Thursday, 14 October 2021

ਮੁੱਖ ਮੰਤਰੀ ਦੇ ਹਲਕੇ ਵਿੱਚ ਕੀਤੀ ਜਾਣ ਵਾਲੀ ਭੁੱਖ ਹੜਤਾਲ ਨੂੰ ਸਿੱਖਿਆ ਮੰਤਰੀ ਦੇ ਭਰੋਸਾ ਤੋਂ ਬਾਅਦ ਕੀਤਾ ਮੁਲਤਵੀ

 ਮੁੱਖ ਮੰਤਰੀ ਦੇ ਹਲਕੇ ਵਿੱਚ ਕੀਤੀ ਜਾਣ ਵਾਲੀ ਭੁੱਖ ਹੜਤਾਲ ਨੂੰ ਸਿੱਖਿਆ ਮੰਤਰੀ ਦੇ ਭਰੋਸਾ ਤੋਂ ਬਾਅਦ ਕੀਤਾ ਮੁਲਤਵੀ । 


*ਯੂਨੀਅਨ ਨੇ ਤਰੱਕੀਆਂ ਸਬੰਧੀ ਪੈਨਲ ਮੀਟਿੰਗ ਦੀ ਕੀਤੀ ਮੰਗ*............, 14 ਅਕਤੂਬਰ 2021 ( )ਉੱਚ ਯੋਗਤਾ ਪ੍ਰਾਪਤ ਐੱਸ.ਐੱਲ.ਏ , ਲਾਇਬ੍ਰੇਰੀਅਨ , ਸਹਾਇਕ ਲਾਇਬ੍ਰੇਰੀਅਨ ਅਤੇ ਲਾਇਬ੍ਰੇਰੀ ਰਿਸਟੋਰਰ ਯੁੂਨੀਅਨ ਦੇ ਸੂਬਾ ਪ੍ਰਧਾਨ ਜਤਿੰਦਰ ਸਿੰਘ ਭੰਗੂ ਅਤੇ ਸੂਬਾ ਪ੍ਰੈਸ-ਸਕੱਤਰ ਅਰੁਣ ਕੁਮਾਰ ਦੱਤਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਹੇੈ ਕਿ ਸਿੱਖਿਆ ਵਿਭਾਗ ਵਲੋਂ ਫਰਵਰੀ 2020 ਤੋਂ ਨਾਨ-ਟੀਚਿੰਗ ਤੋਂ ਮਾਸਟਰ ਕਾਡਰ ਵਿੱਚ ਪ੍ਰਮੋਸ਼ਨ ਦਾ ਬੰਦ ਪਿਆ ਕੋਟਾ ਖੋਲਿਆ ਗਿਆ ਸੀ। ਮਿਤੀ 29.07.2020 ਨੂੰ ਵਿਭਾਗ ਵਲੋਂ ਪਬਲਿਕ ਨੋਟਿਸ ਜਾਰੀ ਕਰਕੇ 416 ਲਾਇਬ੍ਰੇਰੀਅਨ,ਸਹਾਇਕ ਲਾਇਬ੍ਰੇਰੀਅਨ, ਲਾਇਬ੍ਰੇਰੀ ਰਿਸਟੋਰਰ,ਐਸ.ਐਲ.ਏ ਕਰਮਚਾਰੀਆਂ ਦੀ ਸਾਂਝੀ ਪ੍ਰੋਵੀਜਨਲ ਸੀਨੀਆਰਤਾ ਸੂਚੀ ਜਾਰੀ ਕਰਕੇ ਮਾਸਟਰ ਕਾਡਰ ਦੀ ਤਰੱਕੀ ਲਈ ਕੇਸ ਮੰਗੇ ਗਏ ਸਨ। ਪ੍ਰੰਤੂ ਵਿਭਾਗ ਵਲੋਂ ਤਰੱਕੀਆਂ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਤੇ 18 ਮਾਰਚ 2021 ਨੂੰ ਇਕ ਨਵਾਂ ਰੂਲਾਂ ਦੀ ਸੋਧ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਵਿੱਚ ਹੋਰ ਕਲੈਰੀਕਲ ਕੈਟਾਗਰੀਆਂ ਨੂੰ 1% ਕੋਟੇ ਵਿੱਚ ਸ਼ਾਮਿਲ ਕਰ ਲਿਆ ਗਿਆ ਤੇ ਨਾਲ ਹੀ ਇਹਨਾਂ ਕੈਟਾਗਰੀਆਂ ਤੇ ਟੈਟ ਦੀ ਕੰਡੀਸ਼ਨ ਲਗਾ ਦਿਤੀ ਗਈ ।

Important Links

ਸਿੱਖਿਆ ਬੋਰਡ ਵੱਲੋਂ ਨਾਨ ਬੋਰਡ ਜਮਾਤਾਂ ਦਾ ਪਹਿਲੀ ਟਰਮ ਪ੍ਰੀਖਿਆ ਲਈ ਸਿਲੇਬਸ ਜਾਰੀ

 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਲਈ ਮਾਡਲ ਪ੍ਰਸ਼ਨ ਪੱਤਰ ਜਾਰੀ, ਕਰੋ ਡਾਊਨਲੋਡ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਲਈ ਸਿਲੇਬਸ ਜਾਰੀ,  ਕਰੋ ਡਾਊਨਲੋਡ

 ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਤੇ ਸਵਾਲ ਵੀ ਉੱਠਣੇ ਲਾਜ਼ਮੀ ਹਨ ਕਿ ਕੀ ਜਿਨ੍ਹਾਂ ਕਰਮਚਾਰੀਆਂ ਦੀ ਰਿਟਾਇਰਮੈਂਟ ਵਿੱਚ ਮਹਿਜ ਕੁਝ ਸਾਲ ਬਾਕੀ ਹਨ ਕੀ ਉਨ੍ਹਾਂ ਤੇ ਟੈਟ ਦੀ ਕੰਡੀਸ਼ਨ ਲਗਾਉਣਾ ਜਾਇਜ਼ ਹੈ? ਤਰੱਕੀਆਂ ਤੇ ਟੈਟ ਦੀ ਕੰਡੀਸ਼ਨ ਲਗਾਉਣਾ ਗੈਰ ਵਾਜਿਬ ਹੈ। ਮਿਤੀ- 16 ਅਪ੍ਰੈਲ 2021 ਨੂੰ ਵਿਭਾਗ ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਨਾਨ-ਟੀਚਿੰਗ ਕਰਮਚਾਰੀ ਆਪਣਾ ਸਾਰਾ ਡਾਟਾ ਈ-ਪੰਜਾਬ ਤੇ ਅਪਲੋਡ ਕਰਨ ਤਾਂ ਕਿ ਪ੍ਰਮੋਸ਼ਨਾਂ ਡਾਟੇ ਦੇ ਮੁਤਾਬਿਕ ਕੀਤੀਆਂ ਜਾਣਗੀਆਂ। ਵਿਭਾਗ ਵਲੋਂ ਮਿਤੀ-14 ਮਈ 2021 ਨੂੰ ਟੈਟ ਪਾਸ ਕਰਮਚਾਰੀਆਂ ਦੀਆਂ ਸਾਇੰਸ , ਮੈਥ , ਹਿੰਦੀ ਅਤੇ ਅੰਗਰੇਜੀ ਚਾਰ ਵਿਸ਼ਿਆਂ ਦੀਆਂ ਸੀਨੀਆਰਟੀ ਨੂੰ ਅੱਖੋ ਪਰੋਖੇ ਕਰ ਕੇ ਪ੍ਰਮੋਸ਼ਨਾਂ ਕਰ ਦਿੱਤੀਆਂ ਗਈਆਂ ਹਨ । ਯੂਨੀਅਨ ਵਲੋਂ ਪੰਜਾਬ ਸਰਕਾਰ ਤੋਂ ਪੈਨਲ ਮੀਟਿੰਗ ਦੇ ਸਮੇਂ ਦੀ ਮੰਗ ਕੀਤੀ ਗਈ ਪਰੰਤੂ ਸਿੱਖਿਆ ਮੰਤਰੀ ਨਾਲ ਮਿਤੀ 13.10.2021 ਨੂੰ ਪੰਜਾਬ ਭਵਨ ਵਿਖੇ ਜਥੇਬੰਦੀ ਨਾਨ ਮੀਟਿੰਗ ਹੋਈ ਜਿਸ ਵਿੱਚ ਸਿੱਖਿਆ ਮੰਤਰੀ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਜਲਦ ਤਰੱਕੀਆਂ ਕਰਨ ਦਾ ਭਰੋਸਾ ਦਿੱਤਾ ਹੈ। 


 ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਅਰੁਣ ਕੁਮਾਰ ਦੱਤਾ ਨੇ ਕਿਹਾ ਕਿ ਜਥੇਬੰਦੀ ਮੰਗ ਕਰਦੀ ਹੈ ਕਿ ਨਾਨ ਟੀਚਿੰਗ ਤੋਂ ਮਾਸਟਰ ਕਾਡਰ ਦਾ ਤਰੱਕੀ ਕੋਟਾ 1% ਤੋਂ ਵਧਾਕੇ 4% ਕੀਤਾ ਜਾਵੇ ਤੇ ਬਿਨਾਂ ਸ਼ਰਤ ਸੀਨੀਆਰਟੀ ਦੇ ਅਧਾਰ ਤੇ ਨਾਨ ਟੀਚਿੰਗ ਕਰਮਚਾਰੀਆਂ ਦੀਆਂ ਮਾਸਟਰ ਕਾਡਰ ਵਿੱਚ ਤਰੱਕੀਆਂ ਕੀਤੀਆਂ ਜਾਣ । ਜੇਕਰ ਵਿਭਾਗ ਵਲੋਂ ਸਾਡੀਆਂ ਪ੍ਰਮੋਸ਼ਨਾਂ ਜਲਦ ਨਹੀਂ ਕੀਤੀਆਂ ਗਈਆਂ ਤਾਂ ਜਥੇਬੰਦੀ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ।

RECENT UPDATES

Today's Highlight

ETT 6635 RECRUITMENT 2021 RESULT LINK

  ETT 6635 RECRUITMENT 2021 RESULT    "ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ, ਪੰਜਾਬ ਅਧੀਨ 6635 ਈ.ਟੀ.ਟੀ. (ਡਿਸਐਡਵਾਂਟੇਜ ਏਰੀਏ) ਅਤੇ 22 ...