ਉਪ ਮੁੱਖ ਮੰਤਰੀ ਸਾਹਿਬ ਸਿੱਖਿਆ ਸਕੱਤਰ ਨੂੰ ਬਦਲੋ ਤੁਰੰਤ, ਸਾਂਝਾ ਅਧਿਆਪਕ ਮੋਰਚਾ

  ਉਪ ਮੁੱਖ ਮੰਤਰੀ ਸੋਨੀ ਨੂੰ ਸਾਂਝਾ ਅਧਿਆਪਕ ਮੋਰਚਾ ਨੇ ਦਿੱਤਾ ਮੰਗ ਪੱਤਰ  




 ਸਿੱਖਿਆ ਸਕੱਤਰ ਨੂੰ ਤੁਰੰਤ ਬਦਲਣ ਦੀ ਮੰਗ  





ਅੰਮ੍ਰਿਤਸਰ, 03 ਅਕਤੂਬਰ , ਸਿੱਖਿਆ ਸਕੱਤਰ ਦੀਆਂ ਤਾਨਾਸ਼ਾਹੀ ਰੁਚੀਆਂ ਤੋਂ ਸਾਰਾ ਹੀ ਸਿੱਖਿਆ ਵਿਭਾਗ ਤੰਗ ਆ ਚੁੱਕਾ ਹੈ । ਸਿੱਖਿਆ ਸਕੱਤਰ ਦੀ ਡਿਕਟੇਟਰਸ਼ਿਪ ਤੋਂ ਅਧਿਆਪਕ ਤੋਂ ਲੈ ਕੇ ਸਿੱਖਿਆ ਅਫ਼ਸਰਾਂ ਤਕ ਸਭ ਪਰੇਸ਼ਾਨ ਹਨ । ਇਸ ਕਰਕੇ ਅਜਿਹੇ ਅਧਿਕਾਰੀ ਨੂੰ ਸਿੱਖਿਆ ਜਿਹੇ ਸੰਵੇਦਨਸ਼ੀਲ ਵਿਭਾਗ ਵਿੱਚ ਨਹੀਂ ਰਹਿਣ ਦੇਣਾ ਚਾਹੀਦਾ । 




ਇਹ ਮੰਗ ਸਾਂਝਾ ਅਧਿਆਪਕ ਮੋਰਚਾ ਦੇ ਇਕ ਵਫ਼ਦ ਨੇ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੂੰ ਮੰਗ ਪੱਤਰ ਦਿੰਦਿਆਂ ਕਹੇ । ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰ ਬਲਕਾਰ ਵਲਟੋਹਾ ਤੇ ਮੋਰਚੇ ਦੇ ਆਗੂਆਂ ਅਸ਼ਵਨੀ ਅਵਸਥੀ, ਮਲਕੀਤ ਸਿੰਘ ਕੱਦਗਿੱਲ, ਸੰਜੀਵ ਕਾਲੀਆ, ਹਰਪ੍ਰੀਤ ਸਿੰਘ ਤੇ ਹਰਦੇਵ ਸਿੰਘ ਭਕਨਾ ਦੀ ਅਗਵਾਈ ਵਿੱਚ ਵਫ਼ਦ ਨੇ ਉਪ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਰਿਹਾਇਸ਼ ਤੇ ਮਿਲ ਕੇ ਇਹ ਵਿਚਾਰ ਵਟਾਂਦਰਾ ਕੀਤਾ ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends