Friday, 8 October 2021

7000 ਕੰਪਿਊਟਰ ਅਧਿਆਪਕਾਂ ਦਾ ਭਵਿੱਖ ਹਨੇਰੇ ਵਿੱਚ, 12 ਅਕਤੂਬਰ ਨੂੰ ਖਰੜ ਵਿਖੇ ਕਰਨਗੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ’

 ‘7000 ਕੰਪਿਊਟਰ ਅਧਿਆਪਕਾਂ ਦਾ ਭਵਿੱਖ ਹਨੇਰੇ ਵਿੱਚ, 12 ਅਕਤੂਬਰ ਨੂੰ ਖਰੜ ਵਿਖੇ ਕਰਨਗੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ’

ਨਵਾਂਸ਼ਹਿਰ 8 ਅਕਤੂਬਰ ਕੰਪਿਊਟਰ ਅਧਿਆਪਕ ਯੂਨੀਅਨ ਸ਼.ਭ.ਸ.ਨਗਰ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਨੇ ਇੱਕ ਪੈ੍ਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸੱਤ ਹਜ਼ਾਰ ਕੰਪਿਊਟਰ ਅਧਿਆਪਕਾਂ ਉੱਤੇ ਲਾਗੂ ਏ.ਸੀ.ਪੀ, ਆਈ.ਆਰ., ਸੀ.ਐੱਸ.ਆਰ ਦਾ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਹੁਣ ਤੱਕ ਲਾਗੂ ਨਹੀ ਕੀਤਾ ਗਿਆ।ਉਨ੍ਹਾਂ ਕਿਹਾ ਕਿ ਕੰਪਿਊਟਰ ਅਧਿਆਪਕਾਂ ਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ ਅਤੇ ਪਿਛਲੇ ਦਿਨੀ ਜਥੇਬੰਦੀ ਦੀਆਂ ਸਰਕਾਰ ਨਾਲ ਹੋਈਆਂ ਪੈਨਲ ਮੀਟਿੰਗਾਂ ਦੌਰਾਨ ਲਏ ਗਏ ਫੈਸਲੇ ਤੁਰੰਤ ਲਾਗੂ ਕੀਤੇ ਜਾਣ। ਯੂਨੀਅਨ ਆਗੂਆ azzਨੇ ਦੱਸਿਆ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਨਾਲ ਜਥੇਬੰਦੀ ਦੀ ਹੋਈ ਪੈਨਲ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਸੀ ਕਿ ਕੰਪਿਊਟਰ ਅਧਿਆਪਕਾਂ ਤੇ ਪੰਜਾਬ ਸਿਵਲ ਸਰਵਿਸ ਨਿਯਮ ਉਨ੍ਹਾਂ ਦੇ ਨਿਯੁਕਤੀ ਪੱਤਰਾਂ ਵਿੱਚ ਦਰਜ਼ ਸ਼ਰਤਾਂ ਅਨੁਸਾਰ ਇਨਬਿਨ ਲਾਗੂ ਕੀਤੇ ਜਾਣਗੇ, ਇੰਟਰਮ ਰਿਲੀਫ 2017 ਤੋਂ ਲਾਗੂ ਕੀਤੀ ਜਾਵੇਗੀ, ਸੀਪੀਐਫ ਦੀ ਕਟੌਤੀ ਸਮੂਹ ਕੰਪਿਊਟਰ ਅਧਿਆਪਕਾਂ ‘ਤੇ ਲਾਗੂ ਕੀਤੀ ਜਾਵੇਗੀ , ਬਕਾਇਆ ਰਹਿੰਦੀਆ ਏ ਸੀ ਪੀ, 4 ਸਾਲਾ 9 ਸਾਲਾ ਤਰੱਕੀਆਂ ਲਗਾਈਆਂ ਜਾਣ। ਇਸ ਸਬੰਧੀ ਯੂਨੀਅਨ ਦੀ ਮੀਟਿੰਗ ਸਿੱਖਿਆ ਮੰਤਰੀ ਪੰਜਾਬ ਪਰਗਟ ਸਿੰਘ ਨਾਲ ਹੋਈ ਤੇ ਉਹਨਾਂ ਨੇ ਯੂਨੀਅਨ ਨੂੰ ਇੱਕ ਹਫਤੇ ਦੇ ਵਿੱਚ ਮਸਲੇ ਨੂੰ ਹੱਲ ਕਰਨ ਦੀ ਗੱਲ ਕਹੀ। ਇਸਲਈ ਯੂਨੀਅਨ ਆਗੂਆਂ ਨੇ ਫੈਸਲਾ ਲਿਆ ਹੈ ਕਿ ਜੇਕਰ ਸਰਕਾਰ ਵੱਲੋਂ ਇੱਕ ਹਫਤੇ ਦੇ ਵਿੱਚ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਮਜ਼ਬੂਰਨ 12 ਅਕਤੂਬਰ ਨੂੰ ਸਮੂਹ ਕੰਪਿਊਟਰ ਅਧਿਆਪਕ ਖਰੜ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਗੇ।

ਇਸ ਮੌਕੇ ਰਾਜਵਿੰਦਰ ਲਾਖਾ, ਸੁਰਿੰਦਰ ਸਹਿਜਲ, ਵਾਸਦੇਵ ਚੌਧਰੀ, ਲਖਵਿੰਦਰ ਸਿੰਘ, ਲਖਵਿੰਦਰ ਕੁਮਾਰ, ਰਮਨ ਕੁਮਾਰ , ਸਤਿੰਦਰ ਸੋਢੀ, ਰਜਿੰਦਰ ਬਸਰਾ, ਸੁਖਵਿੰਦਰ ਕੁਮਾਰ, ਵਰਿੰਦਰ ਕੁਮਾਰ, ਸ਼ਬੀਨਾ, ਸ਼ਮਾ , ਨਛੱਤਰ ਸਿੰਘ ,ਹਰਮਨ ਨੀਰੂ ਜੱਸਲ,ਰਣਜੀਤ ਕੌਰ, ਅਮਰਜੀਤ ਕੌਰ,ਹਰਜਿੰਦਰਜੀਤ ਕੌਰ, ਸੋਨੀਆ ਚੌਧਰੀ ਆਦਿ ਹਾਜ਼ਰ ਸਨ ।

RECENT UPDATES

Today's Highlight

ETT 6635 RECRUITMENT 2021 RESULT LINK

  ETT 6635 RECRUITMENT 2021 RESULT    "ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ, ਪੰਜਾਬ ਅਧੀਨ 6635 ਈ.ਟੀ.ਟੀ. (ਡਿਸਐਡਵਾਂਟੇਜ ਏਰੀਏ) ਅਤੇ 22 ...