Sunday, 1 August 2021

ਮਾਈਟੀ ਵਾਈਕਿੰਗਜ਼ ਨੇ 11 ਦੋੜਾਂ ਨਾਲ ਜਿੱਤਿਆ ਮੈਚ

 ਮਾਈਟੀ ਵਾਈਕਿੰਗਜ਼ ਨੇ 11 ਦੋੜਾਂ ਨਾਲ ਜਿੱਤਿਆ ਮੈਚ 

ਰਾਜਪੁਰਾ 1 ਅਗਸਤ ( )ਸਥਾਨਕ ਸਵਰਗੀ ਨਿਰਮਲ ਕਾਂਤਾ ਸਟੇਡੀਅਮ ਵਿਖੇ ਮਾਈਟੀ ਵਾਈਕਿੰਗਜ਼ ਅਤੇ ਰਵੀ ਇਲੈਵਨ ਪਟਿਆਲਾ ਵਿਚਕਾਰ ਖੇਡੇ ਗਏ ਟੀ-20 ਮੈਚ ਵਿੱਚ ਮਾਈਟੀ ਵਾਈਕਿੰਗਜ਼ ਰਾਜਪੁਰਾ ਨੇ 11 ਦੋੜਾਂ ਨਾਲ ਜਿੱਤ ਪ੍ਰਾਪਤ ਕੀਤੀ। ਟੀਮ ਦੇ ਕਪਤਾਨ ਵਿਕਾਸ ਕੁਮਾਰ ਨੇ ਦੱਸਿਆ ਕਿ ਮਾਈਟੀ ਵਾਈਕਿੰਗਜ਼ ਨੇ ਰਾਜਵਿੰਦਰ ਸਿੰਘ ਨੇ 46 ਗੇਂਦਾਂ ਤੇ 57 ਦੋੜਾਂ ਸਦਕਾ 125 ਦੋੜਾਂ ਬਣਾਈਆਂ। 

ਰਵੀ ਇਲੈਵਨ ਪਟਿਆਲਾ 126 ਦੇ ਟੀਚੇ ਦਾ ਪਿੱਛਾ ਕਰਦਿਆਂ 114 ਦੋੜਾਂ ਤੇ ਆਲ ਆਊਟ ਹੋ ਗਈ। 

ਪਵਨ ਕੁਮਾਰ ਨੇ ਮਾਈਟੀ ਵਾਈਕਿੰਗਜ਼ ਵੱਲੋਂ ਗੇਂਦਬਾਜ਼ੀ ਕਰਦਿਆਂ 3 ਵਿਕਟਾਂ ਲਈਆਂ ਜਦਕਿ ਕਮਲਜੀਤ ਤੇਜੇ ਅਤੇ ਰਾਜਵਿੰਦਰ ਸਿੰਘ ਨੇ 2-2 ਵਿਕਟਾਂ ਲਈਆਂ। ਇਸ ਮੌਕੇ ਰਾਜਿੰਦਰ ਸਿੰਘ ਚਾਨੀ, ਸੋਨੀ, ਰੋਹਿਤ, ਰਾਹੁਲ ਗਾਵਾ, ਪਰਮਿੰਦਰ ਟਿੰਕਾ, ਉਮੇਸ਼, ਅਮਨਦੀਪ, ਹੈਰੀ, ਲਵੀਸ਼, ਬੰਟੀ ਸਹਿਜੜਾ ਅਤੇ ਹੋਰ ਸਾਥੀ ਹਾਜ਼ਰ ਸਨ।

BREAKING NEWS: ਪੰਜਾਬ ਦੇ ਅੱਗਲੇ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ !

  ਚੰਡੀਗੜ 18 ਸਤੰਬਰ : ਪੰਜਾਬ ਦੇ ਅੱਗਲੇ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬਨਣ ਜਾ ਰਹੇ ਹਨ। ਜਿਸ ਸਬੰਧੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਕਿਸੇ ਵੀ ਸਮੇਂ ...

Today's Highlight