Thursday, July 15, 2021

ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਲਈ ਸਿੱਖਿਆ ਵਿਭਾਗ ਦਾ ਹੁ੍ਣ ਇਕ ਹੋਰ ਵੱਡਾ ਫ਼ੈਸਲਾ

 ਸਕੂਲਾਂ ਵਿੱਚ ਦਾਖਲੇ ਵਧਾਉਣ ਲਈ ਸਿੱਖਿਆ ਵਿਭਾਗ ਦਾ ਹੁ੍ਣ ਇਕ ਹੋਰ ਵੱਡਾ ਫ਼ੈਸਲਾ

ਦਾਖ਼ਲਾ ਫਾਰਮਾਂ 'ਚ ਮਾਤਾ-ਪਿਤਾ ਦਾ ਵੇਰਵਾ ਜ਼ਰੂਰੀ ਨਹੀਂ 

 

ਸਿੱਖਿਆ ਵਿਭਾਗ ਵੱਲੋਂ ਜਾਰੀ ਨਵੀਆਂ ਹਦਾਇਤਾਂ ਅਨੁਸਾਰ ਦਾਖ਼ਲਾ ਫਾਰਮਾਂ 'ਚ ਮਾਤਾ ਤੇ ਪਿਤਾ ਦੋਵਾਂ ਦਾ ਨਾਂ ਭਰਨਾ ਜ਼ਰੂਰੀ ਨਹੀਂ ਹੋਵੇਗਾ।
 ਸਿੱਖਿਆ ਵਿਭਾਗ ਵੱਲੋਂ ਜਾਰੀ ਆਪਣੇ ਹੁਕਮਾਂ `ਚ ਡੀਪੀਆਈ ਸੈਕੰਡਰੀ ਸੁਖਜੀਤ ਪਾਲ ਸਿੰਘ ਨੇ ਹਦਾਇਤ ਕੀਤੀ ਹੈ ਕਿ ਵਿਭਾਗ ਦੇ ਧਿਆਨ 'ਚ ਆਇਆ ਹੈ ਕਿ ਸਿੰਗਲ ਪੇਰੈਂਟ ਹੋਣ ਦੀ ਸੂਰਤ 'ਚ ਦਾਖ਼ਲਾ ਫਾਰਮਾਂ 'ਚ ਮਾਂ-ਪਿਓ ਦੋਵਾਂ ਦਾ ਨਾਂ ਲਿਖਣਾ ਲਾਜ਼ਮੀ ਹੋਣ ਕਰਕੇ ਵਿਦਿਆਰਥੀਆਂ ਨੂੰ ਦਾਖ਼ਲਾ ਲੈਣ 'ਚ ਦਿੱਕਤ ਪੇਸ਼ ਆਉਂਦੀ ਹੈ। ਇਸ ਲਈ ਅਜਿਹੇ ਵਿਦਿਆਰਥੀ ਜਿਹੜੇ ਕਿਸੇ ਕਾਰਨ ਕਰਕੇ ਇਕੱਲੀ ਮਾਂ ਜਾਂ ਪਿਓ ਨਾਲ ਰਹਿੰਦੇ ਹਨ ਨੂੰ ਆਪਣੇ ਦਾਖ਼ਲਾ ਫਾਰਮਾਂ ’ਚ ਸਿਰਫ਼ ਇਕ ਦਾ ਹੀ ਨਾਂ ਭਰਨ ਦੀ ਇਜਾਜ਼ਤ ਦਿੱਤੀ ਜਾਵੇ। 
ਇਹਹ ਹੁਕਮ ਸਰਕਾਰੀ ਸਕੂਲਾਂ ਤੋਂ ਇਲਾਵਾ ਏਡਿਡ/ਸਹਾਇਤਾ ਪ੍ਰਾਪਤ/ਅਨਏਡਿਡ ਸਕੂਲਾਂ ਲਈ ਵੀ ਲਾਗੂ ਕੀਤੇ ਗਏ ਹਨ। ਪੱਤਰ ਚ ਡੀਪੀਆਈ ਨੇ ਹਦਾਇਤ ਦਿੱਤੀ ਹੈ ਕਿ ਕਿਸੇ ਵੀ ਵਿਦਿਆਰਥੀ ਦੇ ਦਾਖ਼ਲਾ ਫਾਰਮ ਨੂੰ ਇਕ ਨਾਂ ਦੇ ਵੇਰਵੇ ਕਾਰਨ ਰੱਦ ਕਰਕੇ ਦਾਖ਼ਲਾ ਦੇਣ ਤੋਂ ਨਾਂਹ ਨਾ ਕੀਤੀ ਜਾਵੇ।

JOIN US ON TELEGRAM

JOIN US ON TELEGRAM
PUNJAB NEWS ONLINE

Today's Highlight