ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਲਈ ਜਾਂਦੀ ਇੱਤਫਾਕੀਆ ਇੱਕ ਤਿਹਾਈ ਛੁੱਟੀ/ ਅੱਧੀ ਛੁੱਟੀ ਸੰਬੰਧੀ ਹਦਾਇਤਾਂ,

 ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਲਈ ਜਾਂਦੀ ਇੱਤਫਾਕੀਆ ਇੱਕ ਤਿਹਾਈ ਛੁੱਟੀ/ ਅੱਧੀ ਛੁੱਟੀ ਸੰਬੰਧੀ ਪੱਤਰ ਜਾਰੀ ਕੀਤਾ ਹੈ


 ਪੱਤਰ ਅਨੁਸਾਰ   ਜਦੋਂ ਵੀ ਕਿਸੇ ਅਧਿਆਪਕ ਨੇ ਇੱਕ ਤਿਹਾਈ ਇੱਤਵਾਕੀਆ ਛੁੱਟੀ/ਅੱਧੀ ਇੱਤਫਾਕੀਆ ਛੁੱਟੀ (ਦੁਪਹਿਰ ਤੋਂ ਬਾਅਦ) ਲੈਣੀ ਹੁੰਦੀ ਹੈ, ਤਾਂ ਉਹ ਪੀਰੀਅਡ ਦੇ ਵਿਚਕਾਰ ਹੀ ਕਲਾਸ ਛੱਡ ਕੇ ਚਲੇ ਜਾਂਦੇ ਹਨ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ।  



ਉਕਤ ਦੇ ਸਨਮੁੱਖ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਅਧਿਆਪਕਾਂ ਵੱਲੋਂ ਲਈ ਜਾਂਦੀ ਇੱਕ ਤਿਹਾਈ ਇੱਤਵਾਕੀਆ ਛੁੱਟੀ /ਅੱਧੀ ਇੱਤਵਾਕੀਆ ਛੁੱਟੀ (ਦੁਪਹਿਰ ਤੋਂ ਬਾਅਦ) ਮਨਜ਼ੂਰ ਕਰਨ ਸਮੇਂ ਇਹ ਧਿਆਨ ਰੱਖਿਆ ਜਾਵੇ ਕਿ ਅਧਿਆਪਕ ਪੀਰੀਅਡ ਦੇ ਵਿਚਕਾਰ ਕਲਾਸ ਛੱਡ ਕੇ ਛੁੱਟੀ ਤੇ ਨਾ ਜਾਣ। 


ਪਤਰ ਅਨੁਸਾਰ ਸਕੂਲ ਵਿੱਚ 25% ਸਟਾਫ ਤੋਂ ਜ਼ਿਆਦਾ ਸਟਾਫ ਦੀ ਛੁੱਟੀ ਮਨਜ਼ੂਰ ਨਾ ਕੀਤੀ ਜਾਵੇ। ਅਧਿਆਪਕ ਦੀ ਛੁੱਟੀ ਮਨਜ਼ੂਰ ਕਰਨ ਸਮੇਂ ਉਸ ਅਧਿਆਪਕ ਦੇ ਪੀਰੀਅਡਾਂ ਦੀ ਐਡਜੈਸਟਮੈਂਟ ਤੁਰੰਤ ਕੀਤੀ ਜਾਵੇ।


Also read: 






Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends