ਵਿਸ਼ੇਸ਼ ਅਧਿਆਪਕ ਯੂਨੀਅਨ ਡੀ.ਐਸ.ਈ.ਟੀਜ਼ (ਰਮਸਅ) ਅਤੇ ਆਈ.ਈ.ਆਰ.ਟੀਜ਼(ਐਸ.ਐਸ.ਏ.) ਵੱਲੋ ਸਿੱਖਿਆ ਮੰਤਰੀ ਨੂੰ ਦਿਤਾ ਗਿਆਂ ਮੰਗ ਪੱਤਰ-
ਮਿਤੀ 5-10-2021 ਨੂੰ ਪੰਜਾਬ ਦੇ ਨਵੇਂ ਸਿਖਿਆ ਮੰਤਰੀ ਪ੍ਰਗਟ ਸਿੰਘ ਨਾਲ ਜ਼ਿਲਾ੍ਹ ਸਪੈਸ਼ਲ ਐਜੂਕੇਸ਼ਨ ਟੀਚਰਜ਼ (ਰਮਸਅ) ਯੂਨੀਅਨ ਪੰਜਾਬ ਅਤੇ ਆਈ.ਈ.ਆਰ.ਟੀਜ਼ (ਐਸ.ਐਸ.ਏ.) ਯੂਨੀਅਨ ਪੰਜਾਬ ਨੇ ਮੀਟਿੰਗ ਕੀਤੀ ।ਵਿਸ਼ੇਸ਼ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਦੱਸਿਆਂ ਕਿ ਕੱਲ ਸਵੇਰੇ 9 ਵਜ਼ੇ ਨਵੇਂ ਸਿਖਿਆ ਮੰਤਰੀ ਪਰਗਟ ਸਿੰਘ ਨਾਲ ਮੀਟਿੰਗ ਲਈ ਉਹਨਾ ਨੂੰ ਮੁਹਾਲੀ ਦੇ ਸਿੱਖਿਆ ਭਵਨ ਸੱਦਿਆਂ ਗਿਆ ਸੀ,ਪਰ 12 ਵਜ਼ੇ ਤੱਕ ਮੰਤਰੀ ਸਾਹਿਬਾਨ ਜੀ ਨਹੀ ਆਏ,ਜਿਸ ਕਾਰਣ ਉਹਨਾਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪਿਆ।ਬਹੁਤ ਕੋਸ਼ਿਸ਼ਾਂ ਕਰਨ ਤੋਂ ਬਾਅਦ ਮੰਤਰੀ ਜੀ ਨਾਲ ਉਹਨਾਂ ਦੀ ਰਿਹਾਇਸ਼ ਤੇ ਮੁਲਾਕਾਤ ਕੀਤੀ ਗਈ।
ਵਿਸ਼ੇਸ਼ ਅਧਿਆਪਕ ਯੂਨੀਅਨ ਪੰਜਾਬ ਨੇ, ਡੀ.ਐਸ.ਈ.ਟੀਜ਼ (ਰਮਸਅ) ਅਤੇ ਆਈ.ਈ.ਆਰ.ਟੀਜ਼ (ਐਸ.ਐਸ.ਏ.) ਦੀਆਂ ਸੇਵਾਵਾਂ ਨੂੰ ਸਿੱਖਿਆ ਵਿਭਾਗ ਰੈਗੂਲਰ ਕਰਨ ਅਤੇ ਬਣਦਾ ਬਕਾਇਆ ਰਾਸ਼ੀ ਦੇਣ ਦਾ ਮੰਗ ਪੱਤਰ ਮੰਤਰੀ ਜੀ ਨੂੰ ਦਿੱਤਾ ਗਿਆ।ਮੰਗ ਪੱਤਰ ਲੈਦਿਆਂ ਸਿੱਖਿਆ ਮੰਤਰੀ ਜੀ ਨੇ ਸਾਡੀਆਂ ਮੰਗਾ ਤੇ ਵਿਚਾਰ ਕਰਨ ਦਾ ਭਰੋਸਾ ਦਿਤਾ ਅਤੇ ਥੋੜਾ ਸਮਾਂ ਹੋਰ ਮੰਗਿਆਂ ਹੈ।ਇਸ ਲਈ ਵਿਸ਼ੇਸ਼ ਅਧਿਆਪਕ ਯੂਨੀਅਨ ਡੀ.ਐਸ.ਈ.ਟੀਜ਼ (ਰਮਸਅ) ਅਤੇ ਆਈ.ਈ.ਆਰ.ਟੀਜ਼(ਐਸ.ਐਸ.ਏ.) ਦੀ 7 ਅਕਤੂਬਰ ਨੂੰ ਪੰਜਾਬ ਸਰਕਾਰ ਵਿਰੁੱਧ ਕੀਤੀ ਜਾਣ ਵਾਲੀ ਰੈਲੀ ਹਾਲ ਦੀ ਘੜੀ ਮੁਲੱਤਵੀ ਕੀਤੀ ਜਾਂਦੀ ਹੈ।ਪਰ ਜੇਕਰ ਫਿਰ ਵੀ ਸਰਕਾਰ ਵੱਲੋਂ ਸਾਡੀਆਂ ਹੱਕੀ ਮੰਗਾਂ ਦਾ ਕੋਈ ਹੱਲ ਨਹੀ ਕੀਤਾ ਜਾਂਦਾ ਤਾਂ ਇਸ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।