Wednesday, 6 October 2021

ਸਰਕਾਰੀ ਬਹੁ-ਤਕਨੀਕੀ ਕਾਲਜ ਲੜਕੀਆਂ, ਜਲੰਧਰ ਵਿਖੇ ਡਿਪਲੋਮਾ ਕੋਰਸਾਂ ਵਿੱਚ ਦਾਖਲੇ ਲਈ ਅਰਜ਼ੀਆਂ ਦੀ ਮੰਗ

 

ਸਰਕਾਰੀ ਬਹੁ-ਤਕਨੀਕੀ ਕਾਲਜ ਲੜਕੀਆਂ, ਜਲੰਧਰ ਸਿੱਧਾ ਦਾਖ਼ਲਾ ਸੂਚਨਾ 2021-22 ਇਸ ਕਾਲਜ ਵਿਖੇ ਇੰਜੀਨੀਅਰਿੰਗ/ਫਾਰਮੇਸੀ ਡਿਪਲੋਮਾ ਦੇ ਪਹਿਲੇ ਅਤੇ ਦੂਜੇ ਸਾਲ (Lateral Entry) ਵਿਚ ਕੁਝ ਸੀਟਾਂ ਖਾਲੀ ਹਨ। ਦਾਖ਼ਲਾ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਚੰਡੀਗੜ੍ਹ ਵੱਲੋਂ ਨਿਰਧਾਰਤ ਯੋਗਤਾਵਾਂ/ਗਾਈਡ ਲਾਈਲਜ਼ ਅਨੁਸਾਰ ਕੀਤਾ ਜਾਵੇਗਾ। 


ਚਾਹਵਾਨ ਉਮੀਦਵਾਰ ਕਾਲਜ ਤੋਂ ਦਾਖ਼ਲਾ ਫਾਰਮ ਪ੍ਰਾਪਤ ਕਰਕੇ ਮਿਤੀ 08.10 2021 ਸ਼ਾਮ 5.00 ਵਜੇ ਤੱਕ ਤਸਦੀਕਸ਼ੁਦਾ ਦਸਤਾਵੇਜ਼ਾਂ ਸਮੇਤ ਜਮਾਂ ਕਰਵਾਉਣ। ਅਸਲ ਦਸਤਾਵੇਜ਼ ਵੈਰੀਫਾਈ ਕਰਨ ਉਪਰੰਤ ਦਾਖ਼ਲਾ ਮਿਤੀ 11.10 .2021 ਨੂੰ ਮੈਰਿਟ ਦੇ ਆਧਾਰ ਤੇ ਸਵੇਰੇ 10.30 ਵਜੇ ਸ਼ੁਰੂ ਕੀਤਾ ਜਾਵੇਗਾ। ਇਸ ਕਾਲਜ ਵਿਖੇ ਪੰਜਾਬ ਸਰਕਾਰ ਦੁਆਰਾ ਮੁੱਖ |ਮੰਤਰੀ ਸਕਾਲਰਸ਼ਿਪ ਟਿਊਸ਼ਨ ਫੀਸ ਮੁਆਫ਼ੀ ਪੋਸਟ ਮੈਟ੍ਰਕ ਸਕਾਲਰਸ਼ਿਪ (ਪਰਿਵਾਰਕ ਸਾਲਾਨਾ ਆਮਦਨ 25 ਲੱਖ ਤੋਂ ਘੱਟ) ਸਕੀਮਾਂ ਦਾ ਲਾਭ ਦਿੱਤਾ ਜਾਂਦਾ ਹੈ। 

ਦਾਖ਼ਲ ਸਿੱਖਿਆਰਥਣਾਂ ਦੀ ਬਣਦੀ ਡਿਪਲੋਮਾ ਕੋਰਸ ਦੀ ਫੀਸ ਮਿਤੀ 11.10.2021 ਨੂੰ ਮੌਕੇ ਤੋਂ ਲਈ ਜਾਵੇਗੀ। ਮਿਤੀ 11.10.2021 ਤੋਂ ਬਾਅਦ ਖਾਲੀ ਰਹਿ ਗਈਆਂ ਸੀਟਾਂ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਭਰੀਆਂ ਜਾਣਗੀਆਂ।  ਸੰਪਰਕ ਕਰੋ: 95011-07353, 987204266, 0181-2457 192 


RECENT UPDATES

Today's Highlight

ETT 6635 RECRUITMENT 2021 RESULT LINK

  ETT 6635 RECRUITMENT 2021 RESULT    "ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ, ਪੰਜਾਬ ਅਧੀਨ 6635 ਈ.ਟੀ.ਟੀ. (ਡਿਸਐਡਵਾਂਟੇਜ ਏਰੀਏ) ਅਤੇ 22 ...