ਹਰਿਆਣਾ ਸਰਕਾਰ ਵਲੋਂ 6ਵੀਂ ਤੋਂ 8ਵੀਂ ਤੱਕ ਦੇ ਸਕੂਲ ਖੋਲ੍ਹਣ ਦਾ ਫੈਸਲਾ
ਹਰਿਆਣਾ ਵਿੱਚ
ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ
ਪਹਿਲਾਂ ਨਾਲੋਂ ਘਟਣ ਤੇ ਸੂਬਾ ਸਰਕਾਰ
ਨੇ 6ਵੀਂ ਤੋਂ 8ਵੀਂ ਤੱਕ ਦੇ ਸਕੂਲਾਂ ਨੂੰ ਵੀ
23 ਜੁਲਾਈ ਤੋਂ ਖੋਲ੍ਹਣ ਦਾ ਫ਼ੈਸਲਾ ਕੀਤਾ
ਹੈ।
9ਵੀਂ ਤੋਂ 12ਵੀਂ ਤੱਕ ਦੇ ਸਕੂਲ 16
ਜੁਲਾਈ ਤੋਂ ਖੋਲ੍ਹੇ ਜਾ ਰਹੇ ਹਨ।
ਹਰਿਆਣਾ ਦੇ ਸਿੱਖਿਆ ਮੰਤਰੀ
ਕੰਵਰਪਾਲ ਨੇ ਕਿਹਾ ਕਿ ਹਾਲੇ ਪਹਿਲੀ
ਤੋਂ ਪੰਜਵੀਂ ਤੱਕ ਸਕੂਲ ਖੋਲ੍ਹਣ ਦਾ ਕੋਈ
ਵਿਚਾਰ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ
ਕੀਤੀ ਕਿ ਉਹ ਬਿਨਾਂ ਕਿਸੇ ਡਰ ਤੋਂ
ਬੱਚਿਆਂ ਨੂੰ ਸਕੂਲ ਭੇਜਣ।
ਮਾਪਿਆਂ ਤੇ
ਕੋਈ ਦਬਾਅ ਨਹੀਂ ਹੈ ਜੋ ਉਹ ਬੱਚਿਆਂ ਨੂੰ
ਸਕੂਲ
ਨਹੀਂ ਭੇਜਣਾ ਚਾਹੁੰਦੇ ਤਾਂ ਬੱਚਿਆਂ
ਦੀ ਗੈਰਹਾਜ਼ਰੀ ਨਹੀਂ ਲੱਗੇਗੀ। ਸਿੱਖਿਆ
ਮੰਤਰੀ ਨੇ ਦੱਸਿਆ ਕਿ ਸਕੂਲ ਵਿੱਚ
ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖ਼ਤੀ
ਨਾਲ ਪਾਲਣਾ ਕੀਤੀ ਜਾਵੇਗੀ। ਉਨ੍ਹਾਂ
ਦੱਸਿਆ ਕਿ ਬਾਰਵੀਂ ਦਾ ਨਤੀਜਾ 25
ਜੁਲਾਈ ਨੂੰ ਐਲਾਨਿਆ ਜਾਵੇਗਾ।