ਟਰਾਂਸਪੋਰਟ ਮੰਤਰੀ ਪੰਜਾਬ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਮਿਤੀ 03.10 2021 ਨੂੰ ਸਰਦਾਰ ਭੁਪਿੰਦਰ ਸਿੰਘ ਰਾਏ ਡਾਇਰੈਕਟਰ ਸਟੇਟ ਟਰਾਂਸਪੋਰਟ, ਪੰਜਾਬ/ ਮੈਨੇਜਿੰਗ ਡਾਇਰੈਕਟਰ ਪਨਬੱਸ ਚੰਡੀਗੜ ਜੀ ਦੀ ਰਹਿਨੁਮਾਈ ਹੇਠ ਸ੍ਰੀ ਰਾਜੀਵ ਦੱਤਾ, ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਸਮੇਤ ਡਿਪੂ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਬੱਸ ਸਟੈਂਡ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ।
ਇਸ ਮੌਕੇ ਬੱਸ ਸਟੈਂਡ ਤੇ ਲੱਗੇ ਪੋਸਟਰ ਉਤਾਰੇ ਗਏ ਅਤੇ ਮੇਨ ਹੋਲ, ਜੰਗਲੀ ਘਾਹ ਆਦਿ ਦੀ ਸਫਾਈ ਕੀਤੀ ਗਈ।ਮਾਨਯੋਗ ਨਿਰਦੇਸ਼ਕ ਜੀ ਵਲੋਂ ਇਸ ਸਮੇਂ ਬੱਸ ਸਟੈਂਡ ਅਤੇ ਡਿਪੂ ਦੀ ਵਰਕਸ਼ਾਪ ਨੂੰ ਸਾਫ ਸੁਥਰਾ ਰੱਖਣ ਲਈ ਹਦਾਇਤ ਕੀਤੀ ਗਈ ਅਤੇ ਮਾਨਯੋਗ ਟਰਾਂਸਪੋਰਟ ਮੰਤਰੀ ਪੰਜਾਬ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵਲੋਂ ਦਿੱਤੇ ਆਦੇਸ਼ਾਂ ਮੁਤਾਬਕ ਬੱਸ ਸਟੈਂਡ/ਡਿਪੂ ਦੀ ਸਾਫ ਸਫਾਈ ਅਤੇ ਬੱਸਾਂ ਨੂੰ ਰੂਟ ਤੇ ਭੇਜਣ ਤੋਂ ਪਹਿਲਾਂ ਅੰਦਰੋਂ ਅਤੇ ਬਾਹਰੋਂ ਸਾਫ ਸਫਾਈ ਰੱਖਣ ਲਈ ਵੀ ਹਦਾਇਤ ਕੀਤੀ ਗਈ ।
ਇਸ ਮੌਕੇ ਸ੍ਰੀ ਸਚਿਨ ਦੀਵਾਨ, ਪ੍ਰਧਾਨ ਮਿਉਂਸਪਲ ਕੌਂਸਲ ਨਵਾਂਸ਼ਹਿਰ, ਡਾ: ਕਮਲਜੀਤ ਲਾਲ, ਚੇਅਰਮੈਨ ਇੰਪਰੂਵਮੈਂਟ ਟਰੱਸਟ, ਸ੍ਰੀ ਇੰਦਰਬੀਰ ਸਿੰਘ ਸਹਾਇਕ ਕੰਟਰੋਲਰ, ਸ੍ਰੀ ਜਸਮੀਤ ਸਿੰਘ ਵਰਕਸ ਮੈਨੇਜਰ, ਸ੍ਰੀ ਗੁਰਤੇਜ਼ ਸਿੰਘ ਸਹਾਇਕ ਮਕੈਨੀਕਲ ਇੰਜੀਨੀਅਰ, ਸ੍ਰੀ ਮਨਜੀਤ ਸਿੰਘ ਸੁਪਰਡੰਟ, ਸ੍ਰੀ ਗੁਰਨਾਮ ਸਿੰਘ ਸਟੇਸ਼ਨ ਸੁਪਰਵਾਈਜਰ ਅਤੇ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਕਰਮਚਾਰੀ ਹਾਜਰ ਸਨ।ਸ੍ਰੀ ਰਾਜੀਵ ਦੱਤਾ ਜਨਰਲ ਮੈਨੇਜਰ ਵਲੋਂ ਨਗਰ ਕੌਂਸਲ ਨਵਾਂਸ਼ਹਿਰ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਦਾ ਸਫਾਈ ਮੁਹਿੰਮ ਵਿੱਚ ਯੋਗਦਾਨ ਪਾਉਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।