ਪੰਜਾਬ ਸਰਕਾਰ ਵੱਲੋਂ ਫੌਜ ਦੀ ਰਿਲੇਸ਼ਨ ਅਤੇ ਸਪੋਰਟਸ ਕੋਟੇ ਦੀ ਭਰਤੀ ਦੀ ਮੁਫ਼ਤ ਤਿਆਰੀ
ਫਾਜ਼ਿਲਕਾ, 7 ਜੁਲਾਈ
ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿੱਚ ਫੌਜ ਦੀ ਰਿਲੇਸ਼ਨ ਅਤੇ ਸਪੋਰਟਸ ਕੋਟੇ ਦੀ ਭਰਤੀ ਲਈ ਮੁਫ਼ਤ ਸਿਖਲਾਈ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।ਇਹ ਜਾਣਕਾਰੀ ਦਿੰਦਿਆਂ ਹਕੂਮਤ ਸਿੰਘ ਵਾਲਾ ਕੈਂਪ ਦੇ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵੱਲੋਂ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ 27 ਜੁਲਾਈ 2021 ਨੂੰ ਰੁੜਕੀ ਸੈਂਟਰ ਵਿਖੇ ਫੌਜ ਦੀ ਰਿਲੇਸ਼ਨ ਦੀ ਅਤੇ 3 ਅਗਸਤ 2021 ਨੂੰ ਸਪੋਰਟਸ ਕੋਟੇ ਦੀ ਹੋ ਰਹੀ ਭਰਤੀ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ੍ਹਾ ਫਿਰੋਜ਼ਪੁਰ, ਫਾਜਿਲਕਾ, ਮੁਕਤਸਰ, ਫਰੀਦਕੋਟ ਅਤੇ ਮੋਗਾ ਦੇ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਦੀ ਸਕਰੀਨਿੰਗ /ਰਜਿਸਟ੍ਰੇਸ਼ਨ ਕਾਊਂਸਲਿੰਗ ਅਤੇ ਮੁਫ਼ਤ ਸਿਖਲਾਈ ਲਈ ਕੈਂਪ ਚੱਲ ਰਿਹਾ ਹੈ।
ਫੌਜ ਵਿੱਚ ਭਰਤੀ ਹੋਣ ਵਾਲੇ ਰਿਲੇਸ਼ਨ ਵਾਲੇ ਯੁਵਕ ਅਤੇ ਸਪੋਰਟਸ ਕੋਟੇ ਵਾਲੇ ਯੁਵਕ ਆਪਣੇ ਸਾਰੇ ਅਸਲ ਸਰਟੀਫਿਕੇਟ ਅਤੇ ਰਿਲੇਸ਼ਨ ਵਾਲੇ ਯੁਵਕ ਆਪਣਾ ਰਿਲੇਸ਼ਨ ਦੇ ਸਰਟੀਫਿਕੇਟ ਸਮੇਤ (ਸਰਟੀਫਿਕੇਟ ਦੀਆਂ ਫੋਟੋ ਸਟੇਟ ਕਾਪੀਆਂ ) 02 ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ ਨਾਲ ਲੈ ਕੇ ਰੋਜ਼ਾਨਾ 20-20 ਨੌਜਵਾਨ ਕੈਂਪ ਵਿੱਚ 9 ਜੁਲਾਈ 2021 ਨੂੰ ਸਵੇਰੇ 09 ਵਜ੍ਹੇ ਨਿੱਜੀ ਤੌਰ ਤੇ ਪਹੁੰਚ ਕੇ ਮੁਫ਼ਤ ਸਿਖਲਾਈ ਲਈ ਸਕਰੀਨਿੰਗ /ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਯੁਵਕ ਆਪਣੀ ਫਿਜ਼ੀਕਲ ਸਕਰੀਨਿੰਗ ਲਈ ਪੀ.ਟੀ. ਡਰੈੱਸ ਵਿੱਚ ਆਉਣਾ ਯਕੀਨੀ ਬਣਾਉਣ।ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 94638-31615, 70093-17626, 83601-63527, 94639-03533 `ਤੇ ਸੰਪਰਕ ਕੀਤਾ ਜਾ ਸਕਦਾ ਹੈ ।