ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਕਿਹਾ ਹੈ ਕਿ ਜੇਕਰ ਉਹ ਪ੍ਰਫਾਰਮਾ ਭਰਨਗੇ ਤੇ ਨਵੇਂ ਸਕੇਲ ਆਪਟ ਕਰਨਗੇ ਤਾਂ ਹੀ ਨਵੇਂ ਪੇਅ ਕਮਿਸ਼ਨ ਅਨੁਸਾਰ ਜੁਲਾਈ ਮਹੀਨੇ ਦੀ ਤਨਖਾਹ ਪ੍ਰਾਪਤ ਕਰ ਸਕਣਗੇ।
ਜਾਰੀ ਕੀਤੇ ਹੁਕਮਾਂ ਵਿਚ ਦੱਸਿਆ ਗਿਆ ਹੈ ਕਿ ਵਿੱਤ ਵਿਭਾਗ ਨੇ ਪੰਜਾਬ ਸਿਵਲ ਸੇਵਾਵਾਂ ਸੋਧੇ ਹੋਏ ਪੇ ਰੂਲਜ਼ - 2021 ਜਾਰੀ ਕੀਤੇ ਹਨ ਜਿਸ ਮੁਤਾਬਕ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਇਸ ਨੋਟੀਫਿਕੇਸ਼ਨ ਦੇ ਨਿਯਮ 6 ਤਹਿਤ ਨਵੇਂ ਤਨਖਾਹ ਸਕੇਲ ਆਪਟ ਕਰਨ ਲਈ ਨਿਰਧਾਰਿਤ ਪ੍ਰੋਫਾਰਮੇਂ ਵਿਚ ਆਪਸ਼ਨ ਮੁੱਖ ਦਫਤਰ ਨੂੰ 23 ਜੁਲਾਈ ਤੱਕ ਭੇਜਣ ਵਾਸਤੇ ਕਿਹਾ ਗਿਆਹੈ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਪ੍ਰਾਪਤ ਆਪਸ਼ਨਾਂ ਦੇ ਆਧਾਰ ’ਤੇ ਹੀ ਜੁਲਾਈ 2021 ਦੀ ਤਨਖਾਹ ਮਿਲ ਸਕੇਗੀ।
ਇਥੇ ਇਹ ਵੀ ਸਪੱਸ਼ਟ ਕੀਤਾ
ਗਿਆ ਹੈ ਕਿ ਮਿਤੀ 23.07.2021 ਤੱਕ ਪ੍ਰਾਪਤ ਆਪਸ਼ਨਾ ਦੇ ਆਧਾਰ ਤੇ ਹੀ ਮਹੀਨਾ ਜੁਲਾਈ 2021 ਦੀ
ਤਨਖਾਹ, ਨਵੇਂ ਸਕੈਲਾਂ ਅਨੁਸਾਰ ਡਰਾਅ ਕੀਤੀ ਜਾਵੇਗੀ।