ਸ਼ਹੀਦਾਂ ਦੇ ਸੁਪਨਿਆਂ ’ਤੇ ਖ਼ਰੇ ਨਹੀਂ ਉਤਰੇ ਕਾਂਗਰਸੀ, ਬਾਦਲ ਅਤੇ ਭਾਜਪਾ ਵਾਲੇ: ਮੀਤ ਹੇਅਰ
--ਨਸ਼ਿਆਂ ਕਾਰਨ ਵਿਛ ਰਹੇ ਸੱਧਰਾਂ ਲਈ ਕਾਂਗਰਸੀ ਵੀ ਬਾਦਲਾਂ ਜਿੰਨੇ ਜ਼ਿੰਮੇਵਾਰ: ਜੈ ਸਿੰਘ ਰੋੜੀ
-- ਸ਼ਹੀਦ- ਏ- ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ’ਤੇ ‘ਆਪ’ ਯੂਥ ਵਿੰਗ ਨੇ ਖੜਕੜ ਕਲਾਂ ਤੱਕ ਕੱਢਿਆ ਨਸ਼ਿਆ ਖ਼ਿਲਾਫ਼ ਰੋਸ ਮਾਰਚ
ਨਵਾਂ ਸ਼ਹਿਰ, 28 ਸਤੰਬਰ
ਆਮ ਆਦਮੀ ਪਾਰਟੀ ( ) ਦੇ ਯੂਥ ਵਿੰਗ ਨੇ ਸੂਬਾ ਪ੍ਰਧਾਨ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕ ਜੈ ਸਿੰਘ ਰੋੜੀ ਦੀ ਅਗਵਾਈ ਵਿੱਚ ਸ਼ਹੀਦ- ਏ -ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਨਵਾਂਸ਼ਹਿਰ ਤੋਂ ਖਟਕੜ ਕਲਾਂ ਤੱਕ ਨਸ਼ਿਆਂ ਖ਼ਿਲਾਫ਼ ਰੋਸ ਮਾਰਚ ਕੱਢਿਆ ਅਤੇ ਨੌਜਵਾਨਾਂ ਨੂੰ ਨਸ਼ੇ ਅਤੇ ਨਸ਼ਾ ਤਸਕਰਾਂ ਵਿਰੋਧ ਲਾਮਬੰਦ ਹੋਣ ਦਾ ਸੱਦਾ ਦਿੱਤਾ। ਖੜਕੜ ਕਲਾਂ ਪਹੁੰਚਣ ਉਪਰੰਤ ਮੀਤ ਹੇਅਰ, ਜੈ ਸਿੰਘ ਰੋੜੀ, ਅਹੁਦੇਦਾਰਾਂ ਤੇ ਵਲੰਟੀਅਰਾਂ ਸ਼ਹੀਦ ਭਗਤ ਸਿੰਘ ਦੇ ਸਮਾਰਕ ’ਤੇ ਨਤਮਸਤਕ ਹੋਏ ਅਤੇ ਸ਼ਰਧਾ ਦੇ ਫੁੱਲ ਅਰਪਣ ਕੀਤੇ।
ਇਸ ਮੌਕੇ ਮੀਤ ਹੇਅਰ ਨੇ ਕਿਹਾ 75 ਸਾਲਾਂ ’ਚ ਸਾਡੇ ਰਿਵਾਇਤੀ ਸੱਤਾਧਾਰੀ ਦਲ ਸ਼ਹੀਦਾਂ ਦੇ ਸੁਪਨਿਆਂ ’ਤੇ ਖ਼ਰੇ ਨਹੀਂ ਉਤਰੇ। ਇਸ ਲਈ ਕਾਲੇ ਅੰਗਰੇਜ਼ਾਂ ਦੇ ਭੇਸ ਵਿੱਚ ਦਹਾਕਿਆਂ ਤੋਂ ਰਾਜ ਕਰ ਰਹੇ ਕਾਂਗਰਸੀਆਂ, ਬਾਦਲਾਂ ਅਤੇ ਭਾਜਪਾ ਵਾਲਿਆਂ ਦਾ ਹਮੇਸ਼ਾ ਲਈ ਬੋਰੀਆ ਬਿਸਤਰਾ ਬੰਨਣ ਦਾ ਵਕਤ ਆ ਗਿਆ ਹੈ। ਇਸ ਮੌਕੇ ਮੀਤ ਹੇਅਰ ਨੇ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਤੇ ਵੀ ਤਿੱਖੇ ਹਮਲੇ ਬੋਲੇ।
ਅੱਜ ਦੇ ਰੋਸ ਮਾਰਚ ਬਾਰੇ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੀ ਜੋ ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਫਸਾ ਦਿੱਤੀ ਗਈ ਹੈ। ਉਸ ਨੂੰ ਜਾਗਰੂਕ ਕਰਨ ਲਈ ਇਹ ਮਾਰਚ ਇਕ ਉਪਰਾਲਾ ਹੈ। ਉਨ੍ਹਾਂ ਕਿਹਾ ਕਾਂਗਰਸ ਨੂੰ ਸੱਤਾ ਵਿੱਚ ਆਏ ਸਾਢੇ ਚਾਰ ਸਾਲ ਹੋ ਚੁੱਕੇ ਹਨ । ਜੋ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵਾਅਦੇ ਕੀਤੇ ਸੀ ਕਿ ਉਹ ਚਾਰ ਹਫ਼ਤੇ ਵਿੱਚ ਨਸ਼ਾ ਖ਼ਤਮ ਕਰ ਦੇਵਾਂਗਾ, ਉਹ ਸਭ ਖੋਖਲੇ ਸਾਬਤ ਹੋਏ। ਹੁਣ ਮੁੱਖ ਮੰਤਰੀ ਨੂੰ ਬਦਲ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ, ਜੋ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਤਰ੍ਹਾਂ- ਤਰ੍ਹਾਂ ਦੇ ਡਰਾਮੇ ਕਰ ਰਿਹਾ ਹੈ।
ਇਸ ਮੌਕੇ ਜੈ ਸਿੰਘ ਰੋੜੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਨਸ਼ਿਆਂ ਬਾਰੇ ਸ੍ਰੀ ਗੁੱਟਕਾ ਸਾਹਿਬ ਦੀ ਸਹੁੰ ਚੁੱਕ ਕੇ ਕੀਤਾ ਵਾਅਦਾ ਪੂਰਾ ਨਾ ਕਰਕੇ ਬਾਦਲਾਂ ਵਾਂਗ ਹੀ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਹੈ। ਸੈਂਕੜੇ ਮਾਵਾਂ ਦੇ ਪੁੱਤ ਮਰਵਾ ਦਿੱਤੇ ਹਨ ਅਤੇ ਘਰਾਂ ਵਿਚ ਉਜਾੜਾ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਵਿਛੇ ਸੱਥਰਾਂ ਲਈ ਬਾਦਲ- ਭਾਜਪਾ ਅਤੇ ਕਾਂਗਰਸੀ ਇੱਕ- ਦੂਸਰੇ ਤੋਂ ਵਧਕੇ ਦੋਸ਼ੀ ਹਨ। ਪੰਜਾਬ ਵਿੱਚ ਹਰ ਪਾਸੇ ਨਸ਼ਾਖੋਰੀ ਸਿਖਰਾਂ ਤੇ ਪਹੁੰਚ ਚੁੱਕੀ ਹੈ । ਇਨ੍ਹਾਂ ਦੇ ਆਪਣੇ ਮੰਤਰੀ ਤੇ ਵਿਧਾਇਕ ਨਸ਼ਾਖੋਰੀ ਦੇ ਵਿਚ ਸ਼ਾਮਲ ਹਨ। ਨਸ਼ੇ ਦੇ ਵੱਡੇ ਵਪਾਰੀ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਹਨ ਜਦਕਿ ਨਸ਼ੇ ਦੀ ਲੱਤ ’ਤੇ ਲਾਏ ਨੌਜਵਾਨਾਂ ਨੂੰ ਜੇਲ੍ਹਾਂ ਕਰਵਾਈਆ ਜਾ ਰਹੀਆਂ ਹਨ।
ਇਸ ਮੌਕੇ ਸ਼ਿਵਕਰਨ ਚੇਚੀ ਜ਼ਿਲ੍ਹਾ ਪ੍ਰਧਾਨ, ਮਨਦੀਪ ਸਿੰਘ ਅਟਵਾਲ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਸਤਨਾਮ ਸਿੰਘ ਜਲਵਾਹਾ ਸੂਬਾ ਸੰਯੁਕਤ ਸਕੱਤਰ ਯੂਥ ਵਿੰਗ,ਡਾ ਸੰਨੀ ਆਹਲੂਵਾਲੀਆ ਪ੍ਰਧਾਨ ਲੋਕ ਸਭਾ ਹਲਕਾ, ਮਨੋਹਰ ਲਾਲ ਗਾਬਾ ਸੈਕਟਰੀ, ਸੰਤੋਸ਼ ਕਟਾਰੀਆ, ਲਲਿਤ ਮੋਹਨ ਪਾਠਕ ਬੱਲੂ,ਸ਼ਿਵ ਕੌੜਾ, ਸਤਨਾਮ ਚੇਚੀ ਜਲਾਲਪੁਰ, ਗਗਨ ਅਗਨੀਹੋਤਰੀ, ਸੁਰਿੰਦਰ ਸਿੰਘ ਸੰਘਾ, ਰਾਜਦੀਪ ਸ਼ਰਮਾ,ਜਗਜੀਤ ਕੌਰ ਕਰਨਾਣਾ,ਰਾਜ ਰਾਣੀ,ਕਮਲਜੀਤ ਕੌਰ, ਬਲਵੀਰ ਕਰਨਾਣਾ,ਰਾਜੇਸ਼ ਕੁਮਾਰ ਚੈਂਬਰ,ਰਣਬੀਰ ਰਾਣਾ, ਬਿੱਟਾ ਰਾਣਾ,ਵਨੀਤ ਜਾਡਲਾ, ਰਾਜਕੁਮਾਰ, ਤੇਜਿੰਦਰ ਤੇਜਾ ਕੁਲਦੀਪ ਰਕਾਸਣ, ਭੁਪਿੰਦਰ ਉੜਾਪੜ, ਸੁਰਿੰਦਰ ਬੈਂਸ,ਆਤਮਾ ਰਾਮ, ਰਜਿੰਦਰ ਲੋਹਟੀਆ, ਰਮਨ ਕਸਾਣਾ, ਸਿਮਰਜੀਤ ਸਿੰਘ ਆਦਿ ਸੈਂਕੜੇ ਵਲੰਟੀਅਰ ਹਾਜ਼ਰ ਸਨ।