ਬਦਲੀਆਂ ਦੇ ਮਾਮਲੇ ਵਿੱਚ ਸਿੱਖਿਆ ਸਕੱਤਰ ਵੱਲੋਂ ਮਨਮਰਜ਼ੀ ਅਤੇ ਧੱਕੇਸ਼ਾਹੀ ਕਰਨ ਦੀ ਨਿਖੇਧੀ

 ਬਦਲੀਆਂ ਦੇ ਮਾਮਲੇ ਵਿੱਚ ਸਿੱਖਿਆ ਸਕੱਤਰ ਵੱਲੋਂ ਮਨਮਰਜ਼ੀ ਅਤੇ ਧੱਕੇਸ਼ਾਹੀ ਕਰਨ ਦੀ ਨਿਖੇਧੀ 



ਡੀ ਟੀ ਐੱਫ ਵੱਲੋਂ ਸਾਰੇ ਅਧਿਆਪਕਾਂ ਨੂੰ ਬਦਲੀਆਂ ਵਿਚ ਇੱਕ ਸਮਾਨ ਮੌਕਾ ਦੇਣ ਦੀ ਮੰਗ




ਚੰਡੀਗਡ਼੍ਹ, 1 ਅਗਸਤ ( ਦਲਜੀਤ ਕੌਰ ਭਵਾਨੀਗੜ੍ਹ): ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਬਦਲੀ ਨੀਤੀ ਦੌਰਾਨ ਮਨਮਰਜੀ ਕਰਦਿਆਂ ਧੱਕੇਸ਼ਾਹੀ ਕਰਨ ਦਾ ਦੋਸ਼ ਲਾਉਂਦਿਆਂ ਸਾਰੇ ਲੋੜਵੰਦ ਅਧਿਆਪਕਾਂ, ਸਮੇਤ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਡਿਊਟੀ ਨਿਭਾਉਣ ਨੂੰ ਮਜਬੂਰ 6060 ਮਾਸਟਰ ਕਾਡਰ, ਸਮਾਜਿਕ ਵਿਗਿਆਨ, ਹਿੰਦੀ ਸਮੇਤ ਹੋਰਨਾਂ ਕਈ ਵਿਸ਼ਿਆਂ ਦੇ ਬਾਰਡਰ ਅਤੇ ਨਾਨ ਬਾਰਡਰ ਏਰੀਏ ਵਿੱਚ ਪੜ੍ਹਾਉਂਦੇ ਸਮੂਹ ਅਧਿਆਪਕਾਂ ਨੂੰ ਬਦਲੀਆਂ ਵਿਚ ਬਿਨਾਂ ਸ਼ਰਤ ਵਿਸ਼ੇਸ਼ ਮੌਕਾ ਦੇਣ ਅਤੇ ਬਦਲੀਆਂ ਦੇ ਪਹਿਲੇ ਅਤੇ ਦੂਜੇ ਗੇੜ ਵਿੱਚ ਵਿਭਾਗੀ ਹਦਾਇਤਾਂ ਅਨੁਸਾਰ ਬਦਲੀ ਰੱਦ ਕਰਵਾਉਣ ਵਾਲਿਆਂ ਨੂੰ ਬਦਲੀ ਨੀਤੀ ਤੋਂ ਉਲਟ ਜਾ ਕੇ ਡੀਬਾਰ ਕਰਨ ਦੀ ਥਾਂ ਦੁਬਾਰਾ ਮੌਕਾ ਦੇਣ ਦੀ ਮੰਗ ਕੀਤੀ ਹੈ।



ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਅਧਿਆਪਕ ਜਥੇਬੰਦੀਆਂ ਵੱਲੋਂ ਲੰਬੇ ਸਮੇਂ ਤੋਂ ਬਦਲੀ ਨੀਤੀ ਵਿੱਚ ਲੋੜੀਂਦੀ ਤਬਦੀਲੀ ਕਰਨ ਦੀ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰਨ ਦੀ ਥਾਂ, ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਵੱਲੋਂ ਬਦਲੀ ਨੀਤੀ ਨੂੰ ਲਾਂਭੇ ਕਰਕੇ ਮਨਮਰਜੀ ਭਰੇ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਾਲ 2019 ਦੌਰਾਨ ਬਦਲੀ ਨੀਤੀ ਤਹਿਤ ਬਦਲੀ ਕਰਵਾ ਕੇ ਆਏ ਅਧਿਆਪਕਾਂ ਨੂੰ 2021-22 ਵਿੱਚ ਹੁਣ ਤੱਕ ਦੀਆਂ ਬਦਲੀਆਂ ਵਿਚ ਮੌਕਾ ਨਹੀਂ ਦਿੱਤਾ ਗਿਆ। ਸਾਲ 2019 ਦੌਰਾਨ ਬਦਲੀਆਂ ਲਾਗੂ ਕਰਨ ਵਿੱਚ ਵਿਭਾਗ ਦੀ ਦੇਰੀ ਤੋਂ ਬਾਅਦ ਹੁਣ ਸਾਲ 2021 ਵਿੱਚ ਉਨ੍ਹਾਂ ਅਧਿਆਪਕਾਂ ਦੇ ਦੋ ਸਾਲ ਪੂਰੇ ਨਾ ਹੋਣ ਦਾ ਬਹਾਨਾ ਬਣਾ ਕੇ ਉਨ੍ਹਾਂ ਤੋਂ ਬਦਲੀ ਕਰਵਾਉਣ ਦਾ ਮੌਕਾ ਖੋਹ ਲਿਆ ਗਿਆ ਹੈ। ਸਿੱਖਿਆ ਸਕੱਤਰ ਵੱਲੋਂ ਹੁਣ ਇਸ ਨੀਤੀ ਦੇ ਉਲਟ, ਅਧਿਆਪਕਾਂ ਵਿੱਚ ਫੁੱਟ ਪਾਉਣ ਦੀ ਮਨਸ਼ਾ ਤਹਿਤ ਦੋ ਮਹੀਨੇ ਪਹਿਲਾਂ ਭਰਤੀ ਹੋਏ ਅਧਿਆਪਕਾਂ ਨੂੰ ਵਿਸ਼ੇਸ਼ ਮੌਕਾ ਦਿੱਤਾ ਜਾ ਰਿਹਾ ਹੈ, ਜਦਕਿ 6060 ਮਾਸਟਰ ਕਾਡਰ, 664 ਲੈਕਚਰਾਰ ਕਾਡਰ ਸਮੇਤ ਪਹਿਲੇ ਅਤੇ ਦੂਜੇ ਗੇੜ ਦੌਰਾਨ ਵਿਭਾਗ ਵਲੋਂ ਦਿੱਤੀ ਆਪਸ਼ਨ ਤਹਿਤ ਬਦਲੀ ਰੱਦ ਕਰਵਾਉਣ ਵਾਲੇ ਅਤੇ ਕਈ ਹੋਰ ਭਰਤੀਆਂ ਅਧੀਨ ਬਹੁਤ ਸਾਰੇ ਨਵ-ਨਿਯੁਕਤ ਅਧਿਆਪਕ ਜੋ ਕਿ ਬਾਰਡਰ ਏਰੀਏ ਵਿਚ ਕੰਮ ਕਰਦੇ ਸਨ, ਉਹਨਾਂ ਨੂੰ ਘਰਾਂ ਤੋਂ ਬਹੁਤ ਦੂਰ ਬੈਠੇ ਹੋਣ ਦੇ ਬਾਵਜੂਦ ਧੱਕੇਸ਼ਾਹੀ ਅਤੇ ਮਨਮਰਜ਼ੀ ਕਰਦਿਆਂ ਬਦਲੀ ਦਾ ਮੌਕਾ ਨਹੀਂ ਦਿੱਤਾ ਗਿਆ ਹੈ। ਡੀ ਟੀ ਐੱਫ ਨੇ ਇਨ੍ਹਾਂ ਸਮੂਹ ਕਾਡਰਾਂ ਦੇ ਅਧਿਆਪਕਾਂ ਨੂੰ ਵੀ ਨਵ-ਨਿਯੁੁਕਤ ਅਧਿਆਪਕਾਂ ਦੇ ਤਰਜ਼ 'ਤੇ ਬਦਲੀ ਪ੍ਰਕਿਰਿਆ ਦੌਰਾਨ ਮੌਕਾ ਦੇਣ ਦੀ ਪੁਰਜ਼ੋਰ ਮੰਗ ਕੀਤੀ।



ਇਸ ਦੇ ਨਾਲ ਹੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਰਾਹੀਂ ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਵਿਭਾਗ ਦੇ ਪੱਤਰ ਨੰ: dySPD (PEBD)/2019/193350 ਮਿਤੀ 08.07.2019 ਦੀਆਂ ਹਦਾਇਤਾਂ ਅਨੁਸਾਰ ਪਾਲਿਸੀ ਲਾਗੂ ਹੋਣ ਦੀ ਮਿਤੀ 25.06.2019 ਤੋਂ ਹੀ ਦੋ ਸਾਲ ਦੇ ਸਟੇਅ ਦਾ ਸਮਾਂ ਗਿਣਿਆ ਜਾਵੇ। ਇਸ ਤਰ੍ਹਾਂ 2019 ਵਿਚ ਬਦਲੀ ਵਾਲੇ ਅਧਿਆਪਕਾਂ ਦਾ ਦੋ ਸਾਲ ਸਟੇਅ ਦਾ ਸਮਾਂ ਮਿਤੀ 26.06.2021 ਨੂੰ ਪੂਰਾ ਮੰਨਦੇ ਹੋਏ ਸਾਰੇ ਅਧਿਆਪਕਾਂ ਨੂੰ ਬਦਲੀ ਕਰਵਾਉਣ ਦਾ ਮੌਕਾ ਦਿੱਤਾ ਜਾਵੇ। ਇਸ ਮੌਕੇ ਮੀਤ ਪ੍ਰਧਾਨ ਮੀਤ ਪ੍ਰਧਾਨ ਗੁਰਮੀਤ ਸੁਖਪੁਰ, ਮੀਤ ਪ੍ਰਧਾਨ ਗੁਰਪਿਆਰ ਕੋਟਲੀ, ਮੀਤ ਪ੍ਰਧਾਨ ਰਾਜੀਵ ਕੁਮਾਰ ਬਰਨਾਲਾ, ਮੀਤ ਪ੍ਰਧਾਨ ਜਗਪਾਲ ਬੰਗੀ, ਮੀਤ ਪ੍ਰਧਾਨ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਸੰਯੁਕਤ ਸਕੱਤਰ ਦਲਜੀਤ ਸਫੀਪੁਰ, ਕੁਲਵਿੰਦਰ ਸਿੰਘ ਜੋਸਨ, ਜੱਥੇਬੰਦਕ ਸਕੱਤਰ ਨਛੱਤਰ ਸਿੰਘ ਤਰਨਤਾਰਨ, ਜੱਥੇਬੰਦਕ ਸਕੱਤਰ ਰੁਪਿੰਦਰ ਪਾਲ ਗਿੱਲ, ਤਜਿੰਦਰ ਸਿੰਘ ਸਹਾਇਕ ਵਿੱਤ ਸਕੱਤਰ,ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ, ਡੇਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਸੂਬਾ ਜਨਰਲ ਸਕੱਤਰ ਹਰਦੀਪ ਟੋਡਰਪੁਰ ਵੀ ਹਾਜ਼ਰ ਸਨ।

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends