ਅੱਜ ਈਟੀਟੀ ਅਧਿਆਪਕਾਂ ਦੀ ਰੈਗੂਲਰ ਨੌਕਰੀ ਦਾ ਪੂਰਾ ਹੋਇਆ ਸ਼ਾਨਦਾਰ ਡੇਢ ਦਹਾਕਾ

 ਅੱਜ ਈਟੀਟੀ ਅਧਿਆਪਕਾਂ ਦੀ ਰੈਗੂਲਰ ਨੌਕਰੀ ਦਾ ਪੂਰਾ ਹੋਇਆ ਸ਼ਾਨਦਾਰ ਡੇਢ ਦਹਾਕਾ


15 ਸਾਲਾਂ ਦੌਰਾਨ ਵੱਡੀਆਂ ਚੁਣੌਤੀਆਂ ਦਾ ਸਫ਼ਰ ਸਰ ਕੀਤਾ



ਅੱਜ ਲਈ ਵਿਸ਼ੇਸ਼

  ਮਾਨਸਾ 1 ਜੁਲਾਈ (ਪੱਤਰ ਪ੍ਰੇਰਕ )ਪੰਜਾਬ ਦੀ ਮੌਜੂਦਾ ਸੱਤਾਧਾਰੀ ਹਕੂਮਤ ਨੇ ਜਦੋਂ 2004 ਵਿੱਚ ਮੁਲਾਜ਼ਮਾਂ ਦੀ ਭਰਤੀ ਠੇਕੇ ਤੇ ਕਰਨੀ ਸ਼ੁਰੂ ਕਰ ਦਿੱਤੀ ਸੀ, ਤਾਂ ਉਸ ਸਮੇਂ ਮਨ ਵਿੱਚ ਰੈਗੂਲਰ ਭਰਤੀ ਦਾ ਸੁਪਨਾ ਲੈ ਕੇ ਹੋਂਦ ਵਿਚ ਆਈ ਬੇਰੁਜ਼ਗਾਰ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨੇ ਚੰਡੀਗੜ੍ਹ ਦੇ ਸੈਕਟਰ 17 ਵਿਚ ਮਰਨ ਵਰਤ ਦਾ ਮੋਰਚਾ ਜਿੱਤ ਕੇ ਠੀਕ 15 ਸਾਲ ਪਹਿਲਾਂ ਅੱਜ ਦੇ ਦਿਨ 1 ਜੁਲਾਈ 2006 ਨੂੰ ਪੰਜਾਬ ਦੇ ਈਟੀਟੀ ਅਧਿਆਪਕਾਂ ਨੂੰ ਰੈਗੂਲਰ ਤੌਰ ਤੇ ਸਕੂਲਾਂ ਵਿੱਚ ਹਾਜ਼ਰ ਕਰਵਾ ਦਿੱਤਾ ਸੀ। ਅੱਜ ਦੇ ਦਿਨ ਹੀ ਇਨ੍ਹਾਂ ਅਧਿਆਪਕਾਂ ਦੀ ਯੂਨੀਅਨ ਨਾਲੋਂ ਬੇਰੁਜ਼ਗਾਰ ਨਾਂ ਦਾ ਸ਼ਬਦ ਲਹਿ ਗਿਆ ਸੀ। ਇਸ ਸਮੇਂ ਦੌਰਾਨ ਅਧਿਆਪਕਾਂ ਦੀ ਇਸ ਜੰਥੇਬੰਦੀ ਨੇ ਅਨੇਕਾਂ ਲਾਠੀਚਾਰਜ਼, ਪਾਣੀ ਦੀਆਂ ਬੁਛਾੜਾਂ, ਹੰਝੂ ਗੈਸ ਦੇ ਗੋਲੇ, ਜ਼ੇਲ੍ਹਾਂ, ਠਾਣਿਆਂ ਦੇ ਝੱਖੜ ਝੂਲੇ, ਇੱਥੋ ਤੱਕ ਕਿ ਚੰਡੀਗੜ੍ਹ ਦੇ ਸੈਕਟਰ ਸਤਾਰਾਂ ਵਿਖੇ ਮਹੀਨਿਆਂ ਬੱਧੀ ਚੱਲੇ ਪੱਕੇ ਮੋਰਚੇ ਅਤੇ ਮਰਨ ਵਰਤ ਦਾ ਮੂੰਹ ਵੀ ਵੇਖਣਾ ਪਿਆ। ਬਲਵਿੰਦਰ ਸਿੰਘ ਰਾਏ, ਜਗਦੀਪ ਸ਼ਰਮਾ ਪਟਿਆਲਾ, ਕਿਰਨ ਮੁਕਤਸਰ, ਲਕਸ਼ਮਨ ਮੁਕਤਸਰ ਤੇ ਬਲਵਿੰਦਰ ਸ਼ਰਮਾ ਭੀਖੀ ਵੱਲੋਂ ਰੱਖੇ ਮਰਨ ਵਰਤ ਅਤੇ ਉਸ ਸਮੇਂ ਅਗਵਾਈ ਕਰ ਰਹੇ ਤਿੰਨਾਂ ਬੈਜ਼ਾਂ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਰਣਜੀਤ ਸਿੰਘ ਬਾਠ ਤੇ ਸਵਰਨਜੀਤ ਸਿੰਘ ਭਗਤਾ ਨੇ ਸਰਕਾਰ ਨੂੰ ਰੈਗੂਲਰ ਭਰਤੀ ਲਈ ਮਜ਼ਬੂਰ ਕਰ ਦਿੱਤਾ ਸੀ।




ਪੰਜਾਬ ਐਜੂਕੇਸ਼ਨਲ ਅਪਡੇਟ  ਹਰ ਅਪਡੇਟ ਦੇਖੋ ਇਥੇ 



       ਗੱਲ ਹਾਲੇ ਮੁੱਕੀ ਨਹੀਂ ਸੀ ਸਰਕਾਰ ਹੋਰ ਇਮਤਿਹਾਨ ਲੈਣਾ ਚਾਹੁੰਦੀ ਸੀ। ਭਰਤੀ ਪੰਚਾਇਤੀ ਸਿਸਟਮ ਰਾਹੀਂ ਹੋਈ। ਸਿੱਖਿਆ ਵਿਭਾਗ ਹਾਲੇ ਲੈਣਾ ਬਾਕੀ ਸੀ। ਲੜਾਈ ਦਾ ਦੌਰ ਫਿਰ ਸ਼ੁਰੂ ਹੋਇਆ, ਫਿਰ ਪੰਜਾਬ ਦੇ ਇਹ ਸ਼ੇਰ ਆਪਣੇ ਸੰਘਰਸ਼ ਦੌਰਾਨ ਉਸ ਹੱਦ ਤੱਕ ਚਲੇ ਗਏ ਜਿਸ ਹੱਦ ਤਕ ਕੋਈ ਆਮ ਮੁਲਾਜ਼ਮ ਨਹੀਂ ਜਾ ਸਕਦਾ ਸੀ। ਅੱਧੀ ਰਾਤ ਨੂੰ ਬੁਢਲਾਡੇ ਪੁਲ ਦਾ ਵੀ ਉਦਘਾਟਨ ਹੋਇਆ, ਵੱਡਾ ਅੰਦੋਲਨ ਨਾ-ਮਿਲਵਰਤਨ ਵੀ ਚੱਲਿਆ, ਉੱਚੇ ਤੋਂ ਉੱਚੇ ਸਿੱਖਿਆ ਅਧਿਕਾਰੀਆਂ ਦੀ ਪੰਚਾਇਤੀ ਸਕੂਲਾਂ ਅੰਦਰ ਐਂਟਰੀ ਵੀ ਬੰਦ ਕੀਤੀ ਗਈ, ਲੀਡਰਾਂ ਨੂੰ ਸਸਪੈਂਡ ਵੀ ਕੀਤਾ। ਆਖੀਰ ਉਸ ਸਮੇਂ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੱਧੂ ਵੱਲੋਂ ਕੀਤੀ ਪਹਿਲਕਦਮੀ ਖ਼ੁਦ ਰੱਖੇ ਮਰਨ ਵਰਤ ਨੇ ਸਰਕਾਰ ਹਿਲਾ ਕੇ ਰੱਖ ਦਿੱਤੀ। ਇਨ੍ਹਾਂ ਦੇ ਮਰਨ ਵਰਤ ਦਾ ਸਾਥ ਦੇਣ ਲਈ ਵਿਪਨ ਲੋਟਾ, ਲਖਵੀਰ ਬੋਹਾ ਤੇ ਪਰਮਜੀਤ ਮਾਨ ਲੁਧਿਆਣਾ ਖੁਦ ਮੈਦਾਨ ਵਿੱਚ ਆ ਨਿੱਤਰੇ। ਉਸ ਸਮੇਂ ਜੰਥੇਬੰਦੀ ਦੇ ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ ਨੇ ਕਮਾਨ ਸੰਭਾਲ ਕੇ ਪੰਜਾਬ ਦੀ ਨੀਂਹ ਹਿਲਾ ਕੇ ਰੱਖ ਦਿੱਤੀ। ਮਜੀਠਾ, ਅੰਮ੍ਰਿਤਸਰ ਭਾਰੀ ਲਾਠੀਚਾਰਜ ਦੌਰਾਨ ਜੇਲ੍ਹ ਵਿੱਚ ਵੀ ਡਟੇ ਰਹੇ। ਉੱਥੇ ਜੰਥੇਬੰਦੀ ਦੇ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਭਗਤਾ ਤੇ ਬਲਰਾਜ ਘਲੋਟੀ ਤੇ ਭਰਾਤਰੀ ਜੰਥੇਬੰਦੀਆਂ ਨੇ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਪੂਰਾ ਕੇਡਰ ਅਡੋਲ ਖੜ੍ਹ ਗਿਆ। ਅਖ਼ੀਰ ਸਿੱਧੂ ਦੀ ਮਿਹਨਤ ਰੰਗ ਲਿਆਈ। ਸੱਤ ਅਕਤੂਬਰ 2014 ਨੂੰ ਸਾਰੇ ਅਧਿਆਪਕਾਂ ਨੇ ਸਿੱਖਿਆ ਵਿਭਾਗ ਦੇ ਰਜਿਸਟਰਾਂ ਤੇ ਆਪਣੀ ਹਾਜ਼ਰੀ ਲਾ ਕੇ ਸਾਰੇ ਸਕੂਲ ਸਿੱਖਿਆ ਵਿਭਾਗ ਅੰਦਰ ਕਰਵਾ ਲਏ। ਹੁਣ ਅੱਜ 15 ਸਾਲਾਂ ਦੇ ਸਫ਼ਰ ਦੌਰਾਨ ਇਨ੍ਹਾਂ ਅਧਿਆਪਕਾਂ ਨੂੰ ਮਾਣ ਹੈ ਕਿ ਇਨ੍ਹਾਂ ਨੇ ਆਪਣੀ ਸਰਵਿਸ ਬਹੁਤ ਹੀ ਸ਼ਾਨ ਨਾਲ, ਮਾਣ ਮੱਤੇ ਨਾਲ, ਆਪਣੀ ਬੜ੍ਹਕ ਨਾਲ ਅਤੇ ਆਪਣੇ ਹੀ ਕਾਇਦੇ ਕਾਨੂੰਨਾਂ ਨਾਲ ਕੀਤੀ ਹੈ। ਵੱਡੀ ਗੱਲ ਇਹ ਵੀ ਹੈ ਕਿ ਸੰਘਰਸ਼ ਦੌਰਾਨ ਇਨ੍ਹਾਂ ਤੇ ਸਮੁੰਦਰ ਤੋਂ ਵੀ ਵੱਡੀਆਂ ਲਹਿਰਾਂ ਆਈਆਂ ਪਰ ਇਹ ਡੋਲੇ ਨਹੀਂ, ਇਨ੍ਹਾਂ ਨੇ ਪੰਜਾਬ ਦੇ ਕਿਸੇ ਇੱਕ ਵੀ ਅਧਿਆਪਕ ਦਾ ਨੁਕਸਾਨ ਨਹੀਂ ਹੋਣ ਦਿੱਤਾ। ਅੱਜ ਪੰਜਾਬ ਦੇ ਈਟੀਟੀ ਅਧਿਆਪਕ ਇਸ ਜੰਥੇਬੰਦੀ ਨੂੰ ਸਲੂਟ ਕਰ ਰਹੇ ਹਨ ਹੁਣ ਇਨ੍ਹਾਂ ਅਧਿਆਪਕਾਂ ਦਾ ਅਗਲਾ ਸਫ਼ਰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਅਤੇ ਵਧੇ ਹੋਏ ਪੇਅ ਕਮਿਸ਼ਨ ਦੀ ਅਸਲੀ ਰਿਪੋਰਟ ਨੂੰ ਲਾਗੂ ਕਰਵਾਉਣਾ ਹੈ।

ਸਿੱਖਿਆ ਵਲੰਟੀਅਰਾਂ ਨੂੰ ਜਾਗੀ ਉਮੀਦ ਦੀ ਕਿਰਨ ,ਪ੍ਰੀ ਪ੍ਰਾਇਮਰੀ ਪੋਸਟਾਂ ਵਿਚ ਮਿਲੇਗੀ ਵਿਸ਼ੇਸ਼ ਛੂਟ 


ਸਿੱਖਿਆ ਵਿਭਾਗ ਵਿਚ ਹੋਣਗੀਆਂ ਤੀਜੇ ਗੇੜ ਦੀਆਂ ਬਦਲੀਆਂ 

          ਅੱਜ ਇਸ ਮੌਕੇ ਤੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ, ਕਾਰਜਕਾਰੀ ਪ੍ਰਧਾਨ ਰਛਪਾਲ ਸਿੰਘ ਵੜੈਚ, ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ ਅਤੇ ਬਲਰਾਜ ਸਿੰਘ ਘਲੋਟੀ, ਸਕੱਤਰ ਜਨਰਲ ਬੂਟਾ ਸਿੰਘ ਮੋਗਾ, ਕੈਸ਼ੀਅਰ ਕੁਲਵਿੰਦਰ ਸਿੰਘ ਜਹਾਂਗੀਰ, ਜਸਵਿੰਦਰ ਬਰਗਾੜੀ ਫਰੀਦਕੋਟ, ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ, ਸ਼ਿਵਰਾਜ ਜਲੰਧਰ, ਮਾਝਾ ਜੋਨ ਪ੍ਰਧਾਨ ਉਂਕਾਰ ਸਿੰਘ ਗੁਰਦਾਸਪੁਰ, ਮਾਲਵਾ ਜੋਨ ਪ੍ਰਧਾਨ ਸੰਪੂਰਨ ਵਿਰਕ, ਜਗਤਾਰ ਸਿੰਘ ਮਨੈਲਾ, ਮੀਤ ਪ੍ਰਧਾਨ ਅਨੂਪ ਸ਼ਰਮਾਂ ਪਟਿਆਲਾ, ਸਟੇਟ ਕਮੇਟੀ ਮੈਂਬਰ ਹਰਿੰਦਰ ਪੱਲਾ ਅੰਮ੍ਰਿਤਸਰ, ਬਲਵੀਰ ਸਿੰਘ ਮੁਹਾਲੀ, ਸਿਰੀ ਰਾਮ ਚੌਧਰੀ ਨਵਾਂਸ਼ਹਿਰ, ਸਾਹਿਬ ਰਾਜਾ ਕੋਹਲੀ ਫਾਜ਼ਿਲਕਾ, ਸੋਮਨਾਥ ਹੁਸ਼ਿਆਰਪੁਰ, ਬੂਟਾ ਸਿੰਘ ਬਰਨਾਲਾ ਅਤੇ ਜੰਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ ਲੁਧਿਆਣਾ, ਗੁਰਜੀਤ ਜੱਸੀ ਬਠਿੰਡਾ, ਕਰਮਜੀਤ ਸਿੰਘ ਬੈਂਸ ਰੋਪੜ, ਗੁਰਜੀਤ ਘਨੌਰ ਸੰਗਰੂਰ, ਸ਼ਿਵ ਰਾਣਾ ਮੁਹਾਲੀ, ਕੁਲਦੀਪ ਸੱਭਰਵਾਲ ਫਾਜ਼ਿਲਕਾ, ਨਵਰੂਪ ਸਿੰਘ ਤਰਨਤਾਰਨ, ਗੁਰਪ੍ਰੀਤ ਬਰਾੜ ਮੁਕਤਸਰ, ਮਨਮੀਤ ਰਾਏ ਮੋਗਾ, ਧਰਿੰਦਰ ਬੱਧਣ ਨਵਾਂਸ਼ਹਿਰ, ਗੁਰਜੀਤ ਸੋਢੀ ਫਿਰੋਜ਼ਪੁਰ, ਕੇਵਲ ਸਿੰਘ ਜਲੰਧਰ, ਖੁਸ਼ਵਿੰਦਰ ਬਰਾੜ ਮਾਨਸਾ, ਅਵਤਾਰ ਖੇੜੀਮਾਨੀਆ ਪਟਿਆਲਾ, ਅਰਸ਼ਵੀਰ ਸਿੰਘ ਹੁਸ਼ਿਆਰਪੁਰ, ਗੁਰਿੰਦਰ ਗੁਰਮ ਫਤਿਹਗੜ੍ਹ ਸਾਹਿਬ, ਚਰਨਜੀਤ ਸਿੰਘ ਅੰਮ੍ਰਿਤਸਰ, ਵਰਿੰਦਰ ਅਮਰ ਫਰੀਦਕੋਟ, ਸਤਨਾਮ ਸਿੰਘ ਗੁਰਦਾਸਪੁਰ, ਲਵਦੀਪ ਸ਼ਰਮਾਂ ਸੰਗਰੂਰ ਅਤੇ ਜੁਝਾਰੂ ਆਗੂ ਵਿਪਨ ਲੋਟਾ ਫਿਰੋਜ਼ਪੁਰ, ਬਲਜਿੰਦਰ ਵਿਰਕ ਨਵਾਂਸ਼ਹਿਰ, ਦਲਜੀਤ ਸੈਣੀ ਕਪੂਰਥਲਾ, ਦਿਨੇਸ਼ ਰਿਸ਼ੀ, ਲਖਵੀਰ ਬੋਹਾ ਨੇ ਕਿਹਾ ਕਿ ਇਸ ਮੌਕੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਤਰ੍ਹਾਂ ਕੱਚੇ ਮੁਲਾਜ਼ਮਾਂ ਲਈ ਵੀ ਇਹ ਪੱਕੀ ਭਰਤੀ ਦਾ ਦਿਨ ਆਵੇ। ਪੰਜਾਬ ਸਰਕਾਰ ਜਲਦੀ ਹੀ ਸੰਘਰਸ਼ ਕਰ ਰਹੇ ਇਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕੀ ਨੌਕਰੀ ਦੇ ਕੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸੁਪਨੇ

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends