ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਹੋਈ ਸਿੱਖਿਆ ਮੰਤਰੀ ਪੰਜਾਬ ਨਾਲ ਹੋਈ ਪੈਨਲ ਮੀਟਿੰਗ : ਅਮਨਦੀਪ ਸ਼ਰਮਾ,, ਪੜ੍ਹੋ ਕੀ ਹੋਏ ਫੈਸਲੇ

 ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਹੋਈ ਸਿੱਖਿਆ ਮੰਤਰੀ ਪੰਜਾਬ ਨਾਲ ਹੋਈ ਪੈਨਲ ਮੀਟਿੰਗ:ਸਰਮਾ

 ਅਧਿਆਪਕਾਂ ਦੀਆਂ ਮਾਸਟਰ ਕਾਡਰ, ਪ੍ਰਾਇਮਰੀ ਤੋਂ ਹੈੱਡ ਟੀਚਰ ,ਸੈਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ ਜਲਦੀ:ਅਮਨਦੀਪ ਸ਼ਰਮਾ

2364 ਅਧਿਆਪਕਾਂ ਦੀ ਭਰਤੀ ਜਲਦੀ :ਜਸਨ ਕੁਲਾਣਾ ਸੂਬਾ ਮੀਤ ਪ੍ਰਧਾਨ

ਪਾਰਟ ਟਾਇਮ ਸਵੀਪਰਾ ਦੀ ਭਰਤੀ ਦੀ ਮੰਗ ਮੰਨੀ: ਸੁਰਿੰਦਰ ਸਿੰਘ ਭਰੂਰ ਸਟੇਟ ਅਵਾਰਡੀ,ਲਖਵੀਰ ਸਿੰਘ

ਜਿਲ੍ਹਾ ਪੱਧਰ ਤੇ ਸੀ ਐਚ ਟੀ ਦੀ ਸੀਨੀਅਰਤਾ ਦੀ ਮੰਗ ਹੱਲ ਹੋਣ ਦੇ ਅਸਾਰ:ਚੋਟੀਆ

     ਮੁੱਖ ਅਧਿਆਪਕ ਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਅਹਿਮ ਮੀਟਿੰਗ ਅੱਜ ਪੰਜਾਬ ਭਵਨ ਵਿਚ ਸਿੱਖਿਆ ਮੰਤਰੀ ਪਰਗਟ ਸਿੰਘ ਅਤੇ ਸਿੱਖਿਆ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਰੁਕੀਆਂ ਪਈਆਂ ਪ੍ਰਾਇਮਰੀ ਅਧਿਆਪਕਾਂ ਦੀਆਂ ਮਾਸਟਰ ਕਾਡਰ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ ਅਤੇ ਪ੍ਰਾਇਮਰੀ ਤੋਂ ਹੈੱਡ ਟੀਚਰ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ ਵੀ ਤੁਰੰਤ ਕਰਨ ਦੀ ਮੰਗ ਰੱਖੀ ਜਿਸ ਤੇ ਭਰੋਸਾ ਦਿਵਾਉਦਿਆ ਸਿੱਖਿਆ ਮੰਤਰੀ ਨੇ ਮਾਣਯੋਗ ਸਿੱਖਿਆ ਸਕੱਤਰ ਅਤੇ ਡੀ ਪੀ ਆਈ ਪ੍ਰਾਇਮਰੀ , ਸੈਕੰਡਰੀ ਦੀ ਡਿਊਟੀ ਲਗਾਈ ਇਹ ਤਰੱਕੀਆਂ ਤੁਰੰਤ ਕੀਤੀਆਂ ਜਾਣ ।ਜਥੇਬੰਦੀ ਵੱਲੋਂ ਚੀਫ਼ ਆਰਗਨਾਈਜ਼ਰ ਸੁਰਿੰਦਰ ਭਰੂਰ ਵੱਲੋਂ ਰੱਖੀ ਹਰੇਕ ਸਕੂਲ ਵਿੱਚ ਪਾਰਟ ਟਾਈਮ ਸਵੀਪਰ ਦੀ ਭਰਤੀ ਦੀ ਮੰਗ ਨੂੰ ਮੰਨਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਹਰੇਕ ਸਕੂਲ ਲਈ ਪਾਰਟ ਟਾਇਮ ਸਵੀਪਰਾ ਲਈ ਬਜਟ ਹੋਵੇਗਾ ਜਾਰੀ ।


ਪਟਵਾਰੀਆਂ ਦੀਆਂ 1090 ਅਸਾਮੀਆਂ ਦੀ ਬਜਾਏ ਹੋਵੇਗੀ 1800 ਅਸਾਮੀਆਂ ਤੇ ਭਰਤੀ, ਪੜ੍ਹੋ ਜ਼ਿਲ੍ਹਾ ਵਾਇਜ਼ ਵੇਰਵਾ




 PUNJAB POLICE RECRUITMENT : ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਭਰਤੀ 

 ਪ੍ਰਾਇਮਰੀ ਸਕੂਲਾਂ ਨੂੰ ਅਧਿਆਪਕਾਂ ਦੀ ਭਰਤੀ ਸਬੰਧੀ ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਭਰਤੀ ਦਸ ਦਿਨਾਂ ਵਿਚ ਪੂਰੀ ਕੀਤੀ ਜਾਵੇਗੀ ਜਿਸ ਵਿੱਚ ਸਾਡੇ ਪ੍ਰਾਇਮਰੀ ਵਿੱਚ ਭਰਤੀ ਕੰਪਲੀਟ ਕਰ ਚੁੱਕੇ 2364 ਅਧਿਆਪਕਾਂ ਦੀ ਭਰਤੀ ਹੋਣ ਦੀ ਆਸ ਬੱਝੀ ਹੈ ਇਸ ਸਬੰਧੀ ਗੱਲ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆਂ ਨੇ ਕਿਹਾ ਕਿ ਸਿੱਧੀ ਭਰਤੀ ਰਾਹੀਂ ਭਰਤੀ ਹੋਏ ਅਧਿਆਪਕਾਂ ਦਾ ਪਰਖਕਾਲ ਦੋ ਸਾਲ ਕੀਤਾ ਜਾਵੇ ਜਿਸ ਤੇ ਸਿੱਖਿਆ ਮੰਤਰੀ ਵੱਲੋਂ ਇਸ ਮਸਲੇ ਤੇ ਕੈਬਨਿਟ ਵਿਚ ਵਿਚਾਰ ਕਰਨ ਦੀ ਗੱਲਬਾਤ ਰੱਖੀ ਜੱਥੇਬੰਦੀ ਵੱਲੋਂ ਬੋਲਦਿਆਂ ਰਾਕੇਸ਼ ਕੁਮਾਰ ਜੁਆਇੰਟ ਸਕੱਤਰ ਚੋਟੀਆਂ ਬੋਲਦਿਆਂ ਰਾਕੇਸ਼ ਕੁਮਾਰ ਚੋਟੀਆਂ ਜੁਆਇੰਟ ਸਕੱਤਰ ਕਿਹਾ ਪ੍ਰਾਇਮਰੀ ਸਕੂਲਾਂ ਦੇ ਹੈੱਡ ਟੀਚਰ , ਸੈਂਟਰ ਹੈੱਡ ਟੀਚਰ ਲਈ ਪ੍ਰਬੰਧਕੀ ਭੱਤਾ 2000 ਅਤੇ 3000 ਕਰਨ ਤੇ ਪੇ ਕਮਿਸਨ ਨਾਲ ਹੋਈ ਜਥੇਬੰਦੀ ਦੀ ਪੈਨਲ ਮੀਟਿੰਗ ਨੂੰ ਲਾਗੂ ਕਰਨ ਦੀ ਮੰਗ ਰੱਖੀ। ਇਸਦੇ ਨਾਲ ਹੀ ਇਸਦੇ ਨਾਲ ਹੀ ਸੈਂਟਰ ਹੈਡ ਟੀਚਰ ਦੀ ਸੀਨੀਅਰਤਾ ਸੂਚੀਆਂ ਪੰਜਾਬ ਪੱਧਰ ਦੀ ਬਜਾਏ ਜ਼ਿਲ੍ਹਾ ਪੱਧਰ ਤੇ ਕਰਨ ਦੀ ਗੱਲ ਬੜੇ ਜ਼ੋਰਦਾਰ ਤਰੀਕੇ ਨਾਲ ਰੱਖੀ ਗਈ। ਮਾਨਸਾ ਜ਼ਿਲ੍ਹੇ ਨਾਲ ਸਬੰਧਤ ਸੀਨੀਅਰਤਾ ਸੂਚੀਆਂ ਦੀਆਂ ਤਰੁੱਟੀਆਂ ਨੂੰ ਦੂਰ ਕਰਨ ਸਬੰਧੀ ਡੀ ਪੀ ਆਈ ਪ੍ਰਾਇਮਰੀ ਦੀ ਜ਼ਿੰਮੇਵਾਰੀ ਲਗਾਈ ਗਈ।

ਜਥੇਬੰਦੀ ਵੱਲੋਂ ਬਦਲੀਆਂ ਦੇ ਮੁੱਦੇ ਤੇ ਗੱਲਬਾਤ ਕਰਦੇ ਹੋਏ ਇਹ ਮੰਗ ਰੱਖੀ ਕਿ ਜੋ ਵੀ ਬਦਲੀਆਂ ਹੋਈਆਂ ਹਨ ਉਨ੍ਹਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਆਪਸੀ ਬਦਲੀ ਅਤੇ ਹੋਰ ਬਦਲੀਆਂ ਦਾ ਹੱਕ ਸਾਰੇ ਅਧਿਆਪਕਾਂ ਨੂੰ ਦਿੱਤੀ ਜਾਵੇ।  

ਪ੍ਰਾਇਮਰੀ ਦੇ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਤੋਂ ਹਾਈ ਸਕੂਲਾਂ ਵਿਚ ਤਰੱਕੀ ਸਬੰਧੀ ਅਤੇ ਬਾਕੀ ਮਸਲਿਆਂ ਤੇ ਵੀ ਵਿਸਥਾਰਪੂਰਵਕ ਗੱਲਬਾਤ ਹੋਈ ਇਸ ਸਮੇਂ ਜਥੇਬੰਦੀ ਦੇ ਸੂਬਾ ਸਰਪ੍ਰਸਤ ਲਖਵੀਰ ਸਿੰਘ ਸੰਗਰੂਰ ਸੂਬਾ ਮੀਤ ਪ੍ਰਧਾਨ ਜਸ਼ਨਦੀਪ ਕੁਲਾਣਾ ਸੂਬਾ ਜਨਰਲ ਸਕੱਤਰ ਸਤਿੰਦਰ ਦੁਆਬੀਆ ਰਾਕੇਸ਼ ਕੁਮਾਰ ਚੋਟੀਆਂ ਆਦਿ ਹਾਜ਼ਰ ਸਨ ।


ਮਹੱਤਵ ਪੂਰਨ ਲਿੰਕ: 

FCI RECRUITMENT 2021, 860 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

ਅਪਲਾਈ ਕਰਨ ਲਈ ਆਨਲਾਈਨ ਲਿੰਕ  ਇਥੇ ਕਲਿੱਕ ਕਰੋ

PSEB 1ST TERM EXAM : ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਲਈ ਸਿਲੇਬਸ ਅਤੇ ਪੇਪਰ ਪੈਟਰਨ ਜਾਰੀ, ਡਾਊਨਲੋਡ ਕਰੋ 

NVS ADMISSION 2021: LINK FOR ADMISSION IN 6TH AND 9TH CLASS 

BANK RECRUITMENT: 5858 ਕਲਰਕ ਭਰਤੀ ਲਈ ਨੋਟੀਫਿਕੇਸ਼ਨ ਜਾਰੀ 




Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends