ਸਰਕਾਰੀ ਸਿਹਤ ਕੇਂਦਰਾਂ/ਹਸਪਤਾਲਾਂ ਵਿਚ ਹੋਰ ਆਧੁਨਿਕ ਸਿਹਤ ਸਹੂਲਤਾਂ ਉਪਲੱਬਧ ਹੋਣਗੀਆਂ -ਰਾਣਾ ਕੇ.ਪੀ ਸਿੰਘ

 ਸਰਕਾਰੀ ਸਿਹਤ ਕੇਂਦਰਾਂ/ਹਸਪਤਾਲਾਂ ਵਿਚ ਹੋਰ ਆਧੁਨਿਕ ਸਿਹਤ ਸਹੂਲਤਾਂ ਉਪਲੱਬਧ ਹੋਣਗੀਆਂ -ਰਾਣਾ ਕੇ.ਪੀ ਸਿੰਘ

ਸਪੀਕਰ ਨੇ ਸੀ.ਐਚ.ਸੀ ਭਰਤਗੜ੍ਹ ਵਿਚ ਮੈਡੀਕਲ ਕੈਪ ਦਾ ਕੀਤਾ ਉਦਘਾਟਨ

ਦੂਰ ਦੁਰਾਡੇ ਪੇਡੂ ਖੇਤਰਾਂ ਦੇ ਲੋਕਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਦੇਣ ਦਾ ਸ਼ਲਾਘਾਯੋਗ ਉਪਰਾਲਾ

ਬੁਨਿਆਦੀ ਢਾਚੇ ਦੇ ਵਿਕਾਸ ਉਤੇ ਖਰਚ ਹੋਏ ਕਰੋੜਾ ਰੁਪਏ


ਭਰਤਗੜ੍ਹ/ ਕੀਰਤਪੁਰ ਸਾਹਿਬ 06 ਅਕਤੂਬਰ ()


ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਭਰਤਗੜ੍ਹ ਅਤੇ ਕੀਰਤਪੁਰ ਸਾਹਿਬ ਦੇ ਸਿਹਤ ਕੇਂਦਰਾਂ ਵਿਚ ਜਲਦੀ ਹੀ ਢੁਕਵੀਆਂ,ਲੋੜੀਦੀਆਂ ਬੁਨਿਆਦੀ ਸਿਹਤ ਸਹੂਲਤਾ ਉਪਲੱਬਧ ਕਰਵਾਇਆ ਜਾਣਗੀਆਂ।ਭਰਤਗੜ੍ਹ ਸੀ.ਐਚ.ਸੀ ਵਿਚ ਹਰ ਮਹੀਨੇ ਦੋ ਵਾਰ ਮਾਹਰ ਡਾਕਟਰਾਂ ਵਲੋਂ ਵਿਸੇ਼ਸ ਕੈਂਪ ਲਗਾਇਆ ਜਾਵੇਗਾ ਅਤੇ ਹਰ ਹਫਤੇ ਮਾਹਰ ਡਾਕਟਰ ਇਥੇ ਘੱਟੋ ਘੱਟ ਇੱਕ ਦਿਨ ਵਿਸ਼ੇਸ ਚੈਕਅਪ ਕਰਨਗੇ। ਭਰਤਗੜ੍ਹ, ਕੀਰਤਪੁਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਸਰਕਾਰੀ ਸਿਹਤ ਕੇਂਦਰਾ/ਹਸਪਤਾਲਾਂ ਵਿਚ ਹੋਰ ਜਰੂਰੀ ਸਿਹਤ ਸਹੂਲਤਾ ਉਪਲੱਬਧ ਕਰਵਾਈਆ ਜਾਣਗੀਆ।  



  ਰਾਣਾ ਕੇ.ਪੀ ਸਿੰਘ ਅੱਜ ਸੀ.ਐਚ.ਸੀ ਭਰਤਗੜ੍ਹ ਵਿਖੇ ਲਗਾਏ ਵਿਸੇ਼ਸ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਲਈ ਇਥੇ ਪੁੱਜੇ ਸਨ।ਉਨ੍ਹਾਂ ਨੇ ਕਿਹਾ ਕਿ ਸ਼ਹਿਰਾ ਦੇ ਨਾਲ ਨਾਲ ਦੂਰ ਦੁਰਾਡੇ ਦੇ ਪੇਂਡੂ ਖੇਤਰਾਂ ਵਿਚ ਰਹਿ ਰਹੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾ ਦੇਣ ਲਈ ਪੰਜਾਬ ਸਰਕਾਰ ਨੇ ਜਿਕਰਯੋਗ ਉਪਰਾਲੇ ਕੀਤੇ ਹਨ। ਕਰੋਨਾ ਕਾਲ ਦੌਰਾਨ ਸਿਹਤ ਵਿਭਾਗ ਦੇ ਹਰ ਅਧਿਕਾਰੀ, ਕਰਮਚਾਰੀ ਨੇ ਸਰਕਾਰ ਅਤੇ ਪ੍ਰਸਾਸ਼ਨ ਦੇ ਨਾਲ ਬਤੌਰ ਫਰੰਟ ਲਾਈਨ ਵਾਰੀਅਰ ਕੰਮ ਕੀਤਾ, ਆਪਣੇ ਪਰਿਵਾਰਾ ਨੂੰ ਛੱਡ ਕੇ ਆਮ ਲੋਕਾਂ ਦੇ ਪਰਿਵਾਰਾ ਦੇ ਜੀਵਨ ਦੀ ਰੱਖਿਆ ਲਈ ਕੰਮ ਕੀਤਾ, ਜਿਸ ਨਾਲ ਅਸੀ ਕਿਸੇ ਹੱਦ ਤੱਕ ਕਰੋਨਾ ਨੂੰ ਹਰਾਉਣ ਵਿਚ ਸਫਲ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਿਹਤ ਮੰਤਰੀ ਨਾਲ ਤਾਲਮੇਲ ਕਰਕੇ ਹਲਕੇ ਦੇ ਚਾਰ ਹਸਪਤਾਲਾਂ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਇਨ੍ਹਾਂ ਹਸਪਤਾਲਾਂ ਵਿਚ ਲੋੜੀਦੀਆਂ ਸਹੂਲਤਾਂ ਦਿੱਤੀਆ ਜਾਣਗੀਆਂ।ਮਾਹਰ ਡਾਕਟਰ ਲੋਕਾਂ ਨੂੰ ਸਿਹਤ ਸਹੂਲਤਾ ਉਪਲੱਬਧ ਕਰਵਾਉਣਗੇ।ਉਨ੍ਹਾਂ ਕਿਹਾ ਕਿ ਭਰਤਗੜ੍ਹ ਅਤੇ ਕੀਰਤਪੁਰ ਸਾਹਿਬ ਵਿਚ ਸੜਕ ਹਾਦਸਿਆ ਨੂੰ ਘੱਟ ਕਰਨ ਲਈ ਉਪਰਾਲੇ ਹੋਣਗੇ ਅਤੇ ਸੜਕ ਹਾਦਸਿਆਂ ਦੇ ਜਖਮੀਆਂ ਦੇ ਇਲਾਜ ਲਈ ਜਰੂਰੀ ਸਿਹਤ ਸਹੂਲਤਾ ਪਹਿਲ ਦੇ ਅਧਾਰ ਤੇ ਉਪਲੱਬਧ ਕਰਵਾਈਆਂ ਜਾਣਗੀਆਂ।

  ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿਕਾਸ ਦਾ ਜਿਕਰ ਕਰਦੇ ਹੋਏ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਭਰਤਗੜ੍ਹ ਦੀ ਖਰੋਟਾ ਅੰਡਰਪਾਸ ਬਣਾਉਣ ਦੀ ਦਹਾਕਿਆ ਪੁਰਾਣੀ ਮੰਗ ਪੂਰੀ ਕਰਕੇ ਕਰੋੜਾਂ ਦੀ ਲਾਗਤ ਨਾਲ ਅੰਡਰਪਾਸ ਉਸਾਰਿਆ ਅਤੇ ਲੋਕ ਅਰਪਣ ਕਰ ਦਿੱਤਾ। ਇਸ ਇਲਾਕੇ ਵਿਚ ਕਮਿਉੂਨਿਟੀ ਸੈਟਰ, ਨਹਿਰਾ ਉਤੇ ਪੁੱਲ, ਸੜਕਾਂ ਦਾ ਮਜਬੂਤ ਨੈਟਵਰਕ, ਬੁਨਿਆਦੀ ਢਾਚੇ ਦਾ ਸਰਵਪੱਖੀ ਵਿਕਾਸ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੀਰਤਪੁਰ ਸਾਹਿਬ ਵਿਚ ਸਟੀਲ ਬ੍ਰਿਜ, ਕਮਿਊਨਿਟੀ ਸੈਂਟਰ, ਸਵਾਗਤੀ ਗੇਟ ਵਰਗੇ ਦਰਜਨਾਂ ਪ੍ਰੋਜੈਕਟ ਨਿਰਮਾਣ ਅਧੀਨ ਜਾ ਮੁਕੰਮਲ ਕਰਵਾ ਕੇ ਲੋਕ ਅਰਪਣ ਹੋ ਚੁੱਕੇ ਹਨ। ਉਨ੍ਹਾਂ ਭਰਤਗੜ੍ਹ ਵਿਚ 15 ਲੱਖ ਦੀ ਲਾਗਤ ਨਾਲ ਅੰਬੇਦਕਰ ਭਵਨ ਅਤੇ ਇਲਾਕੇ ਵਿਚ ਬਹੁਤ ਸਾਰੀਆਂ ਸੜਕਾਂ ਦਾ ਨਿਰਮਾਣ, ਮੁਰੰਮਤ ਜਾਂ ਨਵੀਨੀਕਰਨ ਜਲਦੀ ਕਰਵਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾ ਦੇਣਾ ਸਾਡੀ ਜਿੰਮੇਵਾਰੀ ਹੈ ਅਤੇ ਅਸੀ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ।ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਦੇ ਕੈਂਪ ਵਿਚ ਔਰਤਾਂ ਦੇ ਮਾਹਰ ਡਾਕਟਰ, ਅੱਖਾਂ, ਕੰਨਾਂ, ਦੰਦਾਂ ਦੇ ਮਾਹਰ ਡਾਕਟਰ ਮਰੀਜ਼ਾ ਦਾ ਚੈਕਅਪ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਰੀਜ਼ਾ ਨੂੰ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ।  

   ਇਸ ਮੌਕੇ ਜਿਲ੍ਹਾ ਪ੍ਰੀਸ਼ਦ ਚੇਅਰ ਪਰਸਨ ਕ੍ਰਿਸ਼ਨਾ ਦੇਵੀ, ਜਿਲ੍ਹਾ ਪ੍ਰੀਸਦ ਮੈਬਰ ਨਰਿੰਦਰ ਪੁਰੀ, ਪੰਚਾਇਤ ਸੰਮਤੀ ਮੈਬਰ ਸੋਨੀਆ,ਤਹਿਸੀਲਦਾਰ ਕੁਲਦੀਪ ਸਿੰਘ, ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ.ਅਨੰਦ ਘਈ, ਸਰਪੰਚ ਸੁਖਦੀਪ ਸਿੰਘ ਰਾਣਾ, ਸਰਪੰਚ ਮੋਹਣ ਸਿੰਘ ਭੁੱਲਰ, ਸਰਪੰਚ ਤੇਜਾ ਸਿੰਘ, ਸਰਪੰਚ ਗੁਰਨਾਮ ਸਿੰਘ, ਸਰਪੰਚ ਜਸਵਿੰਦਰ ਸਿੰਘ, ਰਚਨ ਸਿੰਘ ਆਲੋਵਾਲ, ਚੌਧਰੀ ਸੁੱਚਾ ਸਿੰਘ, ਚੌਧਰੀ ਚਰਨਜੀਤ ਸਿੰਘ, ਫੋਰਮੈਨ ਅਜੀਤ ਸਿੰਘ, ਡਾ.  ਸ਼ਿਵ ਕੁਮਾਰ ਬਡਵਾਲ, ਰਾਜ ਮੁਹੰਮਦ, ਬਲਵਿੰਦਰ ਸਿੰਘ ਢਿੱਲੋਂ, ਮੈਂਬਰ ਸੰਮਤੀ ਅਜਮੇਰ ਸਿੰਘ, ਮੈਂਬਰ ਸੰਮਤੀ ਸੋਨੀਆ ਪੁਰੀ, ਮਲਕੀਅਤ ਕੌਰ ਬੈਂਸ  ਇਲਾਕੇ ਦੇ ਪੰਚ/ਸਰਪੰਚ ਅਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜਰ ਸਨ।


 

Featured post

DIRECT LINK PUNJAB BOARD CLASS 10 RESULT ACTIVE : 10 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਜਾਰੀ , ਨਤੀਜਾ ਕਰੋ ਡਾਊਨਲੋਡ

Link For Punjab Board  10th RESULT 2024  Download result here latest updates on Pbjobsoftoday  Punjab School Education Board 10th Ka Result ...

RECENT UPDATES

Trends