ਸਿੱਖਿਆ ਵਿਭਾਗ ਨੇ ਇੰਸਪਾਇਰ ਅਵਾਰਡ-ਮਾਨਕ ਸਕੀਮ ਅਧੀਨ ਨਾਮਜ਼ਦਗੀਆਂ ਲਈ ਪੋਰਟਲ ਖੋਲ੍ਹਿਆ
ਐੱਸ.ਏੇ.ਐੱਸ. ਨਗਰ 29 ਜੁਲਾਈ ( ਪ੍ਰਮੋਦ ਭਾਰਤੀ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਯੋਗ ਅਗਵਾਈ ਅਧੀਨ ਸਿੱਖਿਆ ਵਿਭਾਗ ਵੱਲੋਂ ਇੰਸਪਾਇਰ ਅਵਾਰਡ-ਮਾਨਕ ਸਕੀਮ ਅਧੀਨ ਵਿਦਿਆਰਥੀਆਂ ਦੀਆਂ ਆਨਲਾਈਨ ਨਾਮਜ਼ਦਗੀਆਂ ਦੀ ਮੰਗ ਕੀਤੀ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਸਿੱਖਿਆ ਵਿਭਾਗ ਨੇ ਇੰਸਪਾਇਰ ਅਵਾਰਡ-ਮਾਨਕ ਸਕੀਮ ਅਧੀਨ ਨਾਮਜ਼ਦਗੀਆਂ ਲਈ ਪੋਰਟਲ ਖੋਲ੍ਹਿਆਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਇੰਸਪਾਇਰ ਅਵਾਰਡ-ਮਾਨਕ ਸਕੀਮ ਅਧੀਨ ਸਾਲ 2021-22 ਲਈ ਛੇਵੀਂ ਜਮਾਤ ਤੋਂ ਦਸਵੀਂ ਵਿੱਚ ਪੜ੍ਹਦੇ ਵਿਦਿਆਰਥੀਆਂ ਜਿਹਨਾਂ ਦੀ ਉਮਰ 10 ਤੋਂ 15 ਸਾਲ ਦੀ ਹੋਵੇ, ਦੇ ਸਕੂਲਾਂ ਵੱਲੋਂ ਨਾਮੀਨੇਸ਼ਨਾਂ ਦੀ ਮੰਗ ਕੀਤੀ ਗਈ ਹੈ। ਸਕੂਲਾਂ ਵੱਲੋਂ ਇਹ ਨਾਮੀਨੇਸ਼ਨਜ਼ ਵਿਭਾਗ ਵੱਲੋਂ ਦਿੱਤੇ ਗਏ ਵੈੱਬ ਪੋਰਟਲ ਈ- ਐਮ ਆਈ ਏ ਐੱਸ (https:www.inspireawards-dst.gov.in/Default.aspx) ਤੇ
ਭੇਜੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਇਹ ਪੋਰਟਲ 15 ਜੁਲਾਈ ਤੋਂ ਖੁੱਲ੍ਹ ਚੁੱਕਾ ਹੈ ਅਤੇ 15 ਅਕਤੂਬਰ 2021 ਤੱਕ ਆਨਲਾਈਨ ਨਾਮੀਨੇਸ਼ਨ ਲਈ ਖੁੱਲ੍ਹਾ ਰਹੇਗਾ। ਇਸ ਸਕੀਮ ਅਧੀਨ ਸਕੂਲਾਂ ਦੁਆਰਾ ਵਿਦਿਆਰਥੀਆਂ ਦੇ ਓਰਿਜ਼ਨਲ ਆਈਡੀਆਜ਼/ਇਨੋਵੇਸ਼ਨਜ਼ ਵਿੱਚੋਂ ਪੰਜ ਸਭ ਤੋਂ ਵਧੀਆ ਨਾਮੀਨੇਸ਼ਨਜ਼ ਇਸ ਸਕੀਮ ਲਈ ਭੇਜੀਆਂ ਜਾਣੀਆਂ ਹਨ। ਇਹਨਾਂ ਆਨਲਾਈਨ ਨਾਮੀਨੇਸ਼ਨਜ਼ ਤੋਂ ਇਲਾਵਾ ਜਿਹੜੇ ਸਕੂਲ ਹਾਲੇ ਤੱਕ ਵੈੱਬ ਪੋਰਟਲ ਈ- ਐਮ ਆਈ ਏ ਐੱਸ (E-MIAS) ਤੇ ਰਜਿਸਟਰ ਨਹੀਂ ਹੋਏ, ਉਹਨਾਂ ਨੂੰ ਜਲਦੀ ਇਸ ਪੋਰਟਲ ਤੇ ਰਜਿਸਟਰ ਕਰਵਾਇਆ ਜਾਵੇ ਤਾਂ ਕਿ ਯੋਗ ਵਿਦਿਆਰਥੀ ਇਸ ਸਕੀਮ ਦਾ ਲਾਭ ਲੈ ਸਕਣ। ਉਹਨਾਂ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਵਿਦਿਆਰਥੀਆਂ ਅੰਦਰ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਨਵੀਨਤਮ ਤਕਨੀਕਾਂ ਸਬੰਧੀ ਨਵੀਂ ਸੋਚ ਅਤੇ ਰਚਨਾਤਮਕਤਾ ਪੈਦਾ ਕਰਨਾ ਹੈ।