ਪੰਜਾਬ ਸਰਕਾਰ ਵਲੰਟੀਅਰਾਂ ਨੂੰ ਪੱਕੇ ਕਰਨ ਲਈ ਪੂਰੀ ਤਰਾਂ ਸੁਹਿਰਦ ਹੈ ।
ਇਸੇ ਲਈ ਪੰਜਾਬ ਸਰਕਾਰ ਨੇ ਵਲੰਟੀਅਰਾਂ ਨੂੰ 8393
ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਲਈ ਯੋਗ
ਬਣਾਉਣ ਲਈ ਐੱਨ.ਟੀ.ਟੀ. ਡਿਪਲੋਮਾ ਕਰਨ ਦਾ ਇੱਕ ਖ਼ਾਸ ਮੌਕਾ ਵੀ
ਦਿੱਤਾ। ਡਿਪਲੋਮਾਂ ਪਾਸ ਕਰਨ ਤੋਂ ਬਾਅਦ ਕਈ ਵਲੰਟੀਅਰਾਂ ਨੇ ਇਨ੍ਹਾਂ
ਅਸਾਮੀਆਂ ਲਈ ਅਪਲਾਈ ਵੀ ਕੀਤਾ ਹੈ।
ਵੱਡਾ ਫ਼ਾਇਦਾ
ਸਿੱਧੀ ਭਰਤੀ (BPEO, CHT and HT)
ਵਿੱਚ ਇਹਨਾਂ ਈ.ਜੀ.ਐੱਸ., ਏ.ਆਈ.ਈ.,
ਆਈ.ਈ.ਡੀ., ਐੱਸ.ਟੀ.ਆਰ
ਆਦਿ ਵਲੰਟੀਅਰਾਂ ਨੂੰ
ਮੌਕਾ ਦਿੰਦਿਆਂ ਭਰਤੀ ਕੀਤਾ ਗਿਆ।
ਇਸਦੇ ਨਾਲ ਹੀ ਵਲੰਟੀਅਰਾਂ ਨੂੰ ਉਮਰ ਹੱਦ ਵਿੱਚ ਛੋਟ ਵੀ ਦਿੱਤੀ ਗਈ
ਹੈ । ਜਿਸ ਮੁਤਾਬਿਕ ਜਿੰਨੀ ਜਿਸ ਵਲੰਟੀਅਰ ਦੀ ਸਿੱਖਿਆ ਵਿਭਾਗ
ਵਿੱਚ ਵਲੰਟੀਅਰ ਵਜੋਂ ਸਰਵਿਸ ਹੋਵੇਗੀ, ਉਸਨੂੰ ਉਸਦੇ ਕਾਰਜਕਾਲ
ਦੀ ਸਮਾਂ-ਸੀਮਾਜਿੰਨੀ ਉਮਰ ਚ ਛੋਟ ਦਿੱਤੀ ਜਾਵੇਗੀ।
ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਵਲੰਟੀਅਰਾਂ ਨੂੰ 10 ਵਾਧੂ ਅੰਕ ਵੀ
ਦਿੱਤੇ ਜਾ ਰਹੇ ਹਨ।
ਹੈ। ਵਲੰਟੀਅਰਾਂ ਨੂੰ ਸਿੱਧੀ ਭਰਤੀ ਰਾਹੀਂ ਬੀ.ਪੀ.ਈ.ਓ., ਸੀ.ਐੱਚ.ਟੀ. ਜਾਂ
ਐੱਚ.ਟੀ. ਲਈ ਮੌਕਾ ਦੇ ਕੇ ਭਰਤੀ ਵੀ ਕੀਤਾ ਗਿਆ ਹੈ ।
ਈ.ਜੀ.ਐੱਸ., ਏ.ਆਈ.ਈ. ਅਤੇ ਹੋਰ ਵਲੰਟੀਅਰ ਬਿਨਾਂ ਕਿਸੇ
ਇਸ਼ਤਿਹਾਰ ਤੋਂ ਪੇਂਡੂ ਵਿਕਾਸ ਕਮੇਟੀਆਂ ਰਾਹੀਂ ਕੰਢੇ ਰੱਖੇ ਗਏ ਸਨ ਅਤੇ
ਜਿਨ੍ਹਾਂ ਸਕੀਮਾਂ ਰਾਹੀਂ ਇਨ੍ਹਾਂ ਵਲੰਟੀਅਰਾਂ ਨੂੰ ਭਰਤੀ ਕੀਤਾ ਗਿਆ ਸੀ,
ਨੂੰ ਕੇਂਦਰ ਸਰਕਾਰ ਦੇ ਬੰਦ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ
ਇਨ੍ਹਾਂ ਦੇ ਪਰਿਵਾਰਕ ਹਾਲਤਾਂ ਦੇ ਮੱਦੇਨਜ਼ਰ ਇਨ੍ਹਾਂ ਦੀਆਂ ਸੇਵਾਵਾਂ ਨੂੰ
ਸਕੂਲਾਂ ਵਿੱਚ ਜਾਰੀ ਰੱਖਿਆ ਗਿਆ ਹੈ। ਹੁਣ ਇਨ੍ਹਾਂ ਵਲੰਟੀਅਰਾਂ
ਦੀਆਂ ਸੇਵਾਵਾਂ ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਪੱਕਾ ਕਰਨ ਦਾ ਮੌਕਾ
ਦੇਣ ਲਈ ਹੀ ਇਹ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ।
ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
ਇਹ ਵੀ ਪੜ੍ਹੋ: ਪੰਜਾਬ ਪੁਲਿਸ ਭਰਤੀ 2021 ,4362 ਅਸਾਮੀਆਂ ਤੇ ਭਰਤੀ
ਪੰਜਾਬ ਐਜੂਕੇਸ਼ਨਲ ਅਪਡੇਟ ਹਰ ਅਪਡੇਟ ਦੇਖੋ ਇਥੇ
ਸਾਲ 2017 'ਚ ਸਰਕਾਰ ਬਣਾਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਨੇ ਸੂਬੇ ਦੇ ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ
ਕਲਾਸਾਂ ਸ਼ੁਰੂ ਕਰਵਾਈਆਂ ਅਤੇ ਕੁੱਝ ਸਮੇਂ ਬਾਅਦ ਹੀ ਵਲੰਟੀਅਰਾਂ ਨੂੰ
ਪੱਕੇ ਹੋਣ ਦਾ ਮੌਕਾ ਦੇਣ ਲਈ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ
ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ।
ਇਸ ਭਰਤੀ ਪ੍ਰਕਿਰਿਆ 'ਚ 27 ਜੂਨ 2021 ਨੂੰ ਰੱਖਿਆ ਗਿਆ
ਟੈਸਟ ਵਲੰਟੀਅਰਾਂ ਦੀ ਮੰਗ ਤੇ ਕੁਝ ਵਲੰਟੀਅਰਾਂ ਦੇ ਡਿਪਲੋਮੇ ਦਾ
ਨਤੀਜਾ ਨਾ ਆਉਣ ਦੇ ਮੱਦੇਨਜ਼ਰ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ
ਗਿਆਹੈ।
ਯੂਨੀਅਨਾਂ ਦੇ ਆਗੂਆਂ ਨਾਲ ਨਿਯਮਤ ਤੌਰ ਤੇ ਬੈਠਕਾਂ ਕੀਤੀਆਂ
ਗਈਆਂ ਹਨ ਤੇ ਸਰਕਾਰ ਦੇ ਨੁਮਾਇੰਦਿਆਂ ਖ਼ਾਸ ਕਰਕੇ ਸਿੱਖਿਆ
ਮੰਤਰੀ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਵਲੰਟੀਅਰਾਂ ਦੀਆਂ
ਜਾਇਜ਼ ਮੰਗਾਂ ਨੂੰ ਨਿਯਮਾਂ ਅਨੁਸਾਰ ਵਿਚਾਰਨ ਉਪਰੰਤ ਛੇਤੀ ਤੋਂ ਛੇਤੀ
ਕਾਰਵਾਈ ਕੀਤੀ ਜਾਵੇਗੀ।