ਪੰਜਾਬ ਸਰਕਾਰ ਵਲੋਂ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੀਆਂ ਆਮ ਬਦਲੀਆਂ ਤੈਨਾਤੀਆਂ 1 ਜੁਲਾਈ ਤੋਂ 31 ਜੁਲਾਈ 2021 ਤੱਕ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਸੂਬੇ
ਦੇ ਸਮੂਹ ਵਿਭਾਗਾਂ ਦੇ ਮੁਖੀਆਂ, ਡਿਪਟੀ
ਕਮਿਸ਼ਨਰਾਂ, ਬੋਰਡ ਅਤੇ ਕਾਰਪੋਰੇਸ਼ਨਾਂ ਦੇ
ਚੇਅਰਮੈਨਾਂ ਨੂੰ ਲਿਖੇ ਇਕ ਪੱਤਰ ਵਿਚ ਕਿਹਾ
ਗਿਆ ਹੈ ਕਿ ਪੰਜਾਬ ਰਾਜ ਦੇ
ਵਿਭਾਗਾਂ/ਅਦਾਰਿਆਂ ਵਿਚ ਸਰਕਾਰੀ
ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਆਮ
ਬਦਲੀਆਂ ਅਤੇ ਤੈਨਾਤੀਆਂ 31 ਜੁਲਾਈ ਤੱਕ
ਕਰ ਲਈਆਂ ਜਾਣ। ਇਸ ਮਿਤੀ ਤੋਂ
ਬਾਅਦ ਬਦਲੀਆਂ ਤੇ ਸੰਪੂਰਨ ਰੋਕ ਹੋਵੇਗੀ।
ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
ਇਹ ਵੀ ਪੜ੍ਹੋ: ਪੰਜਾਬ ਪੁਲਿਸ ਭਰਤੀ 2021 ,4362 ਅਸਾਮੀਆਂ ਤੇ ਭਰਤੀ
ਪੰਜਾਬ ਐਜੂਕੇਸ਼ਨਲ ਅਪਡੇਟ ਹਰ ਅਪਡੇਟ ਦੇਖੋ ਇਥੇ
ਸਿੱਖਿਆ ਵਿਭਾਗ ਪੰਜਾਬ ਵੱਲੋਂ ਵੀ ਅਧਿਆਪਕਾਂ ਨੂੰ ਬਦਲੀਆਂ ਲਈ ਇਕ ਹੋਰ ਮੌਕਾ ਦਿੱਤਾ ਜਾਵੇਗਾ।
ਭਰੋਸੇਯੋਗ ਸੂਤਰਾਂ ਮੁਤਾਬਕ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਈ ਇਕ ਹੋਰ ਮੌਕਾ ਦਿੱਤਾ ਜਾਵੇਗਾ।
ਇਸ ਹਫ਼ਤੇ ਦੇ ਅਖੀਰ ਤੱਕ ਜਾਂ ਅਗਲੇ ਹਫ਼ਤੇ ਤੱਕ ਸਿਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਈ ਅਰਜ਼ੀਆਂ ਮੰਗੀਆਂ ਜਾ ਸਕਦੀਆਂ ਹਨ।
ਸਿੱਖਿਆ ਵਿਭਾਗ ਵੱਲੋਂ ਪਹਿਲਾਂ ਦੋ ਗੇੜ ਦੀਆਂ ਬਦਲੀਆਂ ਵਿੱਚ ਲਗਪਗ 15000 ਦੇ ਕਰੀਬ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਕੋਰਟ ਕੇਸ ਪੈੰਡਿਗ ਹੋਣ ਕਾਰਨ ਕੁਝ ਅਧਿਆਪਕ ਹਾਲੇ ਤੱਕ ਵੀ ਜੁਆਇੰਨ ਨਹੀਂ ਕਰ ਸਕੇ ਹਨ।