ਸਕੂਲ ਸਿੱਖਿਆ ਵਿਭਾਗ ਵੱਲੋਂ ਵੱਖ ਵੱਖ ਵਜ਼ੀਫਾ ਸਕੀਮਾਂ ਹੇਠ ਅਪਲਾਈ ਕਰਨ ਦੀ ਆਖਰੀ ਮਿਤੀ ਵਿੱਚ 16 ਸਤੰਬਰ ਤੱਕ ਵਾਧਾ

 ਸਕੂਲ ਸਿੱਖਿਆ ਵਿਭਾਗ ਵੱਲੋਂ ਵੱਖ ਵੱਖ ਵਜ਼ੀਫਾ ਸਕੀਮਾਂ ਹੇਠ ਅਪਲਾਈ ਕਰਨ ਦੀ ਆਖਰੀ ਮਿਤੀ ਵਿੱਚ 16 ਸਤੰਬਰ ਤੱਕ ਵਾਧਾ



ਚੰਡੀਗੜ੍ਹ, 2 ਸਤੰਬਰ 2021 - ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਕੂਲ ਸਿਖਿੱਆ ਵਿਭਾਗ ਨੇ ਵੱਖ ਵੱਖ ਵਜ਼ੀਫਾ ਸਕੀਮਾਂ ਅਧੀਨ ਅਪਲਾਈ ਕਰਨ ਦੀ ਆਖਰੀ ਮਿਤੀ ਵਿੱਚ 16 ਸਤੰਬਰ ਤੱਕ ਵਾਧਾ ਕਰ ਦਿੱਤਾ ਹੈ।


ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਹੋਰ ਪਛੜੀਆਂ ਸ਼੍ਰੇਣੀਆਂ ਵਾਸਤੇ ਪ੍ਰੀ-ਮੈਿਟਕ ਸਕਾਲਰਸ਼ਿਪ (ਗਿਆਰਵੀਂ ਤੇ ਬਾਰਵੀਂ), ਹੋਰ ਪਛੜੀਆਂ ਸ਼੍ਰੇਣੀਆਂ ਵਾਸਤੇ ਪ੍ਰੀ-ਮੈਿਟਕ ਸਕਾਲਰਸ਼ਿਪ (ਛੇਵੀਂ ਤੋਂ ਦਸਵੀਂ), ਐਸ.ਸੀ ਵਿਦਿਆਰਥੀਆਂ ਲਈ ਪ੍ਰੀ-ਮੈਿਟਕ ਸਕਾਲਰਸ਼ਿਪ ਅਤੇ ਹੋਰ (ਕੋਪੋਨੈਂਟਸ-1), ਐਸ.ਸੀ ਵਿਦਿਆਰਥੀਆਂ ਲਈ ਪ੍ਰੀ-ਮੈਿਟਕ ਸਕਾਲਰਸ਼ਿਪ ਅਤੇ ਹੋਰ (ਕੋਪੋਨੈਂਟਸ-2), ਬਾਰਵੀਂ ਦੀ ਪੜਾਈ ਜਾਰੀ ਰੱਖਣ ਲਈ ਐਸ ਸੀ. ਵਿਦਿਆਰਥਣਾਂ ਨੂੰ ਉਤਸ਼ਾਹਿਤ ਅਵਾਰਡ, ਅੱਪਗ੍ਰੇਡੇਸ਼ਨ ਆਫ ਮੈਰਿਟ ਆਫ ਐਸ.ਸੀ. ਸਟੂਡੈਂਟਸ ਸਕੀਮ, ਐਸ.ਸੀ. ਪ੍ਰਾਇਮਰੀ ਗਰਲਜ਼ ਸਟੂਡੈਂਟਸ ਸਕੀਮ ਹੇਠ ਹਾਜ਼ਰੀ ਸਕਾਲਰਸ਼ਿਪ ਅਤੇ ਬੀ.ਸੀ./ਈ.ਡਬਲੂਯ.ਐਸ. ਪ੍ਰਾਇਮਰੀ ਵਿਦਿਆਰਥੀਆਂ ਨੂੰ ਹਾਜ਼ਰੀ ਸਕਾਲਰਸ਼ਿਪ ਦੇ ਹੇਠ ਵਜ਼ੀਫੇ ਦਿੱਤੇ ਜਾਣੇ ਹਨ।


ਬੁਲਾਰੇ ਅਨੁਸਾਰ ਵਜ਼ੀਫੇ ਵਾਸਤੇ ਆਨ ਲਾਈਨ ਅਰਜ਼ੀਆਂ ਭੇਜਣ ਲਈ ਆਖਰੀ ਤਰੀਕ 16 ਸਤੰਬਰ ਅਤੇ ਸਕੂਲਾਂ ਵੱਲੋਂ ਪ੍ਰਾਵਾਨਗੀ ਤੇ ਅੱਗੇ ਜ਼ਿਲੇ ਨੂੰ ਭੇਜਣ ਲਈ 18 ਸਤੰਬਰ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਬਾਅਦ ਜ਼ਿਲੇ ਇਨਾਂ ਅਰਜ਼ੀਆਂ ਨੂੰ ਪ੍ਰਵਾਨਗੀ ਦੇ ਕੇ 16 ਸਤੰਬਰ ਤੋਂ 4 ਅਕਤੂਬਰ ਤੱਕ ਸੂਬੇ ਨੂੰ ਆਨ ਲਾਈਨ ਡੈਟਾ ਭੇਜਣਗੇ। ਬੁਲਾਰੇ ਅਨੁਸਾਰ ਜ਼ਿਲਾ ਸਿੱਖਿਆ ਅਫਸਰਾਂ, ਸਕੂਲ ਮੁਖੀਆਂ ਅਤੇ ਪਿ੍ਰੰਸੀਪਲਾਂ ਨੂੰ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਪੱਤਰ ਵਿੱਚ ਸਾਰੇ ਵਿਦਿਆਰਥੀਆਂ ਨੂੰ ਅਪਲਾਈ ਕਰਨ ਲਈ ਯਕੀਨੀ ਬਨਾਉਣ ਅਤੇ ਡੈਟਾ ਪੂਰੀ ਤਰਾਂ ਜਾਂਚ-ਪੜਤਾਲ ਕਰਕੇ ਭੇਜਣ ਲਈ ਨਿਰਦੇਸ਼ ਦਿੱਤੇ ਗਏ ਹਨ।

Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਅਗਲੇ ਹਫਤੇ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends