋਨੇ ਦੀ ਖ੍ਰੀਦ ਸ਼ੁਰੂ ਕਰਨ ਦੇ ਐਲਾਨ ਨੇ ਕਿਸਾਨਾਂ ਨੂੰ ਹੈਰਾਨੀ ਵਿਚ ਪਾ ਦਿੱਤਾ।ਆਗੂਆਂ ਨੇ ਕਿਹਾ ਕਿ ਇਸ ਦੇਰੀ ਦਾ ਲਾਭ ਸ਼ੈਲਰ ਮਾਲਕ ਉਠਾਉਣਗੇ ਜੋ ਝੋਨਾ ਮਨਮਰਜੀ ਦੇ ਭਾਅ ਖ੍ਰੀਦਣਗੇ।ਪੱਕੇ ਹੋਏ ਝੋਨੇ ਨੂੰ ਕਿਸਾਨ ਖੇਤਾਂ ਵਿਚ ਖੜਾ ਨਹੀਂ ਰੱਖ ਸਕਦਾ।ਸਰਕਾਰ ਝੋਨੇ ਦੀ ਨਮੀ ਦਾ ਤਾਂ ਸਿਰਫ ਬਹਾਨਾ ਘੜ ਰਹੀ ਹੈ। 




ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਸਹਿਕਾਰੀ ਸਭਾਵਾਂ ਦਾ ਮਜਦੂਰਾਂ ਸਿਰ ਕਰਜਾ ਮੁਆਫੀ ਦੇ ਹੱਕ ਵਿਚ ਹੈ ਸਗੋਂ ਆਨ ਫੰਡ ਸਹਿਕਾਰੀ ਸਭਾਵਾਂ ਕੋਲੋਂ ਲਿਆ ਹੋਇਆ ਮਜਦੂਰਾਂ ਦਾ ਕਰਜਾ ਵੀ ਮੁਆਫ ਹੋਣਾ ਚਾਹੀਦਾ ਹੈ। ਜਿਲਾ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ ਅਜਿਹੀਆਂ ਸਭਾਵਾਂ ਦੀ ਗਿਣਤੀ 50 ਦੇ ਕਰੀਬ ਹੈ ਜਿਹਨਾਂ ਨਾਲ ਸਬੰਧਤ ਮਜਦੂਰਾਂ ਦਾ ਕਰਜਾ ਕਾਂਗਰਸ ਸਰਕਾਰ ਵਲੋਂ ਮੁਆਫ ਨਹੀਂ ਕੀਤਾ ਗਿਆ। ਵਿਧਾਇਕ ਅੰਗਦ ਸਿੰਘ ਮਜਦੂਰਾਂ ਨੂੰ ਕਰਜਾ ਮੁਆਫੀ ਦੇ ਚੈੱਕ ਵੰਡਕੇ ਸਿਆਸੀ ਲਾਹਾ ਲੈ ਰਿਹਾ ਹੈ ਜਦਕਿ ਪੰਜਾਬ ਸਰਕਾਰ ਨੇ ਕਰਜਾ ਮੁਆਫ਼ੀ ਦੇ ਪੈਸੇ ਅਜੇ ਤੱਕ ਵੀ ਨਹੀਂ ਭੇਜੇ।ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵਿਧਾਇਕ ਦੇ ਚੈੱਕ ਵੰਡਣ ਵਾਲੇ ਪ੍ਰੋਗਰਾਮਾਂ ਦਾ ਵਿਰੋਧ ਕਰ ਰਹੀਆਂ ਹਨ ਕਿਉਂਕਿ ਇਹ ਉਸਦੀ ਸਿਆਸੀ ਸਰਗਰਮੀ ਹੈ।ਕਰਜੇ ਦੇ ਪੈਸੇ ਚੈੱਕ ਵੰਡਣ ਤੋਂ ਬਿਨਾਂ ਵੀ ਆਨਲਾਈਨ ਭੇਜੇ ਜਾ ਸਕਦੇ ਹਨ।ਇਸ ਮੌਕੇ ਪਰਮਜੀਤ ਸਿੰਘ ਸ਼ਹਾਬਪੁਰ, ਸੁਰਿੰਦਰ ਸਿੰਘ ਸੋਇਤਾ,ਮੱਖਣ ਸਿੰਘ ਭਾਨਮਜਾਰਾ, ਸੋਹਣ ਸਿੰਘ ਅਟਵਾਲ, ਸੁਰਿੰਦਰ ਸਿੰਘ ਮਹਿਰਮਪੁਰ,ਬਲਜਿੰਦਰ ਸਿੰਘ ਭੰਗਲ ਨੇ ਵੀ ਵਿਚਾਰ ਪੇਸ਼ ਕੀਤੇ।

ਕੈਪਸ਼ਨ :ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਭੁਪਿੰਦਰ ਸਿੰਘ ਵੜੈਚ।

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends