ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਉਚ ਸਿੱਖਿਆ ਵਿਭਾਗ ਵਿੱਚ ਕੰਮ ਸ਼ੁਰੂ ਕਰ ਦਿੱਤਾ ਹੈ।
ਕਾਲਜ਼ ਦੇ ਸਮੂਹ ਪ੍ਰੋਫ਼ੈਸਰਾਂ ਨੂੰ ਆਦੇਸ਼ ਦਿੱਤੇ ਹਨ ਕਿ ਮਿਤੀ 09-10-2021 ਤੋਂ ਸਾਰੇ ਕਾਲਜਾਂ ਵਿੱਚ ਕਲਾਸਾਂ ਆਫ ਲਾਇਨ ਲਗਾਈਆਂ ਜਾਣ।
ਪ੍ਰੋਫੈਸਰ ਸਾਹਿਬਾਨ ਨੂੰ ਆਪੋ-ਆਪਣੀ ਕਲਾਸ ਦੇ ਵਿਦਿਆਰਥੀਆਂ ਦੀਆਂ ਆਫ ਲਾਇਨ ਕਲਾਸਾਂ ਲਗਾਵਾਉਣ ਲਈ ਕਾਲਜ ਵਿੱਚ ਹਾਜ਼ਰ ਹੋਣ ਲਈ Watsaap group ਤੋਂ ਸੰਦੇਸ਼ ਭੇਜਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ:
ਮੁਲਾਜ਼ਮਾਂ ਲਈ ਵੱਡੀ ਖ਼ਬਰ : ਨਵੀਂ ਪੈਨਸ਼ਨ ਸਕੀਮ ਤਹਿਤ ਆਉਂਦੇ ਮੁਲਾਜ਼ਮਾਂ ਨੂੰ ਮਿਲੇਗੀ ਪਰਿਵਾਰਿਕ ਪੈਨਸ਼ਨ, ਅਧਿਸੂਚਨਾ ਜਾਰੀ
PSEB 1ST TERM EXAM : ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਲਈ ਸਿਲੇਬਸ ਅਤੇ ਪੇਪਰ ਪੈਟਰਨ ਜਾਰੀ, ਡਾਊਨਲੋਡ ਕਰੋ
ਸਮੂਹ ਸਟਾਫ ਸਵੇਰੇ ਠੀਕ 9 ਵਜੇ ਤੋਂ ਪਹਿਲਾ ਕਾਲਜ ਵਿੱਚ ਹਾਜ਼ਰ ਹੋਵੇਗਾ ਅਤੇ ਬਾਅਦ ਦੁਪਹਿਰ ਘੱਟੋ ਘੱਟ 3.00ਵਜੇ ਤੱਕ ਜਾਂ ਟਾਇਮ ਟੇਬਲ ਅਨੁਸਾਰ ਕਾਲਜ ਵਿੱਚ ਹਾਜ਼ਰ ਰਹਿਣਾ ਯਕੀਨੀ ਬਣਾਉਣ।
Also read : ਪੰਜਾਬ ਸਰਕਾਰ ਦੀਆਂ ਅਪਡੇਟ , ਪੜ੍ਹੋ ਇਥੇ
ਪੰਜਾਬ ਸਿੱਖਿਆ ਵਿਭਾਗ ਦੀਆਂ ਪ੍ਰਮੁੱਖ ਖਬਰਾਂ ਪੜ੍ਹੋ ਇਥੇ
ਪ੍ਰਿੰਸੀਪਲ ਵਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿਸੇ ਵੀ ਸਟਾਫ ਮੈਂਬਰ ਨਾਲ ਮਾਣਯੋਗ ਸਕੱਤਰ ਸਾਹਿਬ ਹਾਇਰ ਐਜੂਕੇਸਨ ਤੋਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਟੈਲੀਫੋਨ ਤੇ ਕਿਸੇ ਸਮੇਂ ਵੀ ਸੰਪਰਕ ਕੀਤਾ ਜਾ ਸਕਦਾ ਹੈ, ਵਿਭਾਗ ਵੱਲੋਂ ਸਾਰੇ ਸਟਾਫ ਮੈਂਬਰਾਂ ਦੇ ਫੋਨ ਨੰਬਰ ਦਿੱਤੇ ਜਾ ਚੁੱਕੇ ਹਨ। ਇਹ ਹੁਕਮ ਤੱਤਕਾਲ ਸਮੇਂ ਤੋਂ ਲਾਗੂ ਕੀਤੇ ਗਏ ਹਨ।
ਹੁਣ ਸਰਕਾਰੀ ਸਕੂਲਾਂ ਤੋਂ ਬਾਅਦ ਕਾਲਜਾਂ ਦਾ ਵੀ ਮੂੰਹ ਮੁਹਾਂਦਰਾਂ ਬਦਲੇਗਾ,ਹੁਣ ਕਾਲਜਾਂ ਵਿੱਚ ਕਾਲਜ ਲੱਗਣ ਦੀ ਘੰਟੀ ਵੱਜੇਗੀ,ਠੀਕ ਸਮੇਂ 'ਤੇ ਕਾਲਜ ਲੱਗੇਗਾ,ਠੀਕ ਸਮੇਂ 'ਤੇ ਛੁੱਟੀ ਦੀ ਘੰਟੀ ਖੜਕੇ ਗਈ, ਪ੍ਰੋਫੈਸਰ ਠੀਕ ਸਮੇਂ 'ਤੇ ਕਾਲਜ ਆਉਣਗੇ ,ਠੀਕ ਸਮੇਂ 'ਤੇ ਵਾਪਸ ਜਾਣਗੇ, ਹੁਣ ਕਾਲਜਾਂ ਚ ਪਹਿਲਾ ਵਰਗੇ ਨਜ਼ਾਰੇ ਨਹੀ ਹੋਣਗੇ, ਕਿ ਕਦੋ ਮਰਜ਼ੀ ਪ੍ਰੋਫੈਸਰ ਸਾਹਿਬ ਆ ਗਏ ਜਾਂ ਚਲੇ ਗਏ, ਹੁਣ ਕਾਲਜਾਂ ਦਾ ਮਹੌਲ ਬਦਲੇਗਾ, ਵਿਦਿਆਰਥੀ ਵੀ ਹੋਲੀ ਹੋਲੀ ਸਮੇਂ ਸਿਰ ਆਉਣਗੇ, ਕਾਲਜਾਂ ਚ ਪ੍ਰੋਫੈਸਰਾਂ ਦੀਆਂ ਹੱਕੀ ਮੰਗਾਂ ਮਸਲੇ ਵੀ ਹੱਲ ਹੋਣ ਦੇ ਅਸਾਰ ਬਣੇ ਨੇ,ਮਾਪੇ ਖੁਸ਼ ਨੇ ਕਿ ਉਨ੍ਹਾਂ ਦੇ ਕਾਲਜੀਏਟ ਬੱਚਿਆਂ ਦਾ ਭਵਿੱਖ ਸੁਨਹਿਰੀ ਹੋਵੇਗਾ।
ਲੰਬੇ ਸਮੇਂ ਤੋ ਰੈਗੂਲਰ ਭਰਤੀ ਨਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਆਰਜੀ ਭਰਤੀਆਂ ਚ ਉਲਝੇ ਉੱਚ ਯੋਗਤਾ ਪ੍ਰਾਪਤ ਪ੍ਰੋਫੈਸਰ ਨਵੇਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਹਰ ਬਾਤ ਮੰਨਣ ਨੂੰ ਤਿਆਰ ਨੇ,ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਿਆ ਸਕੱਤਰ ਉਨ੍ਹਾਂ ਦੀ ਬੇੜੀ ਵੀ ਪਾਰ ਲਾ ਦੇਵੇ, ਪ੍ਰੋਫੈਸਰ ਸਾਹਿਬਾਨਾਂ ਦਾ ਕਹਿਣਾ ਹੈ ਕਿ ਅਸੀਂ ਬਹੁਤ ਸਾਰੇ ਅਧਿਆਪਕਾਂ ਤੋਂ ਸੁਣਿਆ ਹੈ ਕਿ ਉਹ ਹੱਕੀ ਮਸਲਿਆਂ ਦੇ ਨਬੇੜੇ ਲਈ ਭੋਰਾ ਭਰ ਵੀ ਦੇਰੀ ਨੀ ਕਰਦੇ, ਪ੍ਰੋਫੈਸਰ ਸਾਹਿਬਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਭਵਿੱਖ ਦੀ ਚਿੰਤਾ ਮੁਕ ਜਾਵੇ, ਤਾਂ ਫਿਰ ਉਹ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਵੀ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਕ੍ਰਿਸ਼ਨ ਕੁਮਾਰ ਉਨ੍ਹਾਂ ਦੇ ਭਵਿੱਖ ਲਈ ਵੀ ਵਰਦਾਨ ਸਾਬਤ ਹੋਣਗੇ। ਉਚੇਰੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਤਾਜਾ ਹੁਕਮਾਂ ਨੇ ਕਾਲਜਾਂ ਚ ਹਲਚਲ ਪੈਦਾ ਕਰ ਦਿੱਤੀ ਹੈ,ਇਨ੍ਹਾਂ ਹੁਕਮਾਂ ਤਹਿਤ ਕਾਲਜ ਸਵੇਰੇ 9 ਵਜੇ ਲੱਗਣਗੇ, ਅਤੇ 3 ਵਜੇ ਜਾਂ ਜੋ ਸਮਾਂ ਛੁੱਟੀ ਦਾ ਹੋਵੇਗਾ, ਉਸ ਮੁਤਾਬਿਕ ਛੁੱਟੀ ਹੋਵੇਗੀ। ਗੈਸਟ ਫੈਕਲਟੀ ਕਾਲਜ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪ੍ਰੋ ,ਰਵਿੰਦਰ ਸਿੰਘ,ਪ੍ਰੋ ਕੁਲਦੀਪ ਚੌਹਾਨ ਦਾ ਕਹਿਣਾ ਹੈ ਕਿ ਇਹ ਚੰਗੀ ਗੱਲ ਹੈ ਕਿ ਪੰਜਾਬ ਦੇ ਕਾਲਜਾਂ ਚ ਇਕ ਚੰਗਾ ਮਹੌਲ ਬਣੇਗਾ, ਉਹ ਹਰ ਤਰ੍ਹਾਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸਮਰਪਿਤ ਹਨ,ਪਰ ਉਨ੍ਹਾਂ ਦਾ ਭਵਿੱਖ ਵੀ ਜੇਕਰ ਸਵਾਰ ਦਿੱਤਾ ਜਾਵੇ,ਜੇਕਰ ਉਨ੍ਹਾਂ ਦੇ ਆਪਣੇ ਬੱਚਿਆ ਦਾ ਭਵਿੱਖ ਹਨ ਡਾਵਾਂਡੋਲ ਹੋ ਗਿਆ ਤਾਂ ਉਹ ਹੋਰਨਾਂ ਲਈ ਕਿਵੇਂ ਹੌਸਲਾ ਜਟਾਉਣਗੇ। ਜਿਸ ਕਰਕੇ ਉਨ੍ਹਾਂ ਦੀਆਂ ਹੱਕੀ ਮੰਗਾਂ ਲਈ ਵੀ ਸਰਕਾਰ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ।